Blood Donation: ਜ਼ਰੂਰਤਮੰਦ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ

Blood Donation

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨਦਾਨ ਕਰਨ ਦਾ ਮਹਾਨ ਕਾਰਜ਼ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਸੇਵਾਦਾਰ ਚਰਨਜੀਤ ਇੰਸਾਂ, ਯੁਵਰਾਜ ਇੰਸਾਂ ਵੱਲੋਂ ਮਰੀਜ਼ਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਹਸਪਤਾਲ ਸਰਸਾ ’ਚ 2 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ’ਤੇ ਚਰਨਜੀਤ ਇੰਸਾਂ, ਯੁਵਰਾਜ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਮੈਂ ਖੂਨਦਾਨ ਕਰਦਾ ਰਹਿੰਦਾ ਹਾਂ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ’ਚ ਕੋਈ ਕਮਜੋਰੀ ਨਹੀਂ ਆਉਂਦੀ ਸਗੋ ਖੂਨ ਪਹਿਲਾਂ ਤੋਂ ਚੰਗਾ ਬਣਦਾ ਹੈ ਤੇ ਤੁਸੀਂ ਸਿਹਤਮੰਦ ਰਹਿੰਦੇ ਹੋਂ। (Blood Donation)

ਖੂਨਦਾਨ ’ਤੇ ਪੂਜਨੀਕ ਗੁਰੂ ਜੀ ਦੇ ਬਚਨ | Blood Donation

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦੇ ਸਮੇਂ ’ਚ ਸਵਾਰਥ ਦਾ ਬੋਲਬਾਲਾ ਹੈ। ਕਈ ਨਗਰਾਂ ’ਚ ਤਾਂ ਰਾਮ-ਰਾਮ ਕਹਿਣ ’ਤੇ ਵੀ ਪੁੱਛਦੇ ਹਨ ਕਿ ਕੀ ਚਾਹੀਦਾ ਹੈ? ਭਾਵ ਗਰਜ ਬਿਨ੍ਹਾਂ ਰਾਮ-ਰਾਮ ਵੀ ਮੰਨਜੂਰ ਨਹੀਂ ਕਰਦੇ। ਜਦਕਿ ਰਾਮ-ਰਾਮ ਬੋਲਣ ਨਾਲ ਮੂੰਹ ਪਵਿੱਤਰ ਹੁੰਦਾ ਹੈ, ਆਤਮਾ ਪਵਿੱਤਰ ਹੁੰਦੀ ਹੈ। ਤਾਂ ਇਸ ਲਈ ਅਜਿਹੇ ਭਿਆਨਕ ਘੋਰ ਕਲਿਯੁਗ ’ਚ, ਸਵਾਰਥੀ ਯੁੱਗ ’ਚ ਜਿਹੜੇ ਲੋਕ ਪਰਹਿਤ ਪਰਮਾਰਥ ਤਨ, ਮਨ, ਧਨ ਤੋਂ ਕਰਦੇ ਹਨ ਉਹ ਧੰਨ ਹਨ ਉਨ੍ਹਾਂ ਦੇ ਮਾਂ-ਬਾਪ ਹੋਰ ਧੰਨ ਹੋ ਜਾਂਦੇ ਹਨ, ਜਿਹੜੇ ਅਜਿਹੀ ਸੇਵਾ ਕਰਦੇ ਹਨ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਸੀਂ ਜਦੋਂ ਖੂਨਦਾਨ ਕੈਂਪ ਸ਼ੁਰੂ ਕਰਵਾਇਆ, ਅੱਖਾਂ ਦੇ ਕੈਂਪ ਲੱਗਿਆ ਕਰਦੇ ਸਨ, ਉਸ ਸਮੇਂ ਵੇਖਿਆ ਕਿ ਲੋਕ ਭੱਜ-ਭੱਜ ਕੇ ਸੇਵਾ ਕਰ ਰਹੇ ਹਨ। ਪਰ ਇਸ ਤੋਂ ਪਹਿਲਾਂ ਅਸੀਂ 1980 ਤੋਂ 1990 ਵਿਚਕਾਰ ਕਈ ਵਾਰ ਵੇਖਿਆ ਕਿ ਜੇਕਰ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਸਗਾ ਭਰਾ ਸਗੇ ਭਰਾ ਨੂੰ ਖੂਨ ਨਹੀਂ ਦਿੰਦਾ ਸੀ। ਇੱਕ ਵਾਰ ਅਸੀਂ ਕਿਸੇ ਦੇ ਨਾਲ ਗਏ ਤਾਂ ਡਾਕਟਰ ਸਾਹਿਬਾਨ ਕਹਿਣ ਲੱਗੇ ਕਿ ਖੂਨਦਾਨ ਕਰਨਾ ਪਵੇਗਾ। ਤਾਂ ਮਰੀਜ਼ ਦੇ ਭਰਾ ਦਾ ਬਲਡ ਗਰੁੱਪ ਉਸ ਨਾਲ ਮਿਲਦਾ ਸੀ। ਪਰ ਜਦੋਂ ਉਸ ਤੋਂ ਮੰਗਿਆ ਤਾਂ ਉਹ ਅੱਗੇ ਚੱਲੇ ਗਏ, ਸਾਈਡ ’ਤੇ ਚੱਲਿਆ ਗਿਆ, ਵਾਪਸ ਨਹੀਂ ਆਇਆ। ਤਾਂ ਅਜਿਹਾ ਸਮਾਂ ਵੀ ਸੀ। ਤੇ ਅੱਜ ਰਾਮ-ਨਾਮ ਦੇ ਪਿਆਰੇ ਲੱਖਾਂ ’ਚ ਹਨ, ਜਿਹੜੇ ਖੂਨਦਾਨ ਕਰਨ ਨੂੰ ਤਿਆਰ ਰਹਿੰਦੇ ਹਨ, ਬੇਮਿਸਾਲ, ਕਮਾਲ। (Blood Donation)