ਚਚੀਆ ਨਗਰੀ ’ਚ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ

himachal-5-2-696x285

129 ਬੱਚਿਆਂ ਨੂੰ ਖਿਡੌਣੇ, 11 ਲੋੜਵੰਦਾਂ ਨੂੰ ਕੰਬਲ ਦਿੱਤੇ

  • ਸਾਧ ਸੰਗਤ ਨੇ 138 ਮਾਨਵਤਾ ਭਲਾਈ ਦੇ ਕੰਮਾਂ ’ਚ ਇਕਜੁਟਤਾ ਨਾਲ ਹਿੱਸਾ ਲੈਣ ਦਾ ਲਿਆ ਪ੍ਰਣ

(ਸੱਚ ਕਹੂੰ ਨਿਊਜ਼)। ਚਚੀਆ ਨਗਰ। ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਮਹੀਨਾ ਦਾ ਪਵਿੱਤਰ ਭੰਡਾਰਾ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਚਚੀਆ ਨਗਰੀ ਸਥਿਤ ਸੱਚਖੰਡ ਧਾਮ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਗਿਆ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਹੋਈ ਨਾਮ ਚਰਚਾ ਦੌਰਾਨ ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੰਦਿਆਂ 129 ਬੱਚਿਆਂ ਨੂੰ ਖਿਡੌਣੇ ਤੇ 11 ਲੋੜਵੰਦਾਂ ਨੂੰ ਕੰਬਲ ਵੰਡੇ ਗਏ।

ਨਾਮ ਚਰਚਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ ਦੇ ਇਕੱਠ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਧ-ਸੰਗਤ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪ੍ਰਤੀ ਕਿੰਨਾ ਦ੍ਰਿੜ ਵਿਸ਼ਵਾਸ ਹੈ। ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਇੰਤਜ਼ਾਮ ਵੀ ਛੋਟੇ ਪੈ ਗਏ। ਨਾਮ ਚਰਚਾ ’ਚ ਮੌਜ਼ੂਦ ਸਾਧ-ਸੰਗਤ ਨੇ 138 ਮਾਨਵਤਾ ਭਲਾਈ ਕਾਰਜਾਂ ’ਚ ਇਕਜੁਟਤਾ ਦੇ ਨਾਲ ਹਿੱਸਾ ਲੈਣ ਲਈ ਹੱਥ ਖੜੇ ਕਰਕੇ ਕੇ ਪ੍ਰਣ ਲਿਆ।

ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਪਵਿੱਤਰ ਭੰਡਾਰੇ ਦੀ ਨਾਮ ਦੀ ਚਰਚਾ ਦੀ ਸ਼ੁਰੂਆਤ ’ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲਾਹੀ ਨਾਅਰੇ ਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤੀ ਗਈ। ਇਸ ਉਪਰੰਤ ਨਾਮ ਚਰਚਾ ‘ਚ ਪਹੁੰਚੇ ਵੱਖ-ਵੱਖ ਬਲਾਕਾਂ ਦੇ ਕਵੀਰਾਜਾਂ ਨੇ ਸ਼ਬਦਬਾਣੀ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ, ਜਿਸ ਨੂੰ ਹਾਜ਼ਰ ਸਾਧ-ਸੰਗਤ ਨੇ ਬੜੇ ਧਿਆਨ ਅਤੇ ਪੂਰੀ ਸ਼ਰਧਾ ਨਾਲ ਇਕ ਚਿੱਤ ਹੋ ਕੇ ਸੁਣਿਆ।

ਇਸ ਮੌਕੇ ’ਤੇ ਹਾਜ਼ਰ ਸਾਧ ਸੰਗਤ ਨੂੰ ਪਵਿੱਤਰ ਮਹੀਨੇ ਦੀ ਵਧਾਈ ਦਿੰਦਿਆਂ ਸੂਬੇ ਦੇ ਜਿੰਮੇਦਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਹੀ ਸਮਾਜ ਦਾ ਭਲਾ ਕੀਤਾ ਹੈ ਅਤੇ ਸਾਧ-ਸੰਗਤ ਨੂੰ ਵੀ ਅਜਿਹਾ ਹੀ ਕਰਨ ਦਾ ਉਪਦੇਸ਼ ਦਿੱਤਾ ਹੈ। ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਸਦਕਾ ਅੱਜ ਵੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 138 ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਗਰੋਟਾ ਵਿਧਾਨ ਸਭਾ ਦੇ ਵਿਧਾਇਕ ਅਰੁਣ ਕੁਮਾਰ ਕੂਕਾ ਨੇ ਸਾਧ-ਸੰਗਤ ’ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ, ਉਨ੍ਹਾਂ ਇਸ ਮੌਕੇ ਸਾਧ-ਸੰਗਤ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ। ਇਸ ਦੌਰਾਨ ਸੂਬੇ ਦੇ ਜਿੰਮੇਵਾਰਾਂ ਨਾਲ ਸਾਧ-ਸੰਗਤ ਨੇ ਆਪਣੇ ਦੋਵੇਂ ਹੱਥ ਖੜੇ ਕਰਕੇ ਪੂਜਨੀਕ ਗੁਰੂ ਜੀ ਪ੍ਰਤੀ ਆਪਣੀ ਬੇਇੰਤਾਹ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਅਤੇ ਮਾਨਵਤਾ ਭਲਾਈ ਦੇ ਕਾਰਵਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵੱਧਣ ਦਾ ਪ੍ਰਣ ਲਿਆ। ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ