ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Malout News: ...

    Malout News: ਸਾਧ-ਸੰਗਤ ਨੇ ਭਲਾਈ ਕਾਰਜ ਕਰਕੇ ਮਨਾਈ ਪਵਿੱਤਰ ਮਹਾਂਪਰਉਕਾਰ ਮਹੀਨੇ ਦੀ ਖੁਸ਼ੀ

    Malout News

    Malout News: ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਪਿੰਡ ਜੰਡਵਾਲਾ ਚੜ੍ਹਤ ਸਿੰਘ ਵਿਖੇ ਧੂਮਧਾਮ ਨਾਲ ਹੋਈ

    Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀ ਮਹੀਨੇ) ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੀ ਸਮੂਹ ਸਾਧ-ਸੰਗਤ ਵੱਲੋਂ ਪ੍ਰੇਮੀ ਸ਼ਿਵਰਾਜ ਸਿੰਘ ਇੰਸਾਂ ਦੇ ਗ੍ਰਹਿ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਕਰਵਾਈ ਗਈ । ਨਾਮ-ਚਰਚਾ ਵਿੱਚ ਸਾਧ-ਸੰਗਤ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਕੇ ਪਵਿੱਤਰ ਮਹਾਂਪਰਉਪਕਾਰ ਮਹੀਨਾ (ਗੁਰਗੱਦੀ ਮਹੀਨਾ) ਮਨਾਇਆ । Malout News

    Malout News

    3 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Malout News

    ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ’ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸੀ ਪ੍ਰਥਾਏ ਸ਼ਬਦਬਾਣੀ ਸੁਣਾਈ ਅਤੇ ਸੇਵਾਦਾਰ ਸੁਨੀਲ ਬਿੱਟੂ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹ ਕੇ ਸੁਣਾਏ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਅਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ । ਇਸ ਮੌਕੇ 3 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ । ਇਸ ਮੌਕੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਸਰਪੰਚ ਸੁਖਵਿੰਦਰ ਕੌਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਮੰਗਾ ਸਿੰਘ, ਨਿਰਮਲ ਸਿੰਘ ਮੈਂਬਰ ਪੰਚਾਇਤ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।

    Malout News

    ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀ ਮਹੀਨੇ) ਦੀ ਸਮੂਹ ਸਾਧ-ਸੰਗਤ ਨੂੰ ਵਧਾਈ ਦਿੱਤੀ । ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਦੀ ਸਾਰੀ ਹੀ ਟੀਮ ਅਤੇ ਸੇਵਾਦਾਰਾਂ ਨੇ ਆਪਣੀ-ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਨਾਮ-ਚਰਚਾ ਵਿੱਚ ਵੱਧ ਤੋਂ ਵੱਧ ਸੇਵਾ ਕੀਤੀ ।

    Malout News

    ਇਨ੍ਹਾਂ ਕੀਤੀ ਸ਼ਰਧਾ ਨਾਲ ਸਿ਼ਰਕਤ | Malout News

    ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜੋਨ 1 ਦੇ ਮੱਖਣ ਲਾਲ ਇੰਸਾਂ, ਜੋਨ 2 ਦੇ ਰੋਬਿਨ ਗਾਬਾ ਇੰਸਾਂ, ਜੋਨ 5 ਦੇ ਬਲਵੰਤ ਸਿੰਘ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕ ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ ਅਤੇ ਪਿੰਡ ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ, ਖਾਨੇ ਕੀ ਢਾਬ ਦੇ ਪ੍ਰੇਮੀ ਸੇਵਕ ਦਰਸ਼ਨ ਸਿੰਘ ਇੰਸਾਂ ਤੋਂ ਇਲਾਵਾ ਜੰਡਵਾਲਾ ਚੜ੍ਹਤ ਸਿੰਘ ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਸ਼ਿਵਰਾਜ ਸਿੰਘ ਇੰਸਾਂ, ਵਰਿੰਦਰ ਕੁਮਾਰ ਇੰਸਾਂ, ਕੁਲਵਿੰਦਰ ਕੁਮਾਰ ਇੰਸਾਂ, ਬਲਵੀਰ ਸਿੰਘ ਇੰਸਾਂ,

    ਬੂਟਾ ਸਿੰਘ ਇੰਸਾਂ, ਸੋਨੂੰ ਇੰਸਾਂ, ਹੈਰੀ ਇੰਸਾਂ, ਅਮਨਦੀਪ ਕੌਰ ਇੰਸਾਂ, ਗਗਨਦੀਪ ਕੌਰ ਇੰਸਾਂ, ਸਵਰਨਾ ਇੰਸਾਂ, ਪ੍ਰਵੀਨ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਸ਼ੀਲਾ ਇੰਸਾਂ, ਛਿੰਦਰਪਾਲ ਕੌਰ ਇੰਸਾ ਤੋਂ ਇਲਾਵਾ ਸੇਵਾਦਾਰ ਕਰਤਾਰ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਹਰਭਾਨ ਸਿੰਘ ਇੰਸਾਂ, ਹਰਜੋਧ ਸਿੰਘ ਇੰਸਾ, ਕੁਲਵਿੰਦਰ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਟਾਹਲਾ ਰਾਮ ਇੰਸਾਂ, ਸੱਤਪਾਲ ਇੰਸਾਂ, ਪ੍ਰਵੀਨ ਕੁਮਾਰ ਇੰਸਾਂ, ਪਵਨ ਇੰਸਾਂ, ਬਲਜੀਤ ਕੌਰ ਇੰਸਾਂ, ਬਲਜਿੰਦਰ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਉਰਮਿਲਾ ਰਾਣੀ ਇੰਸਾਂ, ਬਿਮਲਾ ਇੰਸਾਂ ਅਤੇ ਮਨੀਤਾ ਇੰਸਾਂ ਤੋਂ ਇਲਾਵਾ ਜੋਨਾਂ ਅਤੇ ਪਿੰਡਾਂ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ, ਕੰਟੀਨ ਸੰਮਤੀ ਦੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ ।

    Read Also : Budhapa Pension: ਪੈਨਸ਼ਨਰਾਂ ਲਈ ਚੰਗੀ ਖ਼ਬਰ, ਹੁਣ ਪੈਨਸ਼ਨ ਲੈਣ ਲਈ ਨਹੀਂ ਹੋਵੇਗੀ ਖੱਜਲ-ਖੁਆਰੀ, ਘਰ ਬੈਠੇ ਹੋਵੇਗਾ ਇਹ ਕੰਮ

    Malout News

    LEAVE A REPLY

    Please enter your comment!
    Please enter your name here