ਸੇਵਾਦਾਰਾਂ ਨੇ ਕੀਤਾ ਸੱਤ ਯੂਨਿਟ ਖੂਨਦਾਨ
(ਬੂਟਾ ਸਿੰਘ), ਗਿੱਲ। ਅੱਜ ਦੇ ਸਵਾਰਥੀ ਯੁੱਗ ‘ਚ ਜਿੱਥੇ ਆਪਣੇ ਹੀ ਆਪਣਿਆਂ ਨੂੰ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਲਈ ਆਪਣੇ ਖਰਚੇ ‘ਤੇ ਪੁੱਜ ਕੇ ਖੂਨਦਾਨ ਕਰਦੇ ਹਨ। ਇਸ ਕਰਕੇ ਇਨ੍ਹਾਂ ਸਰਧਾਲੂਆਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਟ੍ਰਿਊ ਬਲੱਡ ਪੰਪ‘ ਦਾ ਨਾਂਅ ਦਿੱਤਾ ਹੈ। ਇਸੇ ਕੜੀ ਤਹਿਤ ਲੁਧਿਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਜਗ੍ਹਾ-ਜਗ੍ਹਾ ਪਹੁੰਚ ਕੇ ਖੂਨਦਾਨ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਲੁਧਿਆਣਾ ਦੇ ਖੁਸ਼ਮੀਤ ਇੰਸਾਂ, ਰਾਜਵੀਰ ਇੰਸਾਂ, ਵਨੀਤ ਇੰਸਾਂ, ਨੀਰਜ ਇੰਸਾਂ, ਮੋਹਿਤ ਇੰਸਾਂ, ਰਮਨ ਇੰਸਾਂ ਤੇ ਭੈਣ ਤਨੁਜਾ ਗੁਪਤਾ ਇੰਸਾਂ ਨੇ ਖੂਨਦਾਨ ਕੀਤਾ। ਖੂਨਦਾਨ ਸੰਮਤੀ ਦੇ ਜਿੰਮੇਵਾਰ ਕੁਲਦੀਪ ਸਿੰਘ ਇੰਸਾਂ ਨੇ ਦੱਸਿਆ ਕੇ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦਿਆਂ ਤੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਲੁਧਿਆਣਾ ‘ਚ ਖੂਨਦਾਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ