ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਪਾਪ ਛੁੁਪਾਕੇ, ...

    ਪਾਪ ਛੁੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ…ਸੋਸ਼ਲ ਮੀਡੀਆ ’ਤੇ ਛਾਇਆ ਸੌਂਗ

    pita ji

    ਪਾਪ ਛੁੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ…ਸੋਸ਼ਲ ਮੀਡੀਆ ’ਤੇ ਛਾਇਆ ਸੌਂਗ

    (ਸੱਚ ਕਹੂੰ ਨਿਊਜ਼) ਬਰਨਾਵਾ। ਸੰਗੀਤ ਜਗਤ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਵਾਰ ਫਿਰ ਧੂਮ ਮਚਾ ਦਿੱਤੀ ਹੈ। ਆਪ ਜੀ ਦੇ ਅਲੌਕਿਕ ਸੁਰਾਂ ਅਤੇ ਸ਼ਾਨਦਾਰ ਸੰਗੀਤ ਨਾਲ ਲੈਂਸ ਭਜਨ ‘ਪਾਪ ਛੁਪਾਕੇ, ਪੁੰਨ ਦਿਖਾਕੇ ਕਰੇ ਬੰਦਾ ਤੇਰਾ ਸ਼ੈਤਾਨ, ਦੇਖ ਭਗਵਾਨ ਤੇਰਾ ਇਨਸਾਨ ਤੁਝਕੋ ਸਮਝੇ ਹੈ ਨਾਦਾਨ’ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ’ਤੇ ਛਾ ਗਿਆ ਹੈ। ਕੁਝ ਹੀ ਘੰਟਿਆ ’ਚ 22 ਲੱਖ ਤੋਂ ਵੱਧ ਲੋਕਾਂ ਇਸ ਨੂੰ ਸੁਣ ਚੁੱਕੇ ਹਨ।

    ਪੂਜਨੀਕ ਗੁਰੂ ਜੀ ਨੇ ਐਤਵਾਰ ਸਵੇਰੇ ਜਿਵੇੇਂ ਹੀ ਇਸ ਭਜਨ ਨੂੰ ਆਪਣੇ ਯੂ ਟਿਊਬ ਚੈੱਨਲ ’ਤੇ ਅਪਲੋਡ ਕੀਤਾ ਤਾਂ ਵੇਖਦੇ ਹੀ ਵੇਖਦੇ ਇਹ ਸੌਂਗ (ਗੀਤ) ਬੱਚੇ, ਨੌਜਵਾਨ, ਬਜ਼ੁਰਗ ਮਹਿਲਾ ਤੇ ਪੁਰਸ਼ਾਂ ਤੱਕ ਦੀ ਜੁਬਾਨ ’ਤੇ ਚੜ੍ਹ ਗਿਆ ਤੇ ਕੁਝ ਹੀ ਮਿੰਟਾਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਭਜਨ ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ਼ ਕੁਝ ਘੰਟਿਆਂ ’ਚ ਹੀ 22 ਲੱਕ ਤੋਂ ਵੱਧ ਲੋਕ ਇਸ ਨੂੰ ਵੇਖ ਚੁੱਕੇ ਹਨ ਤੇ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਿਕਰਯੋਗ ਹੈ ਕਿ ਪੰਜ ਮਿੰਟ 22 ਸੈਕਿੰਡਾਂ ਦੇ ਇਸ ਭਜਨ ’ਚ ਪੂਜਨੀਕ ਗੁਰੂ ਜੀ ਨੇ ਵਰਤਮਾਨ ਦੌਰ ਦੀ ਸੱਚਾਈ ਨੂੰ ਸਮਾਜ ਦੇ ਸਾਹਮਣੇ ਰੱਖਿਆ ਹੈ, ਉੱਥੇ ਮਰ ਰਹੀ ਇਨਸਾਨੀਅਤ ਤੇ ਰਿਸ਼ਤਿਆਂ ਵੱਲ ਵੀ ਧਿਆਨ ਦਿਵਾਉਂਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here