ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home ਸੂਬੇ ਪੰਜਾਬ ਡੇਰਾ ਸ਼ਰਧਾਲੂਆਂ...

    ਡੇਰਾ ਸ਼ਰਧਾਲੂਆਂ ਠੰਢ ‘ਚ ਠੂਰ-ਠੂਰ ਕਰਦੇ ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ

    ਡੇਰਾ ਸ਼ਰਧਾਲੂਆਂ ਠੰਢ ‘ਚ ਠੂਰ-ਠੂਰ ਕਰਦੇ ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ

    ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਬੀਤੀ ਰਾਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੁਲਦੀਪ ਸਿੰਘ ਵਿੱਕੀ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਬਰਕੰਦੀ, ਸੁਰਿੰਦਰ ਸਿੰਘ ਨੋਨੀ, ਗੁਰਦਾਸ ਸਿੰਘ ਇੰਸਾਂ ਬਰਕੰਦੀ ਆਦਿ ਨੇ ਜਲਾਲਾਬਾਦ, ਫਿਰੋਜਪੁਰ, ਫਰੀਦਕੋਟ, ਬਠਿੰਡਾ, ਆਦਿ ਰੇਲਵੇ ਸਟੇਸ਼ਨਾ ਤੇ ਪਏ ਬੇਸਹਾਰਾ ਜ਼ਰੂਰਤਮੰਦ ਲੋਕ ਜੋ ਸਰਦੀ ਨਾਲ ਠੂਰ-ਠੂਰ ਕਰਦੇ ਸੋ ਰਹੇ ਸਨ ਉਨਾਂ ਨੂੰ ਜਾ ਕੇ ਗਰਮ ਕੰਬਲ ਵੰਡੇ। ਇਸ ਮੌਕੇ ਕੁਲਦੀਪ ਸਿੰਘ ਵਿੱਕੀ ਇੰਸਾਂ ਨੇ ਦਸਿਆ ਕਿ ਕੜਾਕੇ ਦੀ ਪੈ ਰਹੀ ਸਰਦੀ ਨੂੰ ਦੇਖਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹਜੂਰ ਪਿਤਾ ਜੀ ਦੀ ਪ੍ਰੇਰਨਾਂ ਸਦਕਾ ਸਟੇਸ਼ਨਾਂ ‘ਤੇ ਸੌਂ ਰਹੇ ਗਰੀਬ ਬੇਸਹਾਰਾ ਨੂੰ ਕੰਬਲ ਦੇਣ ਦਾ ਮੰਨ ਬਨਾਇਆ ਤਾਂ ਸੇਵਾਦਰਾਂ ਨੇ ਉਕਤ ਸਟੇਸ਼ਨਾਂ ਤੇ ਜਾ ਕੇ ਫਰਸ਼ ਤੇ ਸੁਤੇ ਪਏ ਲੋਕਾਂ ‘ਤੇ ਕੰਬਲ ਦਿੱਤੇ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here