ਸਾਡੇ ਨਾਲ ਸ਼ਾਮਲ

Follow us

14 C
Chandigarh
Tuesday, January 20, 2026
More
    Home Breaking News ਪੂਜਨੀਕ ਪਰਮ ਪਿ...

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ-ਕਾਮਲ ਨੂੰ ਭੇਂਟ ਕੀਤੀ ਸੀ ਜੀਪ

    Sirsa News
    Sirsa News: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ-ਕਾਮਲ ਨੂੰ ਭੇਂਟ ਕੀਤੀ ਸੀ ਜੀਪ

    ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ

    • ਡੇਰਾ ਸ਼ਰਧਾਲੂ ਨੇ ਦਹਾਕਿਆਂ ਤੱਕ ਅਨਮੋਲ ਦਾਤ ਨੂੰ ਜਾਨ ਤੋਂ ਵੱਧ ਪਿਆਰੀ ਸਮਝ ਕੇ ਕੀਤੀ ਸੰਭਾਲ

    ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਪਵਿੱਤਰ ਨਿਸ਼ਾਨੀਆਂ ’ਚ ਇੱਕ ਜੀਪ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲਈ ਸੰਨ 1958 ’ਚ ਅਮਰੀਕਾ ਤੋਂ ਮੰਗਵਾਈ। ਉਨ੍ਹਾਂ ਦਿਨਾਂ ’ਚ ਵਿਦੇਸ਼ ’ਚੋਂ ਗੱਡੀ ਮੰਗਵਾਉਣਾ ਸੌਖਾ ਕੰਮ ਨਹੀਂ ਸੀ।

    ਬੁਕਿੰਗ ਤੋਂ ਬਾਅਦ ਵਿਲੀਜ ਕੰਪਨੀ ਨੇ ਜੀਪ ਨੂੰ ਸਮੁੰਦਰੀ ਜਹਾਜ਼ ਰਾਹੀਂ ਮੁੰਬਈ ਭੇਜਿਆ। ਡਿਲੀਵਰੀ ਲੈਣ ਲਈ ਪੂਜਨੀਕ ਪਰਮ ਪਿਤਾ ਜੀ ਦਿੱਲੀ ਦੇ ਇੱਕ ਸ਼ਰਧਾਲੂ ਨੂੰ ਨਾਲ ਲੈ ਕੇ ਮੁੰਬਈ ਪਹੁੰਚੇ ਤੇ ਮੁੰਬਈ ਤੋਂ ਟਰੱਕ ਰਾਹੀਂ ਜੀਪ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਤੋਂ ਪੂਜਨੀਕ ਪਰਮ ਪਿਤਾ ਜੀ ਖੁਦ ਜੀਪ ਚਲਾ ਕੇ ਸਰਸਾ ਪਧਾਰੇ। ਜਦੋਂ ਪੂਜਨੀਕ ਪਰਮ ਪਿਤਾ ਜੀ ਜੀਪ ਲੈ ਕੇ ਸਰਸਾ ਪਹੁੰਚੇ ਤਾਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਨੇੜਲੇ ਪਿੰਡ ਲੱਕੜ ਵਾਲੀ ਗਏ ਹੋਏ ਸਨ।

    Sirsa

    ਪੂਜਨੀਕ ਪਰਮ ਪਿਤਾ ਜੀ ਜੀਪ ਲੈ ਕੇ ਉੱਥੇ ਪਹੁੰਚ ਗਏ ਤੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ’ਚ ਗੱਡੀ ਪੇਸ਼ ਕੀਤੀ। ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਜੀਪ ਨੂੰ ਨਿਹਾਰਿਆ ਤੇ ਪੂਜਨੀਕ ਪਰਮ ਪਿਤਾ ਜੀ ਤੇ ਕੁਝ ਹੋਰ ਸ਼ਰਧਾਲੂਆਂ ਨੂੰ ਜੀਪ ’ਚ ਬਿਠਾ ਕੇ ਡੇਰਾ ਸੱਚਾ ਸੌਦਾ ਗਦਰਾਨਾ, ਸ੍ਰੀ ਜਲਾਲਆਣਾ ਸਾਹਿਬ ਤੇ ਚੋਰਮਾਰ ਘੁੰਮਾ ਕੇ ਵਾਪਸ ਲੱਕੜਵਾਲੀ ਲੈ ਆਏ। ਪੂਜਨੀਕ ਬੇਪਰਵਾਹ ਮਸਤਾਨਾ ਜੀ ਜਿੱਥੇ ਵੀ ਸਤਿਸੰਗ ਕਰਨ ਜਾਂਦੇ, ਇਸੇ ਜੀਪ ਦੀ ਵਰਤੋਂ ਕਰਿਆ ਕਰਦੇ।

    Read Also : Sirsa: ਜਦੋਂ ਸਤਿਗੁਰੂ ਜੀ ਟੀਪ ’ਤੇ ਤਰਾਈ ਕਰਨ ਲੱਗੇ

    ਪੂਜਨੀਕ ਬੇਪਰਵਾਹ ਜੀ ਵੱਲੋਂ ਚੋਲਾ ਬਦਲਣ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਨੇ ਵੀ 5-6 ਸਾਲ ਤੱਕ ਇਸ ਜੀਪ ਨੂੰ ਆਪਣੇ ਕੋਲ ਰੱਖਿਆ। ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਗੁਣਗਾਨ ਗਾਉਣ ਵਾਲੇ ਸਰਸਾ ਦੇ ਇੱਕ ਪ੍ਰੇਮੀ ’ਤੇ ਖੁਸ਼ ਹੋ ਕੇ ਉਸ ਨੂੰ ਇਹ ਜੀਪ ਦਾਤ ਵਜੋਂ ਦੇ ਦਿੱਤੀ ਤੇ ਬਚਨ ਫ਼ਰਮਾਇਆ, ‘‘ਇਹ ਜੀਪ ਜਿਨ੍ਹਾਂ ਦੀ ਹੈ, ਸਮਾਂ ਆਉਣ ’ਤੇ ਉਹ ਖੁਦ ਹੀ ਲੈ ਜਾਣਗੇ।’’

    Sirsa

    ਇਸ ਤੋਂ ਬਾਅਦ ਸਰਸਾ ਦੇ ਡੇਰਾ ਸ਼ਰਧਾਲੂ ਗੋਬਿੰਦ ਮਦਾਨ ਨੇ ਬੇਨਤੀ ਕਰਕੇ ਉਸ ਪ੍ਰੇਮੀ ਤੋਂ ਉਹ ਜੀਪ ਲੈ ਲਈ ਤੇ ਆਪਣੇ ਮੁਰਸ਼ਿਦ ਬੇਪਰਵਾਹ ਜੀ ਦੀ ਬਤੌਰ ਨਿਸ਼ਾਨੀ ਸਜਾ-ਸੰਵਾਰ ਕੇ ਆਪਣੇ ਕੋਲ ਰੱਖ ਲਈ। ਜੀਪ ਨੂੰ ਮੁੰਬਈ ਭੇਜ ਕੇ ਉੱਥੋਂ ਦੇ ਮਸ਼ਹੂਰ ਹੰਸਾ ਬਾਡੀ ਮੇਕਰ ਤੋਂ ਉਸ ਦੀ ਬਾਡੀ ਬਣਵਾਈ ਗਈ। ਜ਼ਿਕਰਯੋਗ ਹੈ ਕਿ ਉਸ ਸਮੇਂ ਮੁੰਬਈ ’ਚ ਹੰਸਾ ਬਾਡੀ ਮੇਕਰ ਬਹੁਤ ਮਸ਼ਹੂਰ ਸੀ ਪਰ ਮੇਕਰ ਦੇ ਮਾਲਕ ਦਾ ਕੁਝ ਸਮੇਂ ਪਹਿਲਾਂ ਹੀ ਦਿਹਾਂਤ ਹੋਣ ਕਾਰਨ ਵਪਾਰ ਬੇਹੱਦ ਮੰਦੀ ਦੇ ਦੌਰ ’ਚੋਂ ਗੁਜ਼ਰ ਰਿਹਾ ਸੀ।

    ਇਹ ਗੱਲ ਸੌ ਫੀਸਦੀ ਸਹੀ ਹੈ ਕਿ ਜਿਸ ਦਿਨ ਤੋਂ ਇਹ ਜੀਪ ਉਨ੍ਹਾਂ ਦੇ ਗੈਰੇਜ਼ ’ਚ ਆਈ ਉਸੇ ਦਿਨ ਤੋਂ ਉਨ੍ਹਾਂ ਦਾ ਕੰਮ ਬਹੁਤ ਚੰਗਾ ਚੱਲਣ ਲੱਗਾ। ਉਸ ਤੋਂ ਬਾਅਦ ਜੀਪ ਦੀ ਨਵੀਂ ਬਾਡੀ ਬਣਵਾ ਕੇ ਸਰਸਾ ਲਿਆਂਦਾ ਗਿਆ। ਸ੍ਰੀ ਮਦਾਨ ਨੇ ਇਸ ਜੀਪ ਨੂੰ ਆਪਣੇ ਘਰ ’ਚ ਇੱਕ ਵਿਸ਼ੇਸ਼ ਕਮਰਾ ਬਣਵਾ ਕੇ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਕਿ ਉਸ ਦੇ ਟਾਇਰ ਵੀ ਜ਼ਮੀਨ ਨੂੰ ਨਾ ਛੂਹਣ। ਇੱਕ ਦਿਨ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹ ਅਮਾਨਤ ਸੌਂਪਣ ਦੀ ਅਰਜ਼ ਕੀਤੀ।

    ਫਿਰ ਉਹ ਦਿਨ ਵੀ ਆਇਆ ਜਦੋਂ 19 ਅਕਤੂਬਰ 2006 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਖੁਦ ਪ੍ਰੇਮੀ ਗੋਬਿੰਦ ਮਦਾਨ ਦੇ ਘਰ ਪਧਾਰੇ ਤੇ ਇਸ ਜੀਪ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਚਲਾ ਕੇ ਲਿਆਏ। ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਉਹ ਬਚਨ ਪੂਰੇ ਹੋਏ ਕਿ ‘‘ਇਹ ਜੀਪ ਜਿਨ੍ਹਾਂ ਦੀ ਹੈ, ਸਮਾਂ ਆਉਣ ’ਤੇ ਉਹ ਖੁਦ ਹੀ ਲੈ ਜਾਣਗੇ।’’

    ਸ਼ਹਿਨਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਲਗਭਗ ਤਿੰਨ ਸਾਲ ਇਸ ਗੱਡੀ ’ਚ ਬਿਰਾਜਦੇ ਰਹੇ। ਲਗਭਗ ਛੇ ਸਾਲਾਂ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਸ ਗੱਡੀ ਨੂੰ ਚਲਾਇਆ। ਹੁਣ ਇਸ ਅਨਮੋਲ ਗੱਡੀ ਨੂੰ ਵਿਰਾਸਤ ਦੇ ਰੂਪ ’ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਬਣੇ ਰੂਹਾਨੀ ਮਿਊਜੀਅਮ ’ਚ ਸੰਭਾਲਿਆ ਹੋਇਆ ਹੈ।

    ਪੇਸ਼ਕਸ਼ : ਸੱਚ ਕਹੂੰ