ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News Social Work: ...

    Social Work: ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਸੜਕ ਹਾਦਸੇ ’ਚ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ

    Social Work
    ਫਾਈਲ ਫੋਟੋ

    Social Work: (ਅਸ਼ੋਕ ਗਰਗ) ਬਠਿੰਡਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਆਈਟੀਆਈ ਏਰੀਏ ਦੇ ਇੱਕ ਸੀਨੀਅਰ ਪ੍ਰੇਮੀ ਸੰਮਤੀ ਦੇ ਸੇਵਾਦਾਰ ਵੱਲੋਂ ਸੜਕ ਹਾਦਸੇ ਵਿੱਚ ਜਖਮੀ ਹੋਏ ਲੋਕਾਂ ਨੂੰ ਜਿੱਥੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਉੱਥੇ ਹੀ ਪੀੜ੍ਹਤ ਪਰਿਵਾਰ ਦੀ ਹਰ ਸੰਭਵ ਆਰਥਿਕ ਸਹਾਇਤਾ ਵੀ ਕੀਤੀ ਗਈ।

    ਪ੍ਰਾਪਤ ਜਾਣਕਾਰੀ ਅਨੁਸਾਰ ਮੁਨੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਈ-ਰਿਕਸ਼ਾ ’ਤੇ ਸਵਾਰ ਹੋ ਕੇ ਬਠਿੰਡਾ ਤੋਂ ਡੱਬਵਾਲੀ ਜਾ ਰਹੇ ਸਨ। ਜਦੋਂ ਉਹ ਪਿੰਡ ਗਹਿਰੀ ਬੁੱਟਰ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਈ-ਰਿਕਸ਼ਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਪਲਟ ਗਿਆ ਜਿਸ ਵਿੱਚ ਉਸ ਦੀ ਪਤਨੀ ਆਰਤੀ ਅਤੇ ਬੇਟਾ ਬੰਕਿਤ ਬੁਰੀ ਤਰ੍ਹਾਂ ਜਖਮੀ ਹੋ ਗਏ ਜੋ ਸੜਕ ’ਤੇ ਪਏ ਤੜਫ ਰਹੇ ਸਨ। ਇਸ ਦੌਰਾਨ ਹਾਊਸਫੈਡ ਬਠਿੰਡਾ ਦੇ ਵਾਸੀ ਪ੍ਰਿੰਸੀਪਲ ਰਜਿੰਦਰ ਸਿੰਘ ਇੰਸਾਂ (ਸੀਨੀਅਰ ਪ੍ਰੇਮੀ ਸੰਮਤੀ ਦੇ ਸੇਵਾਦਾਰ ਆਈਟੀਆਈ ਏਰੀਆ) ਬਠਿੰਡਾ ਤੋਂ ਡੱਬਵਾਲੀ ਰੋਡ ’ਤੇ ਕਾਰ ਰਾਹੀਂ ਪਿੰਡ ਘੁਮਿਆਰਾ ਵਿਖੇ ਇੱਕ ਭੋਗ ਸਮਾਗਮ ਵਿਖੇ ਜਾ ਰਹੇ ਸਨ।

    ਇਹ ਵੀ ਪੜ੍ਹੋ: Heavy Rain School Flooding: ਭਾਰੀ ਮੀਂਹ ਕਾਰਨ ਸਕੂਲ ਡੁੱਬਿਆ, 162 ਬੱਚੇ ਰਾਤ ਭਰ ਛੱਤ ‘ਤੇ ਫਸੇ ਰਹੇ

    ਜਦੋਂ ਉਨ੍ਹਾਂ ਨੇ ਹਾਦਸੇ ਵਾਲੀ ਜਗ੍ਹਾ ’ਤੇ ਇੱਕਠ ਦੇਖਿਆ ਤਾਂ ਉਨ੍ਹਾਂ ਨੇ ਆਪਣੀ ਕਾਰ ਰੋਕ ਲਈ ਤੇ ਬਿਨ੍ਹਾਂ ਦੇਰੀ ਕੀਤੇ ਦੋਵੇਂ ਜ਼ਖਮੀਆਂ ਨੂੰ ਆਪਣੀ ਕਾਰ ਵਿੱਰ ਬਿਠਾ ਕੇ ਏਮਜ ਹਸਪਤਾਲ ਬਠਿੰਡਾ ਵਿਖੇ ਐਂਮਰਜੰਸੀ ਵਾਰਡ ਵਿੱਚ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯਥਾਸੰਭਵ ਆਰਥਿਕ ਸਹਾਇਤਾ ਵੀ ਕੀਤੀ। Social Work

    ਇਸ ਮੌਕੇ ਮਨੀਸ਼ ਕੁਮਾਰ ਨੇ ਪ੍ਰਿੰਸੀਪਲ ਰਜਿੰਦਰ ਸਿੰਘ ਇੰਸਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਈ-ਰਿਕਸ਼ਾ ਪਲਟ ਗਿਆ ਤਾਂ ਉਨ੍ਹਾਂ ਨੇ ਬਚਾ ਲਈ ਕਾਫੀ ਵਾਹਨ ਚਾਲਕਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਪਰ ਕਿਸੇ ਨੇ ਵੀ ਗੱਡੀ ਨਾ ਰੋਕੀ ਪਰ ਇਨ੍ਹਾਂ ਨੇ ਆਪਣੇ ਆਪ ਗੱਡੀ ਰੋਕ ਕੇ ਸਾਡੀ ਮੱਦਦ ਕੀਤੀ ਜਿਨ੍ਹਾਂ ਸਦਕਾ ਉਨਾਂ ਦੇ ਪਰਿਵਾਰਕ ਮੈਂਬਰ ਬਚ ਗਏ। ਪ੍ਰਿੰਸੀਪਲ ਰਜਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਦੇ ਤਹਿਤ ਉਹ ਮਾਨਵਤਾ ਭਲਾਈ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ।