ਸਾਡੇ ਨਾਲ ਸ਼ਾਮਲ

Follow us

19.1 C
Chandigarh
Monday, January 19, 2026
More
    Home Breaking News Social Work: ...

    Social Work: ਡੇਰਾ ਸ਼ਰਧਾਲੂਆਂ ਨੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਬਿਤਾਇਆ ਸਮਾਂ

    Social Work
    ਪਟਿਆਲਾ: ਬਿਰਧ ਆਸ਼ਰਮ ’ਚ ਰਾਸ਼ਨ ਤੇ ਫਲ ਫਰੂਟ ਲੈ ਕੇ ਪੁੱਜੇ ਡੇਰਾ ਸ਼ਰਧਾਲੂ ਅਤੇ ਬਜ਼ੁਰਗਾਂ ਨੂੰ ਫਲ ਫਰੂਟ ਵੰਡਦੇ ਹੋਏ।

    ਬਜ਼ੁਰਗਾਂ ਨੂੰ ਰਾਸ਼ਨ ਤੇ ਫ਼ਲ-ਫਰੂਟ ਦੇ ਕੇ ਨਿਭਾਇਆ ਇਨਸਾਨੀਅਤ ਦਾ ਫਰਜ਼

    Social Work: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਅਮਲ ਕਰਦਿਆਂ ਬਲਾਕ ਪਟਿਆਲਾ ਦੇ ਆਨੰਦ ਨਗਰ ਏਰੀਏ ਦੀ ਸਾਧ-ਸੰਗਤ ਵੱਲੋਂ ਬਿਰਧ ਆਸ਼ਰਮ ਪਿੰਡ ਰੌਂਗਲਾ ’ਚ ਪਹੁੰਚ ਕੇ ਬਜ਼ੁਰਗਾਂ ਦਾ ਹਾਲ ਚਾਲ ਜਾਣਿਆ ਗਿਆ ਅਤੇ ਉਨ੍ਹਾਂ ਨੂੰ ਰਾਸ਼ਨ ਤੇ ਫਲ ਫਰੂਟ ਆਦਿ ਕੇ ਇਨਸਾਨੀਅਤ ਦਾ ਫਰਜ ਅਦਾ ਕੀਤਾ ਗਿਆ।

    ਇਹ ਵੀ ਪੜ੍ਹੋ: Punjab Government News: ਮੁੱਖ ਮੰਤਰੀ ਮਾਨ ਦਾ ਪੰਜਾਬ ਦੇ ਇਸ ਇਲਾਕੇ ਨੂੰ ਤੋਹਫ਼ਾ, ਲੋਕਾਂ ਨੂੰ ਮਿਲਣਗੀਆਂ ਖਾਸ ਸਹੂਲਤਾ…

    ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਇਕਬਾਲ ਇੰਸਾਂ ਤੇ ਦਰਬਾਰਾ ਇੰਸਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ਤਹਿਤ ਹਰ ਮਹੀਨੇ ਬਿਰਧ ਆਸ਼ਰਮ ’ਚ ਰਹਿੰਦੇ ਬਜ਼ੁਰਗਾਂ ਦਾ ਹਾਲ ਚਾਲ ਜਾਣਿਆ ਜਾਵੇ ਅਤੇ ਉਨ੍ਹਾਂ ਨਾਲ ਸਮਾਂ ਬਤੀਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਅੱਜ ਬਲਾਕ ਪਟਿਆਲਾ ਦੀ ਆਨੰਦ ਨਗਰ ਦੀ ਸਾਧ-ਸੰਗਤ ਵੱਲੋਂ ਬਿਰਧ ਆਸ਼ਰਮ ਪਿੰਡ ਰੌਂਗਲਾ ’ਚ ਪਹੁੰਚ ਕੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਬਿਰਧ ਆਸ਼ਰਮ ’ਚ ਡੇਰਾ ਸ਼ਰਧਾਲੂ ਪੁੱਜੇ ਤਾਂ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਡੇਰਾ ਸ਼ਰਧਾਲੂ ਇਨ੍ਹਾਂ ਨਾਲ ਗੱਲਾਂ ਕਰਨ ਲੱਗੇ ਤਾ ਉਹ ਬਹੁਤ ਜਿਆਦਾ ਭਾਵੁਕ ਹੋ ਗਏ ਕਿ ਕੋਈ ਤਾਂ ਹੈ ਜੋ ਉਨ੍ਹਾਂ ਨੂੰ ਮਿਲਣ ਲਈ ਸਪੈਸ਼ਲ ਉਨ੍ਹਾਂ ਕੋਲ ਪੁੱਜਿਆਂ ਹੈ, ਨਹੀਂ ਅੱਜ ਦੀ ਭੱਜ ਦੌੜ ਵਾਲੀ ਜਿੰੰਦਗੀ ’ਚ ਕਿਸੇ ਕੋਲ ਇੱਕ ਮਿੰਟ ਦਾ ਵੀ ਸਮਾਂ ਨਹੀਂ ਹੈ।

    Social Work
    Social Work

    Social Work Social Work

    ਬਜੁਰਗਾਂ ਨੇ ਡੇਰਾ ਸ਼ਰਧਾਲੂਆਂ ਦਾ ਬਿਰਧ ਆਸ਼ਰਮ ’ਚ ਪਹੁੰਚਣ ’ਤੇ ਕੀਤਾ ਧੰਨਵਾਦ

    ਇਸ ਮੌਕੇ ਡੇਰਾ ਸ਼ਰਧਾਲੂਆਂ ਨੇ ਕਾਫੀ ਸਮਾਂ ਇਨ੍ਹਾਂ ਬਜ਼ੁਰਗਾਂ ਨਾਲ ਬਿਤਾਇਆ ਤੇ ਇਨ੍ਹਾਂ ਨਾਲ ਦੁੱਖ-ਸੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਡੇਰਾ ਸ਼ਰਧਾਲੂਆਂ ਵੱਲੋਂ ਇਨ੍ਹਾਂ ਬਜ਼ੁਰਗਾਂ ਨੂੰ ਘਰੇਲੂ ਜ਼ਰੂਰਤ ਦਾ ਰਾਸ਼ਨ ਅਤੇ ਫਲ ਫਰੂਟ ਆਦਿ ਦਿੱਤਾ ਗਿਆ। ਇਸ ਮੌਕੇ ਬਜ਼ੁਰਗਾਂ ਨੇ ਡੇਰਾ ਸ਼ਰਧਾਲੂਆਂ ਦਾ ਬਿਰਧ ਆਸ਼ਰਮ ’ਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸੇਵਾ ਸਿੰਘ, ਹਾਕਮ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਨੀਲਮ ਇੰਸਾਂ, ਮਲਕੀਤ ਸਿੰਘ, ਸਰਬਜੀਤ ਹੈਪੀ ਆਦਿ ਮੌਜੂਦ ਸਨ।