UAE News: ਐਮੀਰੇਟਸ ਰੈੱਡ ਕ੍ਰੀਸੈਂਟ ਨੂੰ 500 ਕਿਲੋਗ੍ਰਾਮ ਭੋਜਨ ਤੇ ਕੱਪੜੇ ਵੰਡੇ ਗਏ
UAE News: ਯੂਏਈ। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਕੀਤੇ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦੀ ਦੁਨੀਆਂ ਦੇ ਹਰ ਕੋਨੇ ਵਿੱਚ ਧੁੰਮ ਮੱਚੀ ਪਈ ਹੈ। ਵਿਦੇਸ਼ਾਂ ਦੀ ਧਰਤੀ ’ਤੇ ਵੀ ਡੇਰਾ ਸ਼ਰਧਾਲੂ ਇਨ੍ਹਾਂ ਕਾਰਜਾਂ ਨੂੰ ਤਨਦੇਹੀ ਨਾਲ ਕਰ ਰਹੀ ਹੈ। ਇਸੇ ਲੜੀ ਤਹਿਤ ਹਾਲ ਹੀ ਵਿੱਚ ਯੂਏਈ ਦੀ ਸਾਧ-ਸੰਗਤ ਨੇ ਐਮੀਰੇਟਸ ਰੈੱਡ ਕ੍ਰੀਸੈਂਟ ਨੂੰ 500 ਕਿਲੋਗ੍ਰਾਮ ਭੋਜਨ ਤੇ ਕੱਪੜੇ ਦਾਨ ਕੀਤੇ। ਯੂਏਈ ਦੀ ਸਮੂਹ ਸਾਧ-ਸੰਗਤ ਨੇ ਇਸ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਯੂਏਈ ਵਿੱਚ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰਾਂ ਦੁਆਰਾ ਕੀਤੇ ਗਏ ਇਸ ਕੰਮ ਤੋਂ ਪ੍ਰਭਾਵਿਤ ਹੋ ਕੇ ਫੂਡ ਬੈਂਕ ਦੇ ਅਧਿਕਾਰੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
Read Also : ਬੰਗਲਾਦੇਸ਼ ਭੇਜੀ ਗਈ ਗਰਭਵਤੀ ਔਰਤ ਅਤੇ ਪੁੱਤਰ ਨੂੰ ਲਿਆਂਦਾ ਜਾਵੇਗਾ ਵਾਪਸ















