ਮਰੀਜ਼ ਬੋਲੇ, ਕੈਂਪ ’ਚ ਦੇਖਣ ਨੂੰ ਮਿਲੀ ਡਾਕਟਰਾਂ ਅਤੇ ਸੇਵਾਦਾਰਾਂ ਦੀ ਸਮਰਪਣ-ਸੇਵਾ ਭਾਵਨਾ | Free Eye Camp
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਲਗਾਤਾਰ ਤਿੰਨ ਦਿਨਾਂ ਤੋਂ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਦਿਖਾਈ ਜਾ ਰਹੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਚੱਲ ਰਹੇ 32ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਮਰੀਜ਼ਾਂ ਦੀਆਂ ਅੱਖਾਂ ਨੂੰ ਜਾਂਚਣ ਅਤੇ ਆਪ੍ਰੇਸ਼ਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸ਼ੁੱਕਰਵਾਰ ਨੂੰ ਅੱਖਾਂ ਦੇ ਆਪੇ੍ਰਸ਼ਨ ਕਰਵਾ ਚੁੱਕੇ ਲੋਕਾਂ ਨੇ ਦੱਸਿਆ ਕਿ ਸਾਨੂੰ ਪਹਿਲਾਂ ਨਾਮਾਤਰ ਹੀ ਦਿਖਾਈ ਨਹੀਂ ਦਿੰਦਾ ਸੀ ਹੁਣ ਸਾਨੂੰ ਸਭ ਕੁਝ ਸਪੱਸ਼ਟ ਦਿਖਾਈ ਦੇਣ ਲੱਗਾ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕਰਵਾਉਣ ਆਏ ਮਰੀਜ਼ਾਂ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਕੈਂਪ ’ਚ ਆਏ ਮਰੀਜ਼ਾਂ?ਨੇ ਆਪਣੇ ਵਿਚਾਰ ਸਾਂਝੇ ਕੀਤੇ… (Free Eye Camp)
ਦਿਖਾਈ ਨਹੀਂ ਦਿੰਦਾ ਸੀ ਹੁਣ ਦਿਸ ਰਿਹਾ ਸਪੱਸ਼ਟ
ਪਹਿਲਾਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਪਰ ਹੁਣ ਸਭ ਕੁਝ ਠੀਕ ਹੈ ਘੱਗਾ ਬਲਾਕ ਪਟਿਆਲਾ ਤੋਂ ਆਏ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮੇਰੀ ਜ਼ਿੰਦਗੀ ਪਹਿਲਾਂ ਬਿਲਕੁੱਲ ਹਨ੍ਹੇਰੀ ਹੋ ਗਈ ਸੀ ਪਰ ਫਿਰ ਮੈਨੂੰ ਪਤਾ ਚੱਲਿਆ ਕਿ ਡੇਰਾ ਸੱਚਾ ਸੌਦਾ ’ਚ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ, ਇੱਥੇ ਆਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਆਪੇ੍ਰਸ਼ਨ ਹੋਵੇਗਾ ਹੁਣ ਆਪ੍ਰੇਸ਼ਨ ਹੋ ਗਿਆ, ਜਿਸ ਨਾਲ ਮੈਨੂੰ ਬਿਲਕੁੱਲ ਸਹੀ ਦਿਖਾਈ ਦੇ ਰਿਹਾ ਹੈ। (Free Eye Camp)
ਇੱੱਥੋਂ ਵਰਗੀ ਸੇਵਾ ਕਿਤੇ ਨਹੀਂ ਵੇਖੀ : ਪ੍ਰੀਤਮ ਸਿੰਘ
ਰੱਤਾਖੇੜਾ ਤੋਂ ਆਏ ਪ੍ਰੀਤਮ ਸਿੰਘ ਦੀਆਂ ਅੱਖਾਂ ਹੌਲੀ-ਹੌਲੀ ਕਮਜ਼ੋਰ ਹੋ ਰਹੀਆਂ ਸਨ, ਉਸਨੂੰ ਬਲਾਕ ਦੇ ਸੇਵਾਦਾਰਾਂ ਤੋਂ ਪਤਾ ਚੱਲਿਆ ਕਿ ਸਰਸਾ ਸਥਿਤ ਡੇਰਾ ਸੱਚਾ ਸੌਦਾ ’ਚ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਉਸ ਨੇ ਵੀ ਡੇਰਾ ਸੱਚਾ ਸੌਦਾ ਸਰਸਾ ਆ ਕੇ ਅੱਖਾਂ ਚੈੱਕ ਕਰਵਾਈਆਂ ਤਾਂ ਅੱਖਾਂ ਦੇ ਆਪ੍ਰੇਸ਼ਨ ਦਾ ਦੱਸਿਆ ਗਿਆ ਪ੍ਰੀਤਮ ਸਿੰਘ ਨੂੰ ਪਹਿਲਾਂ ਬਿਮਾਰੀ ਸੀ, ਜਿਸ ਨਾਲ ਆਪ੍ਰੇਸ਼ਨ ਨਹੀਂ ਹੋ ਰਿਹਾ ਸੀ, ਪਹਿਲਾਂ ਉਸਦਾ ਇਲਾਜ ਕੀਤਾ ਗਿਆ ਅਤੇ ਫਿਰ ਅੱਖਾਂ ਦਾ ਆਪ੍ਰੇਸ਼ਨ ਹੋਇਆ ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵਰਗੀ ਸੇਵਾ ਭਾਵਨਾ ਉਸਨੇ ਕਿਤੇ ਨਹੀਂ ਵੇਖੀ ਜੋ ਡਾਕਟਰਾਂ ਅਤੇ ਸੇਵਾਦਾਰਾਂ ’ਚ ਸੇਵਾ ਭਾਵਨਾ ਇੱਥੇ ਹੈ। (Free Eye Camp)
4 ਸਾਲ ਪਹਿਲਾਂ ਵੀ ਅੱਖ ਦਾ ਆਪ੍ਰੇਸ਼ਨ ਇੱਥੋਂ ਹੋਇਆ
ਮੇਰੀ ਇੱਕ ਅੱਖ ਦਾ ਆਪ੍ਰੇਸ਼ਨ 4 ਸਾਲ ਪਹਿਲਾਂ ਵੀ ਇੱਥੇ ਕਰਵਾਇਆ ਸੀ ਉਸ ਤੋਂ ਬਾਅਦ ਹੁਣ ਮੇਰੀ ਦੂਜੀ ਅੱਖ ਦਾ ਆਪ੍ਰੇਸ਼ਨ ਹੋਇਆ ਹੈ ਮਾਨਸਾ ਜ਼ਿਲ੍ਹੇ ਦੇ ਝੁਨੀਰ ਤੋਂ ਆਏ ਹੰਸਰਾਜ ਦਾ ਕਹਿਣਾ ਸੀ ਕਿ ਇਸ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਦਾ ਵਿਵਹਾਰ ਘਰ ਤੋਂ ਵੀ ਬਿਹਤਰ ਹੈ ਸਾਨੂੰ ਸਵੇਰੇ ਉੱਠਦੇ ਹੀ ਨਾਸ਼ਤਾ ਮਿਲ ਰਿਹਾ ਹੈ ਅਤੇ ਸਾਰੀਆਂ ਸੁਵਿਧਾਵਾਂ ਬਿਹਤਰ ਮਿਲ ਰਹੀਆਂ ਹਨ ਹੰਸਰਾਜ ਨਾਲ ਆਏ ਭੋਲਾਰਾਮ ਨੇ ਵੀ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਨੇ ਸਾਡੀ ਹਨ੍ਹੇਰੀ ਜਿੰਦਗੀ ’ਚ ਰੌਸ਼ਨੀ ਲਿਆਉਣ ਦਾ ਕੰਮ ਕੀਤਾ। (Free Eye Camp)
ਉੱਤਰ ਪ੍ਰਦੇਸ਼ ਤੱਕ ਦੇ ਲੋਕ ਅੱਖਾਂ ਦੇ ਆਪ੍ਰੇਸ਼ਨ ਲਈ ਆਏ
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਆਏ 80 ਸਾਲ ਦੇ ਸ਼ੀਸ਼ਪਾਲ ਨੂੰ ਵੇਖਣ ’ਚ ਮੁਸ਼ਕਲ ਹੋ ਰਹੀ ਸੀ, ਜਿਉਂ ਹੀ ਕੈਂਪ ਦਾ ਪਤਾ ਚੱਲਿਆ ਤਾਂ ਤੁਰੰਤ ਟਰੇਨ ਫੜੀ ਅਤੇ ਡੇਰਾ ਸੱਚਾ ਸੌਦਾ ਸਰਸਾ ਵੱਲ ਰੁਖ਼ ਕੀਤਾ ਅਤੇ ਸਰਸਾ ਪਹੁੰਚਦੇ ਹੀ ਦਰਬਾਰ ’ਚ ਸ਼ੁੱਕਰਵਾਰ ਨੂੰ ਆਪ੍ਰੇਸ਼ਨ ਵੀ ਹੋ ਗਿਆ ਸ਼ੀਸ਼ਪਾਲ ਨੇ ਦੱਸਿਆ ਕਿ ਇੱਥੇ ਰਹਿਣ, ਖਾਣ-ਪੀਣ ਅਤੇ ਸੇਵਾ ’ਚ ਕੋਈ ਕਮੀ ਨਹੀਂ ਹੈ ਸਾਰੇ ਡਾਕਟਰ ਅਤੇ ਸੇਵਾਦਾਰ ਸਾਡੀ ਸ਼ਲਾਘਾਯੋਗ ਤਰੀਕੇ ਨਾਲ ਦੇਖਭਾਲ ਕਰ ਰਹੇ ਹਨ ਸਮੇਂ-ਸਮੇਂ ’ਤੇ ਖਾਣਾ-ਪੀਣਾ ਮਿਲ ਰਿਹਾ ਹੈ ਘਰ ਤੋਂ ਵੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਜਾ ਰਹੀ ਹੈ। (Free Eye Camp)
ਘਰ ’ਚ ਸੇਵਾ ਕਰਨ ਵਾਲਾ ਕੋਈ ਨਹੀਂ
ਮਾਨਸਾ ਦੇ ਪਿੰਡ ਦਲੀਏਵਾਲੀ ਦੀ ਰਹਿਣ ਵਾਲੀ ਬੰਤ ਕੌਰ ਤੋਂ ਜਦੋਂ ਪੁੱਛਿਆਂ ਗਿਆ ਤਾਂ ਉਸਦੀਆਂ ਅੱਖਾਂ ’ਚ ਪਾਣੀ ਭਰ ਆਇਆ ਬੰਤ ਕੌਰ ਦਾ ਕਹਿਣਾ ਸੀ ਕਿ ਉਸਦੇ ਪੁੱਤਰ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਹੁਣ ਉਸਦੀ ਸੇਵਾ ਅਤੇ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਜਦੋਂ ਮੈਂ ਪਿੰਡ ਦੇ ਡਾਕਟਰ ਤੋਂ ਦਵਾਈ ਲੈਣ ਗਈ ਤਾਂ ਉਸਨੇ ਮੈਨੂੰ ਕੈਂਪ ਬਾਰੇ ਦੱਸਿਆ ਅਤੇ ਮੈਨੂੰ ਸਰਸਾ ਭੇਜ ਦਿੱਤਾ ਹੁਣ ਮੇਰੀਆਂ ਅੱਖਾਂ ਦਾ ਆਪੇ੍ਰਸ਼ਨ ਹੋਇਆ ਹੈ ਦਿਖਾਈ ਦੇਣ ’ਤੇ ਦਿਹਾੜੀ ਮਜ਼ਦੂਰੀ ਕਰਕੇ ਪੇਟ ਭਰ ਸਕਾਂਗੀ ਬੰਤ ਕੌਰ ਨੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦੇ ਹੋਏ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। (Free Eye Camp)
ਇੱਕ ਅੱਖ ਪਹਿਲਾਂ ਬਣੀ, ਹੁਣ ਦੂਜੀ ਅੱਖ ਦਾ ਹੋਇਆ ਆਪ੍ਰੇਸ਼ਨ
ਅੱਖ ਦਾ ਆਪ੍ਰੇਸ਼ਨ ਕਰਵਾ ਚੁੱਕੀ ਹਰਬੰਸ ਕੌਰ ਦੀ ਇੱਕ ਅੱਖ ਦਾ ਆਪ੍ਰੇਸ਼ਨ ਪਹਿਲਾਂ ਵੀ ਹੋ ਚੁੱਕਾ ਹੈ ਹਰਬੰਸ ਕੌਰ ਮਾਨਸਾ ਤੋਂ ਚੱਲ ਕੇ ਡੇਰਾ ਸੱਚਾ ਸੌਦਾ ’ਚ ਲੱਗੇ ਅੱਖਾਂ ਦੀ ਜਾਂਚ ਕੈਂਪ ’ਚ ਆਈ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕਈ ਥਾਵਾਂ ’ਤੇ ਗਈ ਪਰ ਇੱਥੇ ਜੋ ਸੇਵਾ-ਭਾਵਨਾ ਵੇਖਣ ਨੂੰ ਮਿਲਿਆ, ਉਹ ਕਿਤੇ ਵੀ ਨਹੀਂ ਮਿਲ ਸਕਿਆ ਸੇਵਾਦਾਰਾਂ ਦੇ ਦਿਲੋ-ਦਿਮਾਗ ’ਚ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਨੇ ਜੋ ਸੇਵਾ-ਭਾਵਨਾ ਭਰੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। (Free Eye Camp)
ਮੇਰੀ ਅੱਖ ’ਚ ਚਿੱਟਾ ਮੋਤੀਆ ਸੀ ਕੈਂਪ ਦਾ ਮਿਲਿਆ ਫਾਇਦਾ
ਐਟਾ (ਉੱਤਰ ਪ੍ਰਦੇਸ਼) ਤੋਂ ਆਈ ਹਰਪਿਆਰੀ ਦੀ ਅੱਖ ’ਚ ਚਿੱਟਾ ਮੋਤੀਆ ਦੀ ਸ਼ਿਕਾਇਤ ਸੀ ਹਰਪਿਆਰੀ ਨੇ ਦੱਸਿਆ ਕਿ ਮੈਂ ਅੱਖਾਂ ਦਾ ਚੈਕਅੱਪ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਚਿੱਟਾ ਮੋਤੀਆ ਹੈ ਅਤੇ ਆਪ੍ਰੇਸ਼ਨ ਹੋਵੇਗਾ ਕੈਂਪ ’ਚ ਆਪ੍ਰੇਸ਼ਨ ਹੋ ਗਿਆ ਹਸਪਤਾਲ ’ਚ ਸੇਵਾਦਾਰ ਅਤੇ ਡਾਕਟਰਾਂ ਦਾ ਵਿਵਹਾਰ ਬਹੁਤ ਹੀ ਸ਼ਲਾਘਾਯੋਗ ਹੈ ਇੱਥੇ ਮੇਰੀ ਸੇਵਾ ਅਜਿਹੀ ਹੋ ਰਹੀ ਹੈ, ਜਿਵੇਂ ਘਰ ’ਚ ਮੇਰੇ ਨੂੰਹ-ਪੁੱਤ ਕਰਦੇ ਹਨ ਹਰ ਪਿਆਰੀ ਨੇ ਕਿਹਾ ਕਿ ਮਾਨਵਤਾ ਭਲਾਈ ਲਈ ਪੂਜਨੀਕ ਗੁਰੂ ਜੀ ਨੇ ਹਸਪਤਾਲ ਬਣਾ ਕੇ ਇਨਸਾਨੀਅਤ ਦੇ ਲਈ ਬਹੁਤ ਵੱਡੀ ਮਿਹਰਬਾਨੀ ਕੀਤੀ ਹੈ। (Free Eye Camp)
ਸੇਵਾਦਾਰ ਹਰੇਕ ਸੇਵਾ ਲਈ ਰਹਿੰਦੇ ਹਨ ਤਿਆਰ
ਸੇਵਾਦਾਰ ਰੰਗਾ ਸਿੰਘ ਲਖਮੀ ਚੰਦ ਅਤੇ ਸ਼ੇਰ ਸਿੰਘ ਨੇ ਦੱਸਿਆ ਕਿ ਸਾਡਾ ਪਹਿਰਾ ਸੰਮਤੀ ਦੇ ਸੇਵਾਦਾਰ ਹਨ, ਹੁਣ ਸਾਡੀ 2 ਦਿਨਾਂ ਤੋਂ ਹਸਪਤਾਲ ’ਚ ਡਿਊਟੀ ਲੱਗੀ ਹੈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਸੇਵਾ ਲਈ ਤਿਆਰ ਰਹਿੰਦੇ ਹਨ, ਭਾਵੇਂ ਆਫਤ ਆਏ ਜਾਂ ਮਾਨਵਤਾ ਭਲਾਈ ਦੇ ਕੰਮ ਹੋਣ ਹੁਣ ਹਰੇਕ ਸੇਵਾਦਾਰ ਕੈਂਪ ’ਚ ਆਏ ਮਰੀਜ਼ਾਂ ਦੀ ਸੇਵਾ ’ਚ ਲੱਗਾ ਹੋਇਆ ਹੈ ਭਾਵੇਂ ਮਰੀਜ਼ਾਂ ਦੀ ਦਵਾਈ ਦੇਣੀ ਤਾਂ ਭਾਵੇਂ ਉਨ੍ਹਾਂ ਨੂੰ ਖਾਣ-ਪੀਣ ਨੂੰ ਦੇਣਾ ਹੋਵੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਡੇਰਾ ਦੇ ਸੇਵਾਦਾਰ ਹਮੇਸ਼ਾ ਮਾਨਵਤਾ ਸੇਵਾ ’ਚ ਲੱਗੇ ਰਹਿੰਦੇ ਹਨ। (Free Eye Camp)