ਡੇਰਾ ਸੱਚਾ ਸੌਦਾ ਨਾਲ ਜੁੜ ਕੇ ਕਰੋੜਾਂ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਮਹਿਕਿਆ
ਸਰਸਾ| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਿਕਾਰਡਿਡ ਬਚਨਾਂ ’ਚ ਫ਼ਰਮਾਇਆ ਕਿ ਅੱਜ ਦਾ ਦਿਨ ਉਹ ਦਿਨ ਹੈ ਜਦੋਂ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚੇ ਸੌਦੇ ਦੀ ਨੀਂਹ ਰੱਖੀ। ਉਹ ਦਿਨ ਹੈ ਜਦੋਂ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚੇ ਸੌਦੇ ਦੀ ਨੀਂਹ ਰੱਖੀ ਉਹ ਦਿਨ, ਜਿਸ ਦਿਨ ਦੀ ਵਜ੍ਹਾ ਨਾਲ ਅੱਜ ਕਰੋੜਾਂ ਲੋਕ ਨਸ਼ਾ ਛੱਡ ਕੇ, ਬੁਰਾਈਆਂ ਛੱਡ ਕੇ, ਨਰਕ ਤੋਂ ਸਵਰਗ ਵਰਗੀ ਜ਼ਿੰਦਗੀ ’ਚ ਪ੍ਰਵੇਸ਼ ਕਰ ਚੁੱਕੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਦਾਤਾ ਰਹਿਬਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਰਉਪਕਾਰ ਜਾਂ ਮਹਾਂਪਰਉਪਕਾਰ ਦੀ ਉਪਮਾ ਲਈ ਕੋਈ ਵੀ ਸ਼ਬਦ ਇਸਤੇਮਾਲ ’ਚ ਲਿਆਓ ਉਹ ਬੌਣਾ ਤੇ ਛੋਟਾ ਲੱਗਦਾ ਹੈ। ਇਸ ਮਹਾਨ ਪਰਉਪਕਾਰ ਲਈ ਤੁਹਾਨੂੰ ਸਭ ਨੂੰ ਉਸ ਮੁਰਸ਼ਿਦ-ਏ-ਕਾਮਿਲ ਦਾਤਾ, ਰਹਿਬਰ, ਮਾਲਕ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਬਹੁਤ ਖੁਸ਼ੀਆਂ ਮਿਲਣ ਤੇ ਤੁਹਾਨੂੰ ਇਹ ਦਿਨ ਬਹੁਤ-ਬਹੁਤ ਮੁਬਾਰਕ ਹੋਵੇ ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਦਾ ਇੱਕ ਹੋਰ ਪਰਉਪਕਾਰ ਰੂਹਾਨੀ ਜਾਮ (ਜਾਮ-ਏ-ਇੰਸਾਂ) ਹੈ, ਜਿਸ ਨੂੰ ਪੀਣ ਨਾਲ ਲੱਖਾਂ ਬਿਮਾਰ ਠੀਕ ਹੋਏ ਹਨ, ਜਿਸ ਨੂੰ ਪੀਣ ਨਾਲ ਆਨੰਦਮਈ ਜੀਵਨ ਦੀ ਸ਼ੁਰੂਆਤ ਬੜੀ ਛੇਤੀ ਹੋ ਗਈ, ਬਰਕਤਾਂ ਦੇ ਢੇਰ ਲੱਗ ਗਏ, ਜਿਓਣ ਦਾ ਢੰਗ ਆਉਣ ਲੱਗਿਆ ਤੇ ਸਮਾਜ ’ਚ ਜ਼ਬਰਦਸਤ ਬਦਲਾਅ ਆਇਆ। ਉਸ ਰੂਹਾਨੀ ਜਾਮ ਦੀ ਵਰ੍ਹੇਗੰਢ ਤੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ’ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ।
ਆਪ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਫ਼ਰਮਾਇਆ, ‘‘ਅਸੀਂ ਸੀਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’’, ਉਨ੍ਹਾਂ ਦੇ ਰਹਿਮੋ ਕਰਮ ਨਾਲ ਹੀ ਰੂਹਾਨੀ ਜਾਮ ਜਾਂ ਸਥਾਪਨਾ ਦਿਵਸ ਹੋਇਆ ਹੈ। ਬਹੁਤ ਲੋਕਾਂ ਨੇ ਪੁੱਛਿਆ ਕਿ ਗੁਰੂ ਜੀ ਕੀ ਤੁਸੀਂ ਕਈ ਸਾਲ ਜਾਂ ਕਈ ਮਹੀਨੇ ਪਹਿਲਾਂ ਪਲਾਨਿੰਗ ਸ਼ੁਰੂ ਕੀਤੀ ਸੀ ਕਿ ਰੂਹਾਨੀ ਜਾਮ ਪਿਆਵਾਂਗੇ ਅਸੀਂ ਕਿਹਾ, ‘ਨਹੀਂ’ ਬਸ ਚੰਦ ਦਿਨ ਪਹਿਲਾਂ ਸਤਿਗੁਰੂ, ਮੌਲਾ ਨੇ ਸਤਿਸੰਗ ’ਚ ਖਿਆਲ ਦਿੱਤਾ ਤੇ ਅਸੀਂ ਇਹ ਬੋਲ ਦਿੱਤਾ ਕਿ ਸੇਵਾਦਾਰ, ਸੇਵਾਦਾਰਾਂ ਦੀ ਮੀਟਿੰਗ ’ਤੇ ਜ਼ਰੂਰ ਆਉਣ। ਉਸ ਦਿਨ ਤੁਹਾਡੇ ਲਈ ਕੋਈ ਖਾਸ ਖੁਸ਼ੀ ਹੋਵੇਗੀ ਜੋ ਸੇਵਾਦਾਰ ਨਹੀਂ ਆਏ ਉਨ੍ਹਾਂ ਨੂੰ ਵੀ ਦੱਸੋ ਤੇ ਉਸ ਦਿਨ ਭਾਵ ਅੱਜ ਹੀ ਦੇ ਦਿਨ ਰੂਹਾਨੀ ਜਾਮ ਦੀ ਸ਼ੁਰੂਆਤ ਹੋਈ ਸੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਗੁਰੂ, ਮੌਲਾ ਜੋ ਸ਼ੁਰੂਆਤ ਕਰਵਾਉਂਦੇ ਹਨ ਉਹ ਬਹੁਤ ਕਾਮਲ ਹੁੰਦੀ ਹੈ। ਪਹਿਲਾਂ ਸੱਚਾ ਸੌਦਾ ਬਣਾਇਆ ਤੇ ਲੋਕਾਂ ਨੂੰ ਸ਼ੱਕ ਪੈ ਗਿਆ ਕਿ ਇਹ ਸਾਈਂ ਮਸਤਾਨਾ ਜੀ, ਹੱਡਾਰੋੜੀ (ਜਿੱਥੇ ਮਰੇ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ) ’ਚ ਬੈਠ ਕੇ ਸੋਨੇ ਦੀਆਂ ਚੀਜ਼ਾਂ ਲੋਕਾਂ ਨੂੰ ਵੰਡਦੇ ਰਹਿੰਦੇ ਕਦੇ ਸ਼ਮਸ਼ਾਨ ਭੂਮੀ ’ਚ ਫਿਰ ਆਸ਼ਰਮ ਬਣਾ ਲਿਆ। ਕੀ ਖੇਡ ਖੇਡੇ ਸਾਈਂ ਦਾਤਾ ਰਹਿਬਰ ਨੇ ਤੇ ਖੇਡੇ ਹੀ ਜਾ ਰਹੇ ਹਨ ਮਕਾਨ ਬਣਾ ਲਿਆ, ਢਾਹ ਲਿਆ ਮਕਾਨ ਬਣਾ ਲਿਆ ਢਾਹ ਲਿਆ ਜਦੋਂ ਉਨ੍ਹਾਂ ਇੱਟਾਂ ਨਾਲ ਮੁੜ ਮਕਾਨ ਬਣਾਉਂਦੇ ਤਾਂ ਇੱਟਾਂ ਦੁੱਗਣੀਆਂ ਹੋ ਜਾਂਦੀਆਂ ਸਨ। ਭਾਵ ਉਨ੍ਹਾਂ ਇੱਟਾਂ ਨਾਲ ਦੋ ਮਕਾਨ ਬਣ ਜਾਂਦੇ ਸਨ। ਦੋ ਨੂੰ ਢਾਹ ਕੇ ਬਣਾਉਂਦੇ ਤਿੰਨ-ਚਾਰ ਬਣ ਜਾਂਦੇ। ਇਸ ’ਤੇ ਸੇਵਾਦਾਰਾਂ ਨੇ ਸਾਈਂ ਜੀ ਨੂੰ ਕਿਹਾ ਕਿ ਜੀ ਐਵੇਂ ਇੱਟਾਂ ਵੱਧ ਜਾਂਦੀਆਂ ਹਨ। ਸਾਈਂ ਜੀ ਤਾੜੀ ਮਾਰ ਕੇ ਹੱਸ ਪੈਂਦੇ ਤੇ ਫਰਮਾਇਆ, ‘ਵਰੀ! ਆਪਣੀ ਇੱਟਾਂ ਵੀ ਬੱਚੇ ਦਿੰਦੀਆਂ ਹਨ’। ਅੱਜ ਵੀ ਐਵੇਂ ਹੀ ਹੋ ਰਿਹਾ ਹੈ।
ਆਪ ਜੀ ਨੇ ਅੱਗੇ ਫਰਮਾਇਆ ਕਿ ਬਿਹਾਰ ’ਚ ਜਦੋਂ ਹੜ੍ਹ ਆਇਆ ਤਾਂ ਇੱਥੋਂ 15 ਟੈਂਕਰ ਸਮਾਨ ਦੇ ਭੇਜੇ ਗਏ। ਸੇਵਾਦਾਰਾਂ ਨੇ ਉੱਥੇ ਉਸ ਸਮਾਨ ਨੂੰ ਇੱਕ ਵੱਡੇ ਹਾਲ ’ਚ ਉਤਾਰ ਲਿਆ। ਟੀਮਾਂ ਬਣਾ ਕੇ ਉਹ ਸਮਾਨ ਵੱਖ-ਵੱਖ ਥਾਵਾਂ ’ਤੇ ਵੰਡਿਆ ਗਿਆ। ਸੇਵਾਦਾਰਾਂ ਨੇ ਉਸ ਸਮਾਨ ’ਚੋਂ 25 ਕੈਂਟਰ ਸਮਾਨ ਲੋਕਾਂ ਨੂੰ ਵੰਡ ਦਿੱਤਾ। ਉਨ੍ਹਾਂ ਸਮਾਨ ਨੂੰ ਚਾਦਰ ਨਾਲ ਢੱਕਿਆ ਹੋਇਆ ਸੀ। ਸੇਵਾਦਾਰ ਸਮਾਨ ਨੂੰ ਵੰਡਦੇ ਜਾ ਰਹੇ ਸਨ, ਪਰ ਉਹ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਸੀ। ਸੇਵਾਦਾਰ 15 ਕੈਂਟਰ ਲੈ ਕੇ ਗਏ ਸਨ ਤੇ 25 ਵੰਡ ਚੁੱਕੇ ਸਨ। ਉਹ ਲੱਗੇ ਰਹੇ, ਸਮਾਨ ਵੰਡਦੇ ਰਹੇ। ਹੁਣ ਉਨ੍ਹਾਂ ਦੇ ਖੇਤਰ ਦੇ ਹਿਸਾਬ ਨਾਲ ਸਾਰੇ ਲੋਕਾਂ ਨੂੰ ਸਮਾਨ ਮਿਲ ਚੁੱਕਿਆ ਸੀ। ਸੇਵਾਦਾਰ ਚਾਦਰ ਨੂੰ ਚੁੱਕ ਕੇ ਵੇਖਣ ਤਾਂ ਸਮਾਨ ਓਨੇ ਦਾ ਓਨਾ ਹੀ ਦਿਖਾਈ ਦੇਵੇ। ਸੇਵਾਦਾਰਾਂ ਨੇ ਫਿਰ ਅਰਦਾਸ ਕੀਤੀ ਕਿ ਹੇ ਮਾਲਕ! ਅਸੀਂ ਵੀ ਘਰ ਵਾਪਸ ਜਾਣਾ ਹੈ। ਇੱਥੋਂ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸਾਡੇ ਤੋਂ ਅਖਵਾ ਦਿੱਤਾ ਸੀ ਕਿ ਜਦੋਂ ਤੱਕ ਸਮਾਨ ਖਤਮ ਨਹੀਂ ਹੋਵੇਗਾ, ਆਉਣ ਨਾ ਤੇ ਸਮਾਨ ਨੂੰ ਚਾਦਰ ਨਾਲ ਢੱਕ ਕੇ ਰੱਖਣਾ। ਹੁਣ ਸੇਵਾਦਾਰ ਸੋਚ ’ਚ ਪੈ ਗਏ ਕਿ ਹੁਣ ਸਮਾਨ ਦੇ ਉਪਰੋਂ ਚਾਦਰ ਵੀ ਨਹੀਂ ਚੁੱਕ ਸਕਦੇ ਤੇ ਸਮਾਨ ਖਤਮ ਨਹੀਂ ਹੋ ਰਿਹਾ। ਇਸ ਤਰ੍ਹਾਂ ਸਮਾਨ ਵੰਡਦੇ-ਵੰਡਦੇ ਕਈ ਦਿਨ ਹੋ ਗਏ ਸਾਰੇ ਸੇਵਾਦਾਰਾਂ ਨੇ ਬੈਠ ਕੇ ਅਰਦਾਸ ਕੀਤੀ ਕਿ ਮਾਲਕ ਰਹਿਮਤ ਕਰ, ਘਰ ਵਾਪਸ ਜਾਣਾ ਹੈ। 25 ਦਿਨ ਹੋ ਗਏ ਹਨ, ਸਮਾਨ ਸਭ ਨੂੰ ਵੰਡ ਦਿੱਤਾ ਹੈ। ਇਸ ਤੋਂ ਬਾਅਦ ਸੇਵਾਦਾਰਾਂ ਨੇ ਜਿਵੇਂ ਹੀ ਸਿਮਰਨ ਕਰਕੇ ਅਰਦਾਸ ਕੀਤੀ ਤਾਂ ਉਹ ਪੂਰਾ ਸਮਾਨ ਇੱਕ ਕੈਂਟਰ ’ਚ ਆ ਗਿਆ ਤੇ ਉਹ ਸਮਾਨ ਵੰਡ ਕੇ ਸੇਵਾਦਾਰ ਵਾਪਸ ਆ ਗਏ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਮਸਤਾਨਾ ਜੀ ਮਹਾਰਾਜ ਤੇ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਦੇ ਉਹ ਬਚਨ, ‘ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’, ਉਹੀ ਤਾਂ ਪੂਰੇ ਹੋ ਰਹੇ ਹਨ। ਜਿਵੇਂ ਉਹ ਚਾਹੁੰਦਾ ਹੈ ਉਵੇਂ ਹੀ ਤਾਂ ਹੋ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਦੋਂ ਸੱਚਾ ਸੌਦਾ ਦੀ ਸ਼ੁਰੂਆਤ ਹੋਈ ਤਾਂ ਲੋਕਾਂ ਨੇ ਬਹੁਤ ਕਿਹਾ ਕਿ ਇਹ ਸੱਚਾ ਸੌਦਾ ਬਣਿਆ ਹੈ, ਜੋ ਜ਼ਰੂਰਤ ਪਾਕਿਸਤਾਨ ਦਾ ਜਾਸੂਸ ਹੈ, ਇਹ ਤਾਂ ਫਲਾਂਣੀ ਥਾਂ ਦਾ ਜਾਸੂਸ ਹੈ, ਨੋਟਾਂ ਵਾਲੀਆਂ ਮਸ਼ੀਨਾਂ ਰੱਖਦਾ ਹੈ, ਨਵੇਂ-ਨਵੇਂ ਨੋਟ ਵੰਡਦਾ ਰਹਿੰਦਾ ਹੈ। ਬਹੁਤ ਜਾਂਚ ਪੜਤਾਲ ਹੋਈ, ਬਹੁਤ ਕੁਝ ਹੋਇਆ ਪਰ ਅਜਿਹਾ ਕੁਝ ਸੀ ਹੀ ਨਹੀਂ ਤਾਂ ਮਿਲਕਾ ਕੀ।
ਆਪ ਜੀ ਨੇ ਫ਼ਰਮਾਇਆ ਕਿ ਗੁਰਗੱਦੀ ਸਮੇਂ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ। ਹਰ ਕੋਈ ਗੁਰੂ ਬਣ ਕੇ ਬੈਠ ਗਏ ਜਿਸ ਨੂੰ ਦੇਖੋ ਗੁਰੂ, ਮੈਂ 600 ਹੂੰ, ਮੈਂ 700 ਹੂੰ, ਮੈਂ 500 ਹੂੰ, ਸਭ ਨੇ ਧੋਤੀ ਕਮਾਨ ਕਸ ਲਈ ਪਰ ਸਤਿਗੁਰੂ ਨੂੰ ਜਿਸ ਨੂੰ ਗੁਰੂ ਬਣਾਇਆ, ਗੁਰੂ ਤਾਂ ਉਹੀ ਹੋਵੇਗਾ, ਦੂਜਾ ਕਿਵੇਂ ਹੋਵੇਗਾ? ਹੁਣ ਪਦਵੀ ਦੇ ਦਿੱਤੀ ਤਾਂ ਉਸ ’ਚ ਖੁਸ਼ੀਆਂ ਦਿੱਤੀਆਂ ਸਨ ਪਰ ਹੰਕਾਰ ਤੋਂ ਸੰਭਾਲੀ ਨਹੀਂ ਗਈ ਕਿਸੇ ਨੂੰ 500 ਮਸਤਾਨਾ, ਕਿਸੇ ਨੂੰ 400 ਮਸਤਾਨਾ ਆਦਿ ਨੰਬਰ ਦਿੱਤੇ ਗਏ ਸਨ, ਉਸ ਤੋਂ ਖੁਸ਼ੀ ਆਉਣੀ ਸੀ ਪਰ ਉਹ ਹੰਕਾਰ ’ਚ ਖੁਦ ਨੂੰ ਹੀ ਮਸਤਾਨਾ ਜੀ ਸਮਝਣ ਲੱਗੇ ਪਰ ਸਤਿਗੁਰੂ ਜਿਸ ਨੂੰ ਆਪਣਾ ਰੂਪ ਬਣਾਉਂਦੇ ਹਨ, ਉਹ ਬਣਦਾ ਹੈ ਐਵੇਂ ਧੱਕੇ ਨਾਲ ਬਣਨ ਨਾਲ ਕੋਈ ਕੁਝ ਨਹੀਂ ਬਣਦਾ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਜੋ ਬਚਨ ਫ਼ਰਮਾਏ, ‘ਅਸੀਂ ਸੀ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’। ਉਹ ਜਿਉਂ ਦੇ ਤਿਉਂ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ ਅੱਜ ਕੀ ਤੁਸੀਂ ਮੰਨ ਸਕਦੇ ਹੋ ਕਿ ਕੱਲ੍ਹ ਨੂੰ ਜੇਕਰ ਇੱਕ ਲੱਖ ਯੂਨਿਟ ਬਲੱਡ ਚਾਹੀਦਾ ਹੈ ਤਾਂ ਸਾਡੇ ਇਨ੍ਹਾਂ ਬੱਚਿਆਂ, ਸਾਧ-ਸੰਗਤ ਨੇ ਇੱਕ ਲੱਖ ਫਾਰਮ ਤਾਂ ਆਲਰੇਡੀ ਭਰ ਦਿੱਤੇ ਹਨ ਕਿ ਤਿੰਨ-ਤਿੰਨ ਮਹੀਨੇ ਬਾਅਦ ਇੱਕ ਲੱਖ ਯੂਨਿਟ ਬਲੱਡ ਡੋਨੇਟ ਕਰ ਸਕਦੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਕੋਈ ਆਪਣੀ ਮਸ਼ਹੂਰੀ ਨਹੀਂ ਕਰ ਰਹੇ ਬਹੁਤ ਲੋਕਾਂ ਨੂੰ ਡਰ ਲੱਗਿਆ ਹੋਇਆ ਹੈ ਕਿ ਗੁਰੂ ਜੀ ਅੱਗੇ ਵਧਦੇ ਜਾ ਰਹੇ ਹਨ, ਲੋਕ ਤਾਂ ਇਨ੍ਹਾਂ ਨੂੰ ਬਹੁਤ ਮੰਨਣ ਲੱਗੇ ਹਨ ਅਰੇ! ਅਸੀਂ ਕੋਈ ਰਾਜਾ ਥੋੜੀ ਹੀ ਬਣਨਾ ਹੈ। ਅਸੀਂ ਤਾਂ ਸੇਵਾਦਾਰ ਹਾਂ ਤੇ ਐਵੇਂ ਹੀ ਸੇਵਾਦਾਰ ਰਹਿ ਕੇ ਸਮਾਜ ਨੂੰ ਬਦਲਣ ਲਈ ਹੱਥ ਜੋੜਦੇ ਰਹਿੰਦੇ ਹਾਂ ਸਾਰੇ ਧਰਮਾਂ ਨੂੰ ਮੰਨਵਾਉਂਦੇ ਹਾਂ ਕਿਸੇ ਧਰਮ ਦੀ ਚੁਗਲੀ ਨਿੰਦਾ ਨਹੀਂ ਕਰਦੇ। ਹਰ ਧਰਮ ਬਹੁਤ ਚੰਗਾ ਹੈ ਹੁਣ ਪਾਣੀ ਕਹਿ ਦਿਓ ਤਾਂ ਚੰਗਾ ਤੇ ਜਲ ਕਹਿ ਦਿਓ ਤਾਂ ਕੀ ਬੁਰਾ ਹੈ? ਵਾਟਰ ਬੁਰਾ ਹੈ? ਆਬ ਬੁਰਾ ਹੈ? ਨਹੀਂ ਨਾ ਪਾਣੀ ਸੁਆਦਲਾ ਹੈ, ਉਸੇ ਗਿਲਾਸ ਨੂੰ ਪਾਣੀ, ਜਲ, ਨੀਰ, ਵਾਟਰ, ਆਬ ਕਹਿ ਕੇ ਪੀ ਲਓ ਤਾਂ ਉਹ ਪਿਆਰ ਬੁਝਾਏਗਾ, ਸਵਾਦ ਇੱਕ ਜਿਹਾ ਦੇਵੇਗਾ, ਠੰਢਕ ਪਹੁੰਚਾਏਗਾ। ਉਸੇ ਤਰ੍ਹਾਂ ਸਾਡੇ ਧਰਮਾਂ ’ਚ ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਨਾਲ ਜੋੜਨ ਦੀ ਪ੍ਰੇਰਨਾ ਹੈ। ਕਿਤੇ ਤਕਰਾਰ ਨਹੀਂ, ਕਿਤੇ ਵੀ ਝਗੜਾ ਨਹੀਂ, ਕਿਤੇ ਨਿੰਦਾ-ਚੁਗਲੀ ਨਹੀਂ।
ਆਪ ਜੀ ਨੇ ਫ਼ਰਮਾਇਆ ਕਿ ਸਾਈਂ ਦਾਤਾ ਮਸਤਾਨਾ ਜੀ ਰਹਿਬਰ ਨੇ ਇਹ ਸੱਚਾ ਸੌਦਾ ਬਣਾਇਆ, ਇਸ ਦੀ ਨੀਂਹ ਰੱਖੀ ਸਾਈਂ ਜੀ ਕਹਿਣ ਲੱਗੇ ਕਿ ਤੁਸੀਂ ਤਾਂ ਮਿਹਨਤ ਦੀ ਕਮਾਈ ਕਰੋਗੇ। ਹੁਣ ਕੁਝ ਆਵਾਰਾ ਪਸ਼ੂ ਸਨ, ਕੁਝ ਜੰਗਲਾਤ ਦੇ ਪਸ਼ੂ ਸਨ ਸੇਵਾਦਾਰ ਉਨ੍ਹਾਂ ਗੋਬਰ ਇੱਕਠਾ ਕਰਦੇ, ਉਸ ਗੋਬਰ ਦੀਆਂ ਪਾਥੀਆਂ (ਉਪਲੇ) ਬਣਾਉਂਦੇ ਤੇ ਇੱਕ ਜੀਪ ਭਰ ਕੇ ਸਰਸਾ ਸ਼ਹਿਰ ’ਚ ਰਾਊਂਡ ਲਾਉਂਦੇ ਕਿ ਉਪਲੇ ਲੈ ਲਓ ਭਾਈ ਉਪਲੇ, ਸੱਚੇ ਸੌਦੇ ਦੇ ਉਪਲੇ ਤਾਂ ਲੋਕ ਬਹੁਤ ਖੁਸ਼ੀ-ਖੁਸ਼ੀ ਉਨ੍ਹਾਂ ਉਪਲਿਆਂ ਨੂੰ ਖਰੀਦਦੇ, ਤਾਂ ਉਸ ਸਮੇਂ ਵਣਛਟੀ ਜਾਂ ਉਪਲਿਆਂ ਨਾਲ ਹੀ ਅੱਗ ਬਾਲੀ ਜਾਂਦੀ ਸੀ ਜੋ ਜ਼ਮੀਨ ਸੀ, ਉਸ ’ਤੇ ਖੇਤੀਬਾੜੀ ਕਰਦੇ ਸਨ ਤੇ ਸਾਈਂ ਜੀ ਰਹਿਮੋ ਕਰਮ ਦੇ ਨਜ਼ਾਰੇ ਦਿਖਾਉਂਦੇ ਹੀ ਰਹਿੰਦੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਲੋਕ ਮਿਹਨਤ ਕਰਦੇ, ਸੇਵਾ ਕਰਦੇ, ਮਕਾਨ ਬਣਾਉਣ ’ਤੇ ਸਾਰਾ ਦਿਨ ਲੱਗੇ ਰਹਿੰਦੇ ਸਾਈਂ ਜੀ ਫ਼ਰਮਾਉਂਦੇ, ‘‘ਸ਼ਾਵਾ ਪੁੱਤਰ, ਸ਼ਾਵਾ ਬੇਟਾ, ਤੁਹਾਨੂੰ ਕੋਕ ਖੁਆਵਾਂਗੇ’ ਸਾਰੇ ਖੁਸ਼ ਹੋ ਜਾਂਦੇ ਕਿ ਭਾਈ ਸਾਈਂ ਜੀ ਨਵੀਂ ਚੀਜ਼ ਖੁਆਉਣਗੇ। ਹੁੰਦਾ ਕੀ, ਆਏ ’ਚ ਥੋੜ੍ਹਾ ਗੁੜ ਘੋਲ ਕੇ ਮੋਟਾ-ਮੋਟਾ ਆਟਾ ਥੇਪੜੀਆਂ ’ਚ ਲਾ ਕੇ ਤੇ ਅੰਦਰ ਸੁੱਟ ਦਿੱਤਾ ਜਾਂਦਾ ਤੇ ਜਦੋਂ ਉਹ ਬਣ ਜਾਂਦਾ ਮੋਟਾ-ਮੋਟਾ ਰੋਟ ਸ਼ਾਮ ਨੂੰ ਸੇਵਾਦਾਰਾਂ ਨੂੰ ਉਹ ਵੰਡਿਆ ਜਾਂਦਾ ਤੇ ਕਹਿੰਦੇ ਕਿ ਲਓ ਭਾਈ! ਕੋਕ ਖਾਓ। ਹੁਣ ਜੋ ਸ਼ਰਧਾ ਭਾਵ ਤੇ ਦ੍ਰਿੜ ਯਕੀਨ ਵਾਲੇ ਸਨ, ਉਹ ਖਾਂਦੇ ਤਾਂ ਉਨ੍ਹਾਂ ਦੇ ਰੋਕ ਕੱਟ ਜਾਂਦੇ ਤੇ ਕਈ ਕਿੰਤੂ-ਪਰੰੰਤੂ ’ਚ ਹੀ ਰਹਿ ਜਾਂਦੇ। ਉਨ੍ਹਾਂ ’ਚੋਂ ਕੋਈ ਸੇਵਾਦਾਰ ਦੱਸਦੇ ਹਨ ਕਿ ਜਿਵੇਂ ਹੀ ਅਸੀਂ ਖਾਂਦੇ ਜਾਂਦੇ, ਸਿਮਰਨ ’ਚ ਜੋ ਮਨ ਲੱਗਦਾ, ਜੋ ਨਜ਼ਾਰੇ ਆਉਂਦੇ, ਜੋ ਲੱਜ਼ਤਾਂ ਆਉਂਦੀਆਂ, ਉਹ ਕਹਿਣ-ਸੁਣਨ ਤੋਂ ਪਰੇ੍ਹੇ ਹਨ, ਸਾਈਂ ਜੀ ਐਵੇਂ ਖੇਡ ਖੇਡਦੇ ਸਨ।
ਆਪ ਜੀ ਨੇ ਫ਼ਰਮਾਇਆ ਕਿ ਇਹ ਡੇਰਾ ਸੱਚਾ ਸੌਦਾ ਕੋਈ ਪਾਰਟੀ ਜਾਂ ਨਵਾਂ ਧਰਮ ਜਾਂ ਨਵਾਂ ਮਜ਼੍ਹਬ ਨਹੀਂ ਹੈ, ਨਾ ਸੀ ਤੇ ਨਾ ਹੋਵੇਗਾ ਨਾ ਇਹ ਕੋਈ ਰਾਜਨੀਤਿਕ ਮੰਚ ਹੈ, ਨਾ ਸੀ, ਨਾ ਹੋਵੇਗਾ। ਕੋਈ ਇੱਥੇ ਰਾਜਾ ਬਣਨ ਲਈ ਨਹੀਂ ਕਰ ਰਹੇ ਹਾਂ, ਸਮਾਜ ਸੁਧਾਰ ਲਈ ਸਭ ਦਿਨ-ਰਾਤ ਇੱਕ ਕੀਤੀ ਹੋਈ ਹੈ। ਸਮਾਜ ’ਚ ਬਦਲਾਅ ਆਵੇ, ਸਮਾਜ ਦਾ ਭਲਾ ਹੋਵੇ, ਜੋ ਕਾਰਜ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਤੇ ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਉਸ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਰਾਮ, ਮਾਲਕ ਨਾਲ ਵਧਦੀ ਜਾ ਰਹੀ ਹੈ ਤੇ ਇਹੀ ਉਸ ਅੱਗੇ ਦੁਆ ਹੈ ਕਿ ਦਿਨ-ਦੁੱਗਣੀ ਰਾਤ ਚੌਗੁਣੀ ਤੁਹਾਡੀ ਪ੍ਰੀਤ ਉਸ ਪਰਮ ਪਿਤਾ ਪਰਮਾਤਮਾ ਨਾਲ ਵਧੇ ਤੇ ਸੈਂਕੜੇ ਗੁਣਾਂ ਉਹ ਤੁਹਾਡੀਆਂ ਝੋਲੀਆਂ ਭਰਦੇ ਰਹਿਣ, ਬਰਕਤਾਂ ਪਾਉਂਦੇ ਰਹਿਣ, ਨੇਕੀ ਦੇ ਰਾਹ ’ਤੇ ਚਲਾਉਂਦੇ ਰਹਿਣ, ਇਹੀ ਉਨ੍ਹਾਂ ਅੱਗੇ ਦੁਆ ਹੈ।
ਡੇਰਾ ਸੱਚਾ ਸੌਦਾ ਇੱਕ ਅਜਿਹੀ ਥਾਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਣਾਈ, ਜਿੱਥੇ ਚਾਰ ਲੋਕ ਬੈਠੇ ਹਨ, ਇੱਕ ਕਹੇਗਾ। ਅੱਲ੍ਹਾ ਤਾਂ ਦੂਜਾ ਵੀ ਸਿਰ ਝੁਕਾਏਗਾ ਦੂਜਾ ਕਹੇਗਾ ਵਾਹਿਗੁਰੂ ਤਾਂ ਅੱਲ੍ਹਾ ਵਾਲਾ ਵੀ ਸਿਰ ਝੁਕਾਏਗਾ ਤੀਜਾ ਕਹੇਗਾ ਰਾਮ ਤਾਂ ਅੱਲ੍ਹਾ, ਵਾਹਿਗੁਰੂ ਵਾਲੇ ਦੋਵੇਂ ਵੀ ਨਾਲ ਸਿਰ ਝੁਕਾਉਣਗੇ ਚੌਥਾ ਕਹੇਗਾ ਕਿ ਹੇ ਗੌਡ, ਤਾਂ ਵੀ ਸਾਰੇ ਸਿਰ ਝੁਕਾਉਣਗੇ। ਇਹ ਇੱਕੋ-ਇੱਕ ਜਗ੍ਹਾ ਹੈ, ਜਿੱਥੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਤੇ ਸਨਮਾਨ ਕੀਤਾ ਜਾਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।