ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਤੇ ਇਨਸਾਨੀਅਤ ਦੀ ਸਾਂਝ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Flood Victims Punjab
Flood Victims Punjab : ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਤੇ ਇਨਸਾਨੀਅਤ ਦੀ ਸਾਂਝ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਪੰਜਾਬ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮੱਦਦ ਲਗਾਤਾਰ ਜਾਰੀ | Flood Victims Punjab

  • ਲਗਾਤਾਰ ਤਿੰਨ ਦਿਨਾਂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਸੰਭਾਲੀ ਹੋਈ ਐ ਕਮਾਨ

ਅੰਮ੍ਰਿਤਸਰ/ਤਰਨਤਾਰਨ (ਰਾਜਨ ਮਾਨ/ਦੁਰਗਾ ਸਿੰਗਲਾ/ਜਗਦੀਪ)। ਭਾਰੀ ਮੀਂਹ ਦੌਰਾਨ ਦਰਿਆਵਾਂ ਵਿੱਚ ਵਧੇ ਪਾਣੀ ਕਾਰਨ ਪੰਜਾਬ ਦਾ ਮਾਝਾ, ਮਾਲਵਾ ਅਤੇ ਦੁਆਬਾ ਦੇ ਖੇਤਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਲਗਾਤਾਰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ ਮਾਝੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਭਾਵਿਤ ਪਿੰਡ, ਜੋ ਪਾਣੀ ਨਾਲ ਘਿਰ ਚੁੱਕੇ ਹਨ, ਜਿੱਥੇ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਅਤੇ ਪਸ਼ੂਆਂ ਲਈ ਚਾਰਾ ਖਰਾਬ ਹੋ ਚੁੱਕੇ ਹਨ। Flood Victims Punjab

Flood Victims Punjab

ਉੱਥੇ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸੇਵਾਦਾਰ ਜਿੱਥੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡ ਰਹੇ ਹਨ, ਉੱਥੇ ਆਪਣੇ ਪਿਆਰ ਭਰੇ ਬੋਲਾਂ ਨਾਲ ਦੁਖੀਆਂ ਦਾ ਦਰਦ ਵੰਡਾ ਕੇ ਇਨਸਾਨੀਅਤ ਦੀ ਸਾਂਝ ਦੀ ਅਲਖ ਵੀ ਜਗਾ ਰਹੇ ਹਨ ਸੇਵਾਦਾਰਾਂ ਦੇ ਪਿਆਰ ਅਤੇ ਨਿਮਰਤਾ ਭਰੇ ਵਿਹਾਰ ਨਾਲ ਹੜ੍ਹ ਪੀੜਤ ਆਪਣੇ ਆਪ ਨੂੰ ਹੌਲੇ ਫੁੱਲ ਵਰਗੇ ਹੋਏ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹਨਾਂ ਦਾ ਕੋਈ ਖਾਸ ਆਪਣਾ ਦਰਦ ਵੰਡਾਉਣ ਆਇਆ ਹੋਵੇ।

Read Also : ਪਿੰਡ ਸਸਰਾਲੀ ਲਾਗੇ ਸਤਲੁਜ ਦਾ ਬੰਨ ਖੁਰਿਆ

ਸੱਚੇ ਨਿਮਰ ਸੇਵਾਦਾਰ ਛਿੰਦਰਪਾਲ ਇੰਸਾਂ ਅਤੇ ਗੁਰਦੇਵ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਮਾਨ ਸੰਭਾਲੀ ਹੋਈ ਹੈ, ਇਸ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਸਬ ਡਵੀਜਨ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡ ਝੁੰਜ, ਰਾਮਦਾਸ, ਕੋਟਲੀ ਕੁਰਟਾਣਾ, ਬੱਲੜਵਾੜ ਅਬਾਦੀ ਵਿੱਚ ਅਤੇ ਜ਼ਿਲ੍ਹਾ ਤਰਨਤਾਰਨ ਦੀ ਸਬ ਡਵੀਜਨ ਪੱਟੀ ਦੇ ਪਿੰਡ ਸਭਰਾ, ਝੁੱਗੀਆਂ ਪੀਰ ਬਖ਼ਸ਼, ਰਾਹਦਾਲ ਕੇ ਆਦਿ ਪਿੰਡਾਂ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ ਗਈ । ਇਸ ਮੌਕੇ ਪੰਜਾਬ ਦੇ ਵੱਖ-ਵੱਖ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।

ਹੜ੍ਹ ਪੀੜਤਾਂ ਦੇ ਇਲਾਜ ਲਈ ਸਿਵਲ ਹਸਪਤਾਲ ਤਰਨਤਾਰਨ ਨੂੰ ਸੌਂਪੀਆਂ ਦਵਾਈਆਂ

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚ ਕੇ ਲੋੜੀਂਦੀ ਰਾਹਤ ਸਮੱਗਰੀ ਜਿੱਥੇ ਵੰਡੀ ਗਈ ਉੱਥੇ ਵੱਖ-ਵੱਖ ਪ੍ਰਕਾਰ ਦੀ ਦਵਾਈਆਂ ਜੋ ਸੇਵਾਦਾਰ ਲੈ ਕੇ ਹੜ੍ਹ ਪੀੜ੍ਹਤਾਂ ਲਈ ਪਹੁੰਚੇ ਸਨ, ਉਸਦੀ ਅਗਾਊਂ ਜ਼ਰੂਰਤ ਨੂੰ ਦੇਖ ਦੇ ਸਿਵਲ ਹਸਪਤਾਲ ਤਰਨਤਾਰਨ ਵਿੱਚ ਚੀਫ ਫਾਰਮੈਸੀ ਅਫਸਰ ਡਾ. ਬਲਵਿੰਦਰ ਸਿੰਘ ਦੀ ਦੇਖ-ਰੇਖ ’ਚ ਸੌਂਪੀਆਂ ਗਈਆਂ ਜਿਹਨਾਂ ਨੇ ਸੇਵਾਦਾਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਹੜ੍ਹ ਪੀੜਤਾਂ ਦੇ ਇਲਾਜ ਲਈ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਵੇਗੀ।

ਪ੍ਰਸ਼ਾਸਨਿਕ ਅਮਲੇ ਤੇ ਪਿੰਡਾਂ ਦੇ ਮੋਹਤਵਰਾਂ ਨੇ ਵੀ ਸੇਵਾਦਾਰਾਂ ਦਾ ਕੀਤਾ ਧੰਨਵਾਦ

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦਾ ਸਹਾਇਕ ਕਮਿਸ਼ਨਰ ਤਰਨਤਾਰਨ ਕਰਨਵੀਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਇਸ ਸੇਵਾ ਦੀ ਅਹਿਮ ਜ਼ਰੂਰਤ ਸੀ। ਇਸ ਤੋਂ ਇਲਾਵਾ ਸਿਵਲ ਹਸਪਤਾਲ ਤਰਨ ਤਾਰਨ ਦੇ ਚੀਫ ਫਾਰਮੈਸੀ ਅਫਸਰ ਡਾ. ਬਲਵਿੰਦਰ ਸਿੰਘ, ਵੈਟਨਰੀ ਡਾਕਟਰ ਪ੍ਰਭਦੀਪ ਸਿੰਘ ਵੱਲੋਂ ਵੀ ਸੇਵਾਦਾਰਾਂ ਦਾ ਧੰਨਵਾਦ ਕੀਤਾ। ਪਿੰਡ ਝੁੱਗੀਆਂ ਪੀਰ ਬਖ਼ਸ਼ ਦੇ ਸਰਪੰਚ ਅਰਵਿੰਦਰਜੀਤ ਸਿੰਘ, ਰਾਹਦਾਲ ਕੇ ਪਿੰਡ ਦੇ ਸਰਪੰਚ ਗੁਰਸਾਹਿਬ ਸਿੰਘ ਵੱਲੋਂ ਰਾਹਤ ਸਮੱਗਰੀ ਲੈ ਕੇ ਪਹੁੰਚਣ ’ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।