ਹੜ੍ਹ ਦੇ ਪਾਣੀ ਕਾਰਨ ਫੈਲ ਰਹੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਜੁਟੇ ਸੇਵਾਦਾਰ

Flood Rescue Operation
ਮੂਣਕ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਕਾਰਜ ਕਰਦੇ ਹੋਏ। ਤਸਵੀਰਾਂ : ਦੂਰਗਾ ਸਿੰਗਲਾ

ਡੇਰਾ ਸੱਚਾ ਸੌਦਾ ਦੀ ਗ੍ਰੀਨ ਐਸ ਫੋਰਸ ਵੱਲੋਂ ਮੂਣਕ ਸ਼ਹਿਰ ਚ ਸੋਡੀਅਮ ਹਾਈਪਰੋਕਲੋਰਾਈਟ ਦਾ ਛਿੜਕਾਅ ਸ਼ੁਰੂ (Flood Rescue Operation)

(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ। ਮੂਣਕ ਅਤੇ ਆਸ-ਪਾਸ ਪਿੰਡਾਂ ਅੰਦਰ ਘੱਗਰ ਵਲੋਂ ਮਚਾਈ ਤਬਾਹੀ ਤੋਂ ਬਾਦ ਭਾਵੇਂ ਹੁਣ ਪਾਣੀ ਦਾ ਪੱਧਰ ਘਟਣ ਨਾਲ ਲੋਕਾਂ ਨੇ ਕੁਝ ਸੁਖ ਦਾ ਸਾਹ ਲਿਆ ਹੈ ਪ੍ਰੰਤੂ ਲੋਕਾਂ ਨੂੰ ਹਾਲੇ ਵੀ ਪੀਣ ਵਾਲੇ ਪਾਣੀ ਦੁੱਧ ,ਦਵਾਈਆਂ ਅਤੇ ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਲਗਾਤਾਰ ਬਣੀ ਹੋਈ ਹੈ (Flood Rescue Operation) ਜਿਸਨੂੰ ਪੂਰਾ ਕਰਨ ਦੇ ਮੰਤਵ ਨਾਲ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਸੇਵਾ ਕਾਰਜਾਂ ’ਚ ਜੁਟੀ ਹੋਈ ਹੈ। ਸਥਾਨਕ ਨਗਰ ਪੰਚਾਇਤ ਦੀ ਬੇਨਤੀ ’ਤੇ ਉਨ੍ਹਾਂ ਵੱਲੋਂ ਉਪਲੱਬਧ ਕਰਵਾਈ ਗਈ ਸੋਡੀਅਮ ਹਾਈਪਰੋਕਲੋਰਾਈਟ ਦਵਾਈ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਪੈਦਾ ਹੋਣ ਵਾਲੇ ਕੀਟਾਣੂਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਡੇਰਾ ਪ੍ਰੇਮੀਆਂ ਨੇ ਅੱਜ ਸਥਾਨਕ ਸ਼ਹਿਰ ਚ ਦਵਾਈ ਦਾ ਛਿੜਕਾਅ ਸ਼ੁਰੂ ਕੀਤਾ ਗਿਆ ਹੈ ਜੋ ਸਾਰੇ ਸ਼ਹਿਰ ਚ ਕੀਤਾ ਜਾਵੇਗਾ। (Flood Rescue Operation)

ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਵੱਲੋਂ ਮੂਣਕ ਦੇ ਆਸ-ਪਾਸ ਪਿੰਡਾਂ ਵਿੱਚ ਦੁੱਧ,ਪਾਣੀ ,ਖਾਣਾ ਅਤੇ ਹਰਾ ਚਾਰਾ ਜ਼ਰੂਰਤਮੰਦਾਂ ਨਾਲ ਰਾਬਤਾ ਕਾਇਮ ਕਰਕੇ ਪਹੁੰਚਾਇਆ ਜਾ ਰਿਹਾ ਹੈ। ਅੱਜ ਗ੍ਰੀਨ ਐਸ ਫੋਰਸ ਵਲੋਂ ਲੋਕਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਕੋਲ ਸੁੱਕਾ ਰਾਸ਼ਨ ਵੀ ਪੁੱਜਦਾ ਕੀਤਾ ਗਿਆ। ਵਿੰਗ ਦੇ ਸੈਂਕੜੇ ਸੇਵਾਦਾਰ ਮੂਣਕ ਵਿਖੇ ਡੇਰਾ ਸਰਸਾ ਵਲੋਂ ਬਣਾਏ ਕੰਟਰੋਲ ਰੂਮ ਤੋਂ ਦਿਨ ਰਾਤ ਆਪਣੀਆਂ ਸੇਵਾਵਾਂ ਜਾਰੀ ਰੱਖ ਰਹੇ ਹਨ। ਇੱਥੋਂ ਹੀ ਖਾਣਾ, ਪਾਣੀ ਦੁੱਧ ਅਤੇ ਹੋਰ ਸਮਾਨ ਜ਼ਰੂਰਤਮੰਦ ਲੋਕਾਂ ਤੱਕ ਭੇਜਿਆ ਜਾਂਦਾ ਹੈ। ਫੋਰਸ ਵੱਲੋਂ ਮੂਣਕ ਸ਼ਹਿਰ ਤੋਂ ਇਲਾਵਾ ਨੇੜਲੇ ਪਿੰਡ ਗੋਬਿੰਦਪੁਰਾ ਪਾਪੜਾ ,ਸਲੇਮਗੜ੍ਹ,ਭੂੰਦੜ ਭੈਣੀ ਆਦਿ ਪਿੰਡਾਂ ਚ ਪਾਣੀ,ਖਾਣਾ,ਦੁੱਧ ,ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਵੰਡਿਆ ਗਿਆ।

ਮੂਣਕ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਫੋਰਸ ਵਿੰਗ ਦੇ ਸੇਵਾਦਾਰ ਦਵਾਈ ਦਾ ਛਿੜਕਾਅ ਕਰਦੇ ਹੋਏ।

ਇਹ ਵੀ ਪੜ੍ਹੋ  : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ

ਇਸ ਤੋਂ ਇਲਾਵਾ ਮੂਣਕ ਵਿਖੇ ਰੇਸਕਿਉ ਕੀਤੇ ਲਗਭਗ 200 ਵਿਅਕਤੀਆਂ ਦੇ ਚਾਹ ਪਾਣੀ ਅਤੇ ਖਾਣੇ ਦਾ ਸਾਰਾ ਪ੍ਰਬੰਧ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਦੀ 15 ਮੈਂਬਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਡੇਰਾ ਪ੍ਰੇਮੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਜਿੰਨਾ ਚਿਰ ਹਾਲਾਤ ਆਮ ਵਰਗੇ ਨਹੀਂ ਹੁੰਦੇ ਉਨ੍ਹਾਂ ਚਿਰ ਅਸੀਂ ਹੜ੍ਹ ਪੀੜਤਾਂ ਦੀ ਸਹਾਇਤਾ ਜਾਰੀ ਰਖਾਗੇਂ।

ਮੂਣਕ : ਸ਼ਾਹ ਸਤਿਨਾਮ ਜੀ ਗ੍ਰੀਨ ਐਸ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਕਾਰਜ ਕਰਦੇ ਹੋਏ। ਤਸਵੀਰਾਂ : ਦੂਰਗਾ ਸਿੰਗਲਾ

LEAVE A REPLY

Please enter your comment!
Please enter your name here