ਗ੍ਰੀਨ ਐਸ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਗਾਤਾਰ ਪਹੁੰਚਾ ਰਹੇ ਹਨ ਰਾਹਤ ਸਮੱਗਰੀ

 ਗ੍ਰੀਨ ਐਸ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਗਾਤਾਰ ਪਹੁੰਚਾ ਰਹੇ ਹਨ ਰਾਹਤ ਸਮੱਗਰੀ

ਮਨੋਜ ਗੋਇਲ, ਬਾਦਸ਼ਾਹਪੁਰ/ ਘੱਗਾ । ਹਲਕਾ ਸੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੰਗਰ, ਪੈਕਿੰਗ ਬੰਦ ਰਾਸ਼ਨ, ਸੁੱਕਾ ਦੁੱਧ, ਦਵਾਈਆਂ ,ਪੀਣ ਯੋਗ ਪਾਣੀ, ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਮੁੱਢਲੀਆਂ ਸਹਾਇਤਾ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਬਲਾਕ ਘੱਗਾ , ਬਲਾਕ ਮਵੀਕਲਾ ਅਤੇ ਬਲਾਕ ਬਾਦਸ਼ਾਹਪੁਰ ਦੇ ਸੇਵਾਦਾਰਾਂ ਨੇ ਮਿਲ ਕੇ ਇੱਕ ਸਾਂਝਾ ਮਹਾਂ ਅਭਿਆਨ ਚਲਾਇਆ। (Disaster Relief)

ਇਹ ਵੀ ਪੜ੍ਹੋ : ਪਿਆਰ, ਮੱਦਦ ਤੇ ਉਮੀਦਾਂ ਵੰਡ ਰਹੇ ਹਨ ਸੇਵਾਦਾਰ, ਵੇਖੋ ਖਾਸ ਤਸਵੀਰਾਂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਟੇਟ ਕਮੇਟੀ ਮੈਂਬਰ 85 ਮੈਂਬਰ ਹਰਮੇਲ ਸਿੰਘ ਘੱਗਾ, 85ਮੈਂਬਰ ਜੋਗਿੰਦਰ ਸਿੰਘ ਨੰਬਰਦਾਰ ਕਲਵਾਣੂ ਨੇ ਗੱਲਬਾਤ ਕਰਦਿਆਂ ਦੱਸਿਆ ਕਿl ਇਸ ਹੜ੍ਹ ਰੂਪੀ ਪ੍ਰਕੋਪ ਨਾਲ ਪੂਰੇ ਦੇਸ਼ ਅੰਦਰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈl ਅਤੇ ਡੇਰਾ ਸੱਚਾ ਸੋਦਾ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵੱਖ-ਵੱਖ ਸਥਾਨਾਂ ਤੇ ਭੇਜਿਆ ਗਿਆ ਹੈ। (Disaster Relief)

ਬਾਦਸ਼ਾਹਪੁਰ : ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾਉਂਦੇ ਹੋਏ ਸੇਵਾਦਾਰ l ਤਸਵੀਰਾਂ ਮਨੋਜ ਗੋਇਲ

Disaster Relief Disaster Relief

ਜਿਸ ਤਰਾਂ ਅੱਜ ਸਾਡੀ ਜੋ ਟੀਮ ਹੈ ਇਹ ਸ਼ਾਦੀਪੁਰ ਮੋਮੀਆਂ, ਸਧਾਰਨਪੁਰ, ਸਿਉਨਾ – ਕਾਠ ,ਜਲਾਲਪੁਰ, ਪਲਾਟਾਂ ,ਬਾਦਸ਼ਾਹਪੁਰ, ਡੇਰਾ ਪਾੜੇ ,ਸੋਡੀਆਲਾ ,ਮਰਦਾਹੇੜੀ ਆਦਿ ਦਰਜਨਾਂ ਪਿੰਡਾਂ ਵਿੱਚ ਰਾਹਤ ਕਾਰਜ ਚਲਾ ਰਹੀ ਹੈ l ਜਿੱਥੇ ਵੀ ਕੋਈ ਜ਼ਰੂਰਤਮੰਦ ਹੈ ਉਸ ਨੂੰ ਰਾਸ਼ਨ ਅਤੇ ਪੀਣਯੋਗ ਪਾਣੀ ਮਰੀਜਾਂ ਨੂੰ ਦਵਾਈਆਂ ਅਤੇ ਪਸ਼ੂਆਂ ਲਈ ਹਰਾ ਚਾਰਾ, ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਲਗਾਤਾਰ ਰਾਹਤ ਕਾਰਜ ਚਲਾਏ ਜਾਣਗੇ।

LEAVE A REPLY

Please enter your comment!
Please enter your name here