ਬੁਧਰਵਾਲੀ ’ਚ ਵੱਡੀ ਗਿਣਤੀ ’ਚ ਪਹੁੰਚੀ ਰਾਜਸਥਾਨ ਦੀ ਸਾਧ-ਸੰਗਤ
ਬੁਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਰਾਜਸਥਾਨ ਦਾ ਸਾਧ-ਸੰਗਤ ਮੌਜਪੁਰਾ ਧਾਮ ਬੁਧਰਵਾਲੀ ’ਚ ਪਵਿੱਤਰ ਭੰਡਾਰਾ ਧੂਮਧਾਮ ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨਾਮ ਚਰਚਾ ’ਚ ਪਹੁੰਚ ਰਹੀ ਹੈ। । ਪਵਿੱਤਰ ਭੰਡਾਰੇ ਦੀ ਖੁਸ਼ੀ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਰਫ਼ਤਾਰ ਦੇਵੇਗੀ।
ਸਵੇਰੇ 10 ਵਜੇ ਪਵਿੱਤਰ ਨਾਅਰਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਲ ਨਾਮ ਚਰਚਾ ਸ਼ੁਰੂ ਹੋਈ। ਇਸ ਤੋਂ ਬਾਅਦ ਸਾਧ-ਸੰਗਤ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀ ਹੈ। ਇਸ ਦੇ ਨਾਲ ਹੀ ਆਸ਼ਰਮ ਵਿੱਚ ਸਾਧ-ਸੰਗਤ ਦਾ ਆਉਣਾ ਜਾਰੀ ਹੈ।
29 ਅਪ੍ਰੈਲ 1948 ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਸੀ ਡੇਰਾ ਸੱਚਾ ਸੌਦਾ ਦੀ ਸਥਾਪਨਾ
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਆਪ ਜੀ ਨੇ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦਾ ਰਸਤਾ ਦੱਸਿਆ। ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜ਼ਾਰਾਂ ਸਤਿਸੰਗ ਕੀਤੇ ਤੇ ਲੱਖਾਂ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਇਨਸਾਨੀਅਤ ਦੀ ਰਾਹ ’ਤੇ ਚੱਲਣਾ ਸਿਖਾਇਆ। ਮੌਜ਼ੂਦਾ ਗੱਦੀਨਸ਼ੀਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਵੇ ਨੂੰ ਗਤੀ ਦਿੰਦਿਆਂ ਕਰੋੜਾਂ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੇ ਕੇ ਉਨਾਂ ਦਾ ਜੀਵਨ ਖੁਸ਼ਹਾਲ ਕੀਤਾ।
ਅੱਜ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਨਸ਼ੇ ਤੇ ਹੋਰ ਬੁਰਾਈਆਂ ਤੋਂ ਤੌਬਾ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਪੂਜਨੀਕ ਗੁਰੂ ਜੀ ਨੇ 29 ਅਪਰੈਲ 2007 ਨੂੰ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਚੁੱਕੀ ਇਨਸਾਨੀਅਤ ਨੂੰ ਜਿੰਦਾ ਕਰਨ ਦਾ ਬੀੜਾ ਚੁੱਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ