ਬਲਾਕ ਮਲੋਟ ਦੀ ਨਾਮਚਰਚਾ ‘ਚ ਪਹੁੰਚਿਆ ਸਾਧ-ਸੰਗਤ ਦਾ ਹੜ੍ਹ

Malout News

ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ ਉਤਸ਼ਾਹ ਨਾਲ ਪੁੱਜੀ ਭਾਰੀ ਗਿਣਤੀ ’ਚ ਸਾਧ-ਸੰਗਤ | Malout News

  • ਜੋਨ ਨੰਬਰ 1 ਵੱਲੋਂ ਨਾਮ ਚਰਚਾ ’ਚ ਕੀਤੇ ਸਾਰੇ ਪ੍ਰਬੰਧਾਂ ਦੀ ਸਾਧ-ਸੰਗਤ ਨੇ ਕੀਤੀ ਸ਼ਲਾਘਾ | Malout News

ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਧੂਮਧਾਮ ਨਾਲ ਹੋਈ। ਜੋਨ ਨੰਬਰ 1 ਦੀ ਸਾਧ-ਸੰਗਤ ਵੱਲੋਂ ਸਥਾਨਕ ਐਡਵਰਡਗੰਜ ਗੈਸਟ ਹਾਊਸ ਵਿੱਚ ਕਰਵਾਈ ਗਈ ਇਸ ਨਾਮ ਚਰਚਾ ’ਚ ਸਾਧ-ਸੰਗਤ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਅਨੁਸਾਸਨਬੱਧ ਤਰੀਕੇ ਨਾਲ ਗੁਰੂ ਜਸ਼ ਸਵਰਣ ਕੀਤਾ ਤੇ ਜੋਨ ਨੰਬਰ 1 ਵੱਲੋਂ ਨਾਮ-ਚਰਚਾ ’ਚ ਕੀਤੇ ਗਏ ਸਾਰੇ ਪ੍ਰਬੰਧਾਂ ਦੀ ਸਮੂਹ ਸਾਧ-ਸੰਗਤ ਨੇ ਸ਼ਲਾਘਾ ਕੀਤੀ। ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੀਤੀ ਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸਾਸਨਬੱਧ ਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ। (Malout News)

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਮਾਨਵਤਾ ਦੀ ਨਿਸਵਾਰਥ ਕੀਤੀ ਗਈ ਸੇਵਾ ਦਾ ਮੇਵਾ ਨਗਦੋ-ਨਗਦ ਮਿਲਦਾ ਹੈ, ਇਸ ਲਈ ਸਾਨੂੰ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਮਾਨਵਤਾ ਦੀ ਸੇਵਾ ’ਚ ਹਿੱਸਾ ਲੈਣਾ ਚਾਹੀਦਾ ਹੈ ਉਥੇ ਸਿਮਰਨ ’ਚ ਵੀ ਜਰੂਰ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਇਸ ਕੀਮਤੀ ਮਨੁੱਖੀ ਜਨਮ ਦਾ ਲਾਹਾ ਖੱਟ ਸਕੀਏ। (Malout News)

Read This : ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢਿਆ

ਇਸ ਮੌਕੇ 85 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਤੇ ਸਤਵੰਤ ਕੌਰ ਇੰਸਾਂ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਲਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸੁਨੀਲ ਇੰਸਾਂ, ਡਾਕਟਰ ਇਕਬਾਲ ਇੰਸਾਂ, ਬਲਵੰਤ ਰਾਏ ਇੰਸਾਂ। ਪਿੰਡਾਂ ਦੇ ਪ੍ਰੇਮੀ ਸੇਵਕ ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ, ਫਕਰਸਰ ਦੇ ਗੁਰਲਾਲ ਇੰਸਾਂ, ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ, ਜੋਨ 1 ਦੇ 15 ਮੈਂਬਰ ਵਿਜੈ ਮਿੱਤਲ ਇੰਸਾਂ, ਸੰਤੋਖ ਪਾਲ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਪ੍ਰਿੰਸ ਇੰਸਾਂ, ਅੰਸ਼ ਇੰਸਾਂ, ਮੋਹਿਤ ਭੋਲਾ ਇੰਸਾਂ, ਪਵਨ ਇੰਸਾਂ, ਭੈਣਾਂ ਨਿਰਮਲਾ ਇੰਸਾਂ, ਸੀਮਾ ਇੰਸਾਂ, ਸੁਮਨ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਅਨੀਤਾ ਇੰਸਾਂ, ਅਰਜ ਇੰਸਾਂ, ਰੀਆ ਇੰਸਾਂ ਤੋਂ ਇਲਾਵਾ ਕੰਟੀਨ ਸੰਮਤੀ ਦੇ ਸੇਵਾਦਾਰ ਭੁਪਿੰਦਰ ਸਿੰਘ ਇੰਸਾਂ, ਰਾਮ ਸਰੂਪ ਇੰਸਾਂ। (Malout News)

ਰੂਪ ਲਾਲ ਇੰਸਾਂ, ਗੰਗਾ ਸਿੰਘ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਬਲਰਾਜ ਸਿੰਘ ਇੰਸਾਂ, ਸਾਊਾਡ ਸੰਮਤੀ ਦੇ ਸੇਵਾਦਾਰ ਲਾਭ ਸਿੰਘ ਇੰਸਾਂ, ਗਗਨ ਇੰਸਾਂ, ਪ੍ਰਿੰਸ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਅਤੁਲ ਇੰਸਾਂ, ਅਰੁਣ ਇੰਸਾਂ, ਪ੍ਰਿੰਸ ਇੰਸਾਂ, ਅਜੇ ਅਨੇਜਾ ਇੰਸਾਂ, ਵਾਸ਼ੂ ਗੋਇਲ ਇੰਸਾਂ, ਹਰਸ਼ ਤਨੇਜਾ ਇੰਸਾਂ, ਜੂਬਿਨ ਛਾਬੜਾ ਇੰਸਾਂ, ਹਰੀਸ਼ ਇੰਸਾਂ ਤੋਂ ਇਲਾਵਾ ਵਾਟਰ ਸਪਲਾਈ ਐਂਡ ਸੀਵਰੇਜ ਵਿਭਾਗ ਦੇ ਦੇ ਐਸਡੀਓ ਅਨਿਲ ਗੋਇਲ ਇੰਸਾਂ, ਸੇਵਾਦਾਰ ਸੋਮ ਜਾਖੂ ਇੰਸਾਂ, ਸੁਨੀਲ ਧੂੜੀਆ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਤੇ ਪਿੰਡਾਂ ਦੇ 15 ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ। (Malout News)

ਨਾਮਚਰਚਾ ਦੌਰਾਨ ਸ਼ਬਦਵਾਣੀ ਸਰਵਣ ਕਰਦੀ ਹੋਈ ਸਾਧ-ਸੰਗਤ।
ਤਸਵੀਰਾਂ : ਮਨੋਜ