ਪੂਜਨੀਕ ਪਰਮ ਪਿਤਾ ਜੀ ਨੇ 1970 ‘ਚ ਫਰਮਾਏ ਪਵਿੱਤਰ ਬਚਨ, ਅੱਜ ਹੋਏ ਹੂ-ਬ-ਹੂ ਪੂਰੇ

Shah Satnam Ji Maharaj

ਸੰਨ 1970 ਦੀ ਗੱਲ ਹੈ। ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਦੇ ਮੁੱਖ ਗੇਟ ਦੇ ਨੇੜੇ ਸੱਚਖੰਡ ਹਾਲ ਬਣ ਚੁੱਕਿਆ ਸੀ। ਡੇਰੇ ਦੇ ਪੰਡਾਲ ’ਚ ਸਾਧ-ਸੰਗਤ ਦੀ ਸਹੂਲਤ ਦੇ ਲਈ ਛੋਟੇ-ਛੋਟੇ ਬੂਟੇ ਲਾਏ ਗਏ ਸਨ ਤਾਂ ਕਿ ਵੱਡੇ ਹੋਣ ’ਤੇ ਸਾਧ-ਸੰਗਤ ਇਨ੍ਹਾਂ ਦੀ ਛਾਂ ’ਚ ਬੈਠ ਕੇ ਸਤਿਸੰਗ ਸੁਣ ਸਕੇ। ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਘੁੰਮਦੇ ਹੋਏ ਓਧਰ ਆ ਗਏ, ਉੱਥੇ ਕੁਝ ਸੇਵਾਦਾਰ ਖੜ੍ਹੇ ਸਨ। ਸਭ ਨੇ ਪੂਜਨੀਕ ਸਤਿਗੁਰੂ ਜੀ ਦੇ ਸਾਹਮਣੇ ਨਤਮਸਤਕ ਹੋ ਕੇ ਨਾਅਰਾ ਲਾਇਆ। MSG Bhandara Month

ਪੂਜਨੀਕ ਸਤਿਗੁਰੂ ਜੀ ਨੇ ਸਾਰੇ ਸੇਵਾਦਾਰਾਂ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ ਤੇ ਚੱਲਦੇ-ਚੱਲਦੇ ਉਨ੍ਹਾਂ ਕੋਲ ਰੁਕ ਗਏ। ਪੂਜਨੀਕ ਸਤਿਗੁਰੂ ਜੀ ਨੇ ਸਭ ਦਾ ਹਾਲ-ਚਾਲ ਪੁੱਛਿਆ। ਉਦੋਂ ਇੱਕ ਸੇਵਾਦਾਰ ਨੇ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਪਿਤਾ ਜੀ! ਹੁਣ ਤਾਂ ਆਨੰਦ ਆ ਜਾਵੇਗਾ ਕਿਉਂਕਿ ਗਰਮੀ ਦੇ ਮੌਸਮ ’ਚ ਸਾਧ-ਸੰਗਤ ਨੂੰ ਖੁੱਲ੍ਹੇ ਅਸਮਾਨ ਹੇਠਾਂ ਧੁੱਪ ’ਚ ਬੈਠ ਕੇ ਸਤਿਸੰਗ ਸੁਣਨ ’ਚ ਬਹੁਤ ਪ੍ਰੇਸ਼ਾਨੀ ਹੁੰਦੀ ਸੀ।

Read Also : ਸੱਚਖੰਡਵਾਸੀ ਹੇਤ ਰਾਮ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਲਾਹਾ

ਜਦੋਂ ਇਹ ਬੂਟੇ ਦਰੱਖ਼ਤ ਦਾ ਰੂਪ ਧਾਰਨ ਕਰ ਲੈਣਗੇ ਤਾਂ ਸਮੂਹ ਸਾਧ-ਸੰਗਤ ਉਨ੍ਹਾਂ ਦਰਖੱਤਾਂ ਦੀ ਛਾਂ ’ਚ ਬੈਠ ਕੇ ਸਤਿਸੰਗ ਸੁਣ ਸਕੇਗੀ ਤੇ ਆਰਾਮ ਕਰ ਸਕੇਗੀ। ਇਹ ਸੁਣ ਕੇ ਪੂਜਨੀਕ ਸਤਿਗੁਰੂ ਜੀ ਨੇ ਉਸ ਪ੍ਰੇਮੀ ਨੂੰ ਬਹੁਤ ਪਿਆਰ ਨਾਲ ਨਿਹਾਰਿਆ ਤੇ ਕੁਝ ਰੁਕ ਕੇ ਸਰਵ-ਸਮਰੱਥ ਸਤਿਗੁਰੂ ਜੀ ਨੇ ਬਚਨ ਫ਼ਰਮਾਏ ‘‘ਭੋਲਿਆ! ਜਦੋਂ ਤੱਕ ਇਹ ਬੂਟੇ, ਦਰੱਖਤ ਬਣਨਗੇ, ਉਦੋਂ ਤੱਕ ਸਾਧ-ਸੰਗਤ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਆਪਾਂ ਨੂੰ ਸਰਸੇ ਤੋਂ ਬਾਹਰ, ਟਿੱਬਿਆਂ ’ਤੇ ਜਾ ਕੇ ਸਤਿਸੰਗ ਕਰਨਾ ਪਵੇਗਾ।

ਇਹ ਜਗ੍ਹਾ ਜੋ ਜ਼ਿਆਦਾ ਲੱਗਦੀ ਹੈ, ਸੰਗਤ ਦੇ ਉੱਠਣ-ਬੈਠਣ ਤੇ ਰੁਕਣ ਦੇ ਕੰਮ ਆਵੇਗੀ।’’ ਪੂਜਨੀਕ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਦਰੱਖਤ ਬਣਨ ਤੋਂ ਪਹਿਲਾਂ ਹੀ ਸੰਗਤ ਇੰਨੀ ਜ਼ਿਆਦਾ ਹੋ ਗਈ ਸੀ ਕਿ ਡੇਰੇ ਦੇ ਅੰਦਰ ਬੈਠਣਾ ਮੁਸ਼ਕਲ ਹੋ ਗਿਆ। ਆਖਰ ਟਿੱਬਿਆਂ ’ਤੇ ਹੀ ਜਾਣਾ ਪਿਆ, ਜਿੱਥੇ ਅੱਜ ‘ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ’ ਬਣਿਆ ਹੋਇਆ ਹੈ।