Cleaning Campaign in England: ਲੰਡਨ (ਇੰਗਲੈਂਡ)। ਸੱਚ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਇੰਗਲੈਂਡ ਦੇ ਬਲਾਕ ਲੰਡਨ ਦੀ ਸਾਧ-ਸੰਗਤ ਵੱਲੋਂ ਸਵੱਛਤਾ ਅਭਿਆਨ ‘ਹੋ ਪ੍ਰਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਚਲਾ ਕੇ ਆਮ ਲੋਕਾਂ ਨੂੰ ਸਵੱਛਤਾ ਦੀ ਸੌਗਾਤ ਦਿੱਤੀ। ਲੰਡਨ ਦੇ ਕ੍ਰੈਨਫੋਰਡ ਹੰਸਲੋ ’ਚ ਚਲਾਏ ਗਏ ਸਫਾਈ ਅਭਿਆਨ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਸੰਗਠਨ ਦੇ ਸੇਵਾਦਾਰਾਂ ਤੋਂ ਇਲਾਵਾ ਲੰਡਨ ਦੇ ਸੱਤ ਮੂਲ ਨਾਗਰਿਕਾਂ ਨੇ ਵੀ ਹਿੱਸਾ ਲਿਆ। ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਹਾ ਰਹਿਮੋਕਰਮ ਮਹੀਨੇ ਦੀ ਯਾਦ ’ਚ ਚਲਾਏ ਸਵੱਛਤਾ ਅਭਿਆਨ ਤਹਿਤ ਸਿਰਫ ਕੁੱਝ ਹੀ ਮਿੰਟਾਂ ’ਚ ਕ੍ਰੈਨਫੋਰਡ ਹੰਸਲੋ ਖੇਤਰ ਨੂੰ ਗੰਦਗੀ ਤੋਂ ਮੁਕਤ ਕਰ ਦਿੱਤਾ। Cleaning Campaign
Read This : Punjab Fire Accident: ਡੇਰਾ ਪ੍ਰੇਮੀਆਂ ਨੇ ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ ’ਤੇ ਪਾਇਆ ਕਾਬੂ
ਲੰਡਨ ਦੇ ਕ੍ਰੈਨਫੋਰਡ ਹੰਸਲੋ ਸ਼ਹਿਰ ਨੂੰ ਦਿੱਤੀ ਸਵੱਛਤਾ ਦੀ ਸੌਗਾਤ | Cleaning Campaign
ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਸ਼ਰਧਾ ਵੇਖਕੇ ਲੰਡਨ ਦੇ ਰਹਿਣ ਵਾਲੇ ਲੋਕ ਹੈਰਾਨ ਰਹਿ ਗਏ। ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ’ ਦੀ ਵਰਦੀ ਪਾ ਕੇ ਸੇਵਾਦਾਰਾਂ ਦੇ ਜਜਬੇ ਦੀ ਲੰਡਨ ਦੇ ਰਹਿਣ ਵਾਲਿਆਂ ਨੇ ਖੂਬ ਸ਼ਲਾਘਾ ਕੀਤੀ। ਸੇਵਾਦਾਰਾਂ ਨੇ ਕੂੜੇ ਦੇ ਕਰੀਬ 85 ਵੱਡੇ ਬੈਗ ਇਕੱਠੇ ਕੀਤੇ। ਇਸ ਮੌਕੇ ’ਤੇ ਸੇਵਾਦਾਰਾਂ ਨੇ ਦੱਸਿਆ ਕਿ ਲੰਡਨ ਬਲਾਕ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦੇ ਹੋਏ ਵਿਦੇਸ਼ ’ਚ ਰਹਿੰਦੇ ਹੋਏ ਵੀ ਮਾਨਵਤਾ ਭਲਾਈ ਦੇ ਕਾਰਜ਼ ਕੀਤੇ ਜਾ ਰਹੇ ਹਨ, ਇਹ ਸਭ ਪੂਜਨੀਕ ਗੁਰੂ ਜੀ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ।