ਬਲਾਕ ਜਗਰਾਓਂ ਦੀ 25 ਵੀਂ ਸਰੀਰਦਾਨੀ ਬਣੀ ਬਸੰਤ ਕੌਰ ਇੰਸਾਂ

45 ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੇ ਕੀਤਾ ਰਵਾਨਾ

ਜਗਰਾਓਂ (ਜਸਵੰਤ ਰਾਏ) ਬਲਾਕ ਜਗਰਾਓਂ ਦੀ ਡੇਰਾ ਸ਼ਰਧਾਲੂ ਮਾਤਾ ਬਸੰਤ ਕੌਰ ਇੰਸਾਂ (70) ਪਤਨੀ ਸੁਖਦੇਵ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ, ਦੇਹਾਂਤ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਪੱਤਰਕਾਰ ਬੌਬੀ ਸਹਿਜਲ ਦੇ ਮਾਤਾ ਤੇ ਡੇਰੇ ਦੇ ਅਣਥੱਕ ਸੇਵਾਦਾਰ ਬਸੰਤ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ (ਦੇਹਾਂਤ ਉਪਰੰਤ) ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਸੇ ਤਹਿਤ ਉਨ੍ਹ੍ਹਾਂ ਦੇ ਪੁੱਤਰ ਬੌਬੀ ਸਹਿਜਲ ਇੰਸਾਂ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ (ਬਠਿੰਡਾ) ਨੂੰ ਦਾਨ ਕੀਤਾ। ਮਾਤਾ ਬਸੰਤ ਕੌਰ ਇੰਸਾਂ ਦੀ ਅਰਥੀ ਨੂੰ ਉਨਾਂ ਦੀਆਂ ਧੀਆਂ ਨਿਰਮਲ ਕੌਰ ਇੰਸਾਂ, ਸੁਰਿੰਦਰ ਕੌਰ ਇੰਸਾਂ, ਨੂੰਹਾਂ ਬਲਜੀਤ ਕੌਰ ਇੰਸਾਂ, ਜਸਪ੍ਰੀਤ ਕੌਰ ਅਤੇ ਸਰਬਜੀਤ ਕੌਰ ਇੰਸਾਂ ਨੇ ਮੋਢਾ ਦੇ ਕੇ ਸੇਜਲ ਅੱਖਾਂ ਨਾਲ ਰਵਾਨਾ ਕੀਤਾ।

ਦੱਸਣਯੋਗ ਹੈ ਕਿ ਮਾਤਾ ਬਸੰਤ ਕੌਰ ਇੰਸਾਂ ਨੇ ਮੈਡੀਕਲ ਖੋਜਾਂ ਲਈ ਜਗਰਾਓਂ ਬਲਾਕ ਚੋਂ 25ਵੇਂ ਸਰੀਰਦਾਨ ਹੋਣ ਦਾ ਮਾਣ ਖੱਟਿਆ ਹੈ। ਇਸ ਮੌਕੇ 45 ਮੈਂਬਰ ਜਸਵੀਰ ਇੰਸਾਂ, ਸੰਦੀਪ ਇੰਸਾਂ, ਏਐੱਸਆਈ ਸੁਰਜੀਤ ਸਿੰਘ ਇੰਸਾਂ, ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, 25 ਮੈਂਬਰ ਅਵਤਾਰ ਇੰਸਾਂ, ਸਮੂਹ 15 ਮੈਂਬਰਾਂ, ਜ਼ਿਲ੍ਹਾ ਸੁਜਾਣ ਭੈਣ ਅਮਰਜੀਤ ਕੌਰ ਇੰਸਾਂ ਸਮੇਤ ਸਮੂਹ ਸੁਜਾਣ ਭੈਣਾਂ, ਰਿਸ਼ਤੇਦਾਰਾਂ ਬਲਵੀਰ ਇੰਸਾਂ, ਸੁਰਜੀਤ ਕੌਰ ਇੰਸਾ, ਸੋਮਾ ਇੰਸਾਂ, ਗੁਰਮੀਤ ਇੰਸਾਂ, ਸ਼ਹਿਰ ਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਵੱਖ-ਵੱਖ ਬਲਾਕਾਂ ਦੇ ਪਿੰਡਾਂ ਦੇ ਭੰਗੀਦਾਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਮਾਤਾ ਬਸੰਤ ਕੌਰ ਇੰਸਾਂ ਅਮਰ ਰਹੇ ਦੇ ਨਾਰਿਆਂ ਰਾਹੀਂ ਸ਼ਹਿਰ ਦੀ ਪਰਿਕ੍ਰਮਾ ਕਰਦਿਆਂ ਫੁੱਲਾਂ ਨਾਲ ਸਜੀ ਹੋਈ ਗੱਡੀ ‘ਚ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।