…ਆਓ ਮਿਲ ਕੇ ਕਰੀਏ ਯੋਗ
ਸਰਸਾ:ਅੱਜ ਪੂਰੀ ਦੁਨੀਆ ਤੀਜਾ ਕੌਮਾਂਤਰੀ ਯੋਗ ਦਿਵਸ ਮਨਾ ਰਹੀ ਹੈ ਹਿੰਦੁਸਤਾਨ ‘ਚ ਵੀ ਇਸ ਦਿਵਸ ਨੂੰ ਪੂਰੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਏ ਜਾਣ ਦੀ ਤਿਆਰੀ ਹੈ, ਭਾਵ ਹਰ ਪਾਸੇ ਨਜ਼ਰ ਆ ਰਿਹਾ ਹੈ ਇਸ ਦਿਵਸ ਦਾ ਜਨੂੰਨ ਛੋਟਾ ਹੋਵੇ ਜਾਂ ਵੱਡਾ, ਮਹਿਲਾ ਹੋਵੇ ਜਾਂ ਪੁਰਸ਼ ਜਾਂ ਫਿਰ ਅਧਿਕਾਰੀ, ਕਰਮਚਾਰੀ ਜਾਂ ਵਿਦਿਆਰਥੀ ਦਫ਼ਤਰਾਂ ਤੋਂ ਲੈ ਕੇ ਪਾਰਕ, ਸਟੇਡੀਅਮ ਤੱਕ ਸਭ ਕੁਝ ਯੋਗਮਈ ਨਜ਼ਰ ਆ ਰਿਹਾ ਹੈ
ਆਖਰ ਆਪਣੀ ਗਵਾਚੀ ਹੋਈ ਵਿਰਾਸਤ ਅਤੇ ਪ੍ਰਾਚੀਨ ਪਰੰਪਰਾ ਦੇ ਬੇਸ਼ਕੀਮਤੀ ਤੋਹਫੇ ਨੂੰ ਫਿਰ ਤੋਂ ਸਹੇਜਣ ਅਤੇ ਦੁਨੀਆ ਭਰ ‘ਚ ਯੋਗ ਦਾ ਡੰਕਾ ਵਜਾਉਣ ਲਈ ਹਿੰਦੁਸਤਾਨ ਨੇ ਫਿਰ ਤੋਂ ਇਤਿਹਾਸਕ ਪਹਿਲ ਕੀਤੀ ਹੈ ਹਿੰਦੁਸਤਾਨ ਦੇ ਨਾਲ-ਨਾਲ ਹੁਣ ਦੁਨੀਆ ਨੇ ਵੀ ਇਹ ਮੰਨ ਲਿਆ ਹੈ ਕਿ ਯੋਗ ਹੀ ਇੱਕ ਅਜਿਹੀ ਕਿਰਿਆ ਹੈ ਜਿਸ ਨਾਲ ਨਿਰੋਗ ਰਿਹਾ ਜਾ ਸਕਦਾ ਹੈ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਯੋਗ ਦੇ ਖੇਤਰ ‘ਚ ਹਿੰਦੁਸਤਾਨ ਦਾ ਕੀ ਹੈ ਯੋਗਦਾਨ ਅਤੇ ਕਿਸ ਨੇ ਯੋਗ ਦੀ ਦੁਨੀਆ ‘ਚ ਕੌਮਾਂਤਰੀ ਪੱਧਰ ‘ਤੇ ਬਜਵਾਇਆ ਭਾਰਤ ਦਾ ਡੰਕਾ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਨਾਂਅ ਆਖਰ ਕੌਣ ਨਹੀਂ ਜਾਣਦਾ ਅਧਿਆਤਮ ਦੇ ਨਾਲ-ਨਾਲ ਸਿੱਖਿਆ, ਖੇਡ, ਸਿਹਤ, ਖੇਤੀ ਸਮੇਤ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਸ ‘ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ ਨਾ ਹੋਵੇ
ਯੋਗ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਨ ‘ਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਨੇ ਦੇਸ਼ ਨੂੰ ਹੁਣ ਤੱਕ 11 ਇੰਟਰਨੈਸ਼ਨਲ ਯੋਗ ਸਟਾਰ ਦਿੱਤੇ ਹਨ ਜੋ ਦੁਨੀਆ ਭਰ ‘ਚ ਯੋਗ ਦੇ ਖੇਤਰ ‘ਚ ਭਾਰਤ ਦਾ ਲੋਹਾ ਮਨਵਾ ਚੁੱਕੀਆਂ ਹਨ ਸਾਲ 2001 ਤੋਂ 2016 ਤੱਕ ਯੋਗ ਦੀ 8 ਵਰਲਡ ਕੱਪ ਅਤੇ 6 ਏਸ਼ੀਅਨ ਚੈਂਪੀਅਨਸ਼ਿਪ ‘ਚ ਭਾਰਤ ਦੀ ਅਗਵਾਈ ਕਰ ਰਹੇ ਇਹ ਇੰਟਰਨੈਸ਼ਨਲ ਯੋਗ ਸਟਾਰ 38 ਸੋਨ, 54 ਚਾਂਦੀ ਅਤੇ 41 ਕਾਂਸੀ ਤਮਗੇ ਸਮੇਤ ਦੇਸ਼ ਦੀ ਝੋਲੀ ‘ਚ ਕੁੱਲ 132 ਤਮਗੇ ਪਾ ਚੁੱਕੀਆਂ ਹਨ
ਇਹੀ ਨਹੀਂ ਇਸੇ ਸੰਸਥਾਨ ਨਾਲ ਜੁੜੇ ਇੰਟਰਨੈਸ਼ਨਲ ਯੋਗ ਸਟਾਰ ਇਲਮਚੰਦ ਇੰਸਾਂ ਵੀ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ‘ਚ ਹੋ ਚੁੱਕੇ ਕੌਮਾਂਤਰੀ ਯੋਗ ਮੁਕਾਬਲਿਆਂ ‘ਚ 250 ਤੋਂ ਜ਼ਿਆਦਾ ਤਮਗੇ ਹਾਸਲ ਕਰ ਚੁੱਕੇ ਹਨ ਤਾਂ ਆਓ ਅੱਜ ਇਸ ਤੀਜੇ ਕੌਮਾਂਤਰੀ ਯੋਗ ਦਿਵਸ ਮੌਕੇ ਅਸੀਂ ਸਾਰੇ ਮਿਲ ਕੇ ਸੰਕਲਪ ਕਰੀਏ ਕਿ ਅਸੀਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹੋਏ ਅੱਜ ਤੋਂ ਹੀ ਰੋਜ਼ਾਨਾ ਯੋਗ ਕਰਨਾ ਸ਼ੁਰੂ ਕਰੀਏ ਅਤੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਉਣ ‘ਚ ਆਪਣਾ ਯੋਗਦਾਨ ਦਈਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ ਪਹਿਲ
ਕੌਮਾਂਤਰੀ ਯੋਗ ਦਿਵਸ ਦੀ ਪਹਿਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਆਪਣੇ ਭਾਸ਼ਣ ਦੌਰਾਨ ਕੀਤੀ ਸੀ ਜਿਸ ਤੋਂ ਬਾਅਦ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ ਗਿਆ ਇਸ ਤੋਂ ਬਾਅਦ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ‘ਚ 193 ਮੈਂਬਰਾਂ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਨੂੰ ਮਨਾਉਣ ਦੇ ਮਤੇ ਨੂੰ ਮਨਜ਼ੂਰੀ ਮਿਲੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਮਤੇ ਨੂੰ 90 ਦਿਨਾਂ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਸੰਘ ‘ਚ ਕਿਸੇ ਦਿਵਸ ਮਤੇ ਲਈ ਸਭ ਤੋਂ ਘੱਟ ਸਮਾਂ ਹੈ
ਵਿਦੇਸ਼ੀ ਵੀ ਖਿੱਚੇ ਚਲੇ ਆ ਰਹੇ ਹਨ ਭਾਰਤ
ਅੱਜ ਭਾਰਤ ਸਮੇਤ ਪੂਰੇ ਵਿਸ਼ਵ ‘ਚ ਯੋਗ ਦੀ ਗੁੰਜ ਹੈ ਕੀ ਅਮੀਰ, ਕੀ ਗਰੀਬ ਸਗੋਂ ਹਰ ਧਰਮ, ਜਾਤ, ਮਜ਼ਹਬ ਦੇ ਲੋਕ ਯੋਗ ਦੇ ਦੀਵਾਨੇ ਹੋ ਚੁੱਕੇ ਹਨ ਆਗੂ, ਅਦਾਕਾਰ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਿਤਾਰੇ ਯੋਗ ਕਰਦੇ ਅਤੇ ਉਸਦੀ ਤਾਰੀਫ ਕਰਦੇ ਨਜ਼ਰ ਆਉਣ ਲੱਗੇ ਹਨ ਯੋਗ ਹਮੇਸ਼ਾ ਤੋਂ ਹੀ ਵਿਦੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਆਇਆ ਹੈ ਜਿੱਥੇ ਅਮਰੀਕਾ ਸਮੇਤ ਪੂਰੇ ਯੂਰਪ ‘ਚ ਲੱਖਾਂ ਲੋਕ ਲਗਾਤਾਰ ਯੋਗ ਕਰ ਰਹੇ ਹਨ ਅਤੇ ਉਥੇ ਯੋਗ ਸਿੱਖਣ ਦੀ ਲਲਕ ਕਈ ਵਿਦੇਸ਼ੀਆਂ ਨੂੰ ਭਾਰਤ ਵੱਲ ਖਿੱਚ ਰਹੀ ਹੈ
ਹਰ ਉਮਰ ‘ਚ ਕਰ ਸਕਦੇ ਹੋ ਯੋਗ
ਯੋਗ ਕਿਸੇ ਵੀ ਉਮਰ ਦੇ ਤੰਦਰੁਸਤ ਮਹਿਲਾ-ਪੁਰਸ਼ ਕਰ ਸਕਦੇ ਹਨ ਸਿਹਤ ਸਬੰਧੀ ਪ੍ਰੇਸ਼ਾਨੀਆਂ ‘ਚ ਵੀ ਯੋਗ ਕੀਤਾ ਜਾ ਸਕਦਾ ਹੈ ਪਰ ਇਸ ‘ਚ ਕੁਝ ਸਾਵਧਾਨੀਆਂ ਦਾ ਧਿਆਨ ਰੱਖਣਾ ਹੁੰਦਾ ਹੈ ਜੋ ਵਿਅਕਤੀ ਸਰੀਰ ਨੂੰ ਬਹੁਤ ਜ਼ਿਆਦਾ ਘੁੰਮਾ ਫਿਰਾ ਨਹੀਂ ਸਕਦੇ, ਉਹ ਵੀ ਕੁਰਸੀ ‘ਤੇ ਆਰਾਮ ਨਾਲ ਬੈਠ ਕੇ ਯੋਗ ਕਰ ਸਕਦੇ ਹਨ ਯੋਗ ਹਰ ਕਿਸੇ ਦੀ ਜ਼ਰੂਰਤ ਹੈ ਕੰਮਕਾਜੀ ਲੋਕ ਆਪਣੇ ਦਫ਼ਤਰ ‘ਚ ਵੀ ਕੁਝ ਦੇਰ ਯੋਗ ਕਰਕੇ ਜ਼ਿਆਦਾ ਕੰਮ ਦੇ ਦਬਾਅ ਦੇ ਬਾਵਜੂਦ ਵੀ ਖੁਦ ਨੂੰ ਤਰੋਤਾਜਾ ਮਹਿਸੂਸ ਕਰ ਸਕਦੇ ਹਨ ਸਰੀਰਕ ਕੰਮ ਕਰਨ ਵਾਲੇ ਜਿਵੇਂ ਖਿਡਾਰੀ, ਐਥਲਿਟਸ, ਨਰਤਕ ਆਪਣੇ ਸਰੀਰ ਨੂੰ ਮਜ਼ਬੂਤ, ਊਰਜਾ ਭਰਪੂਰ ਅਤੇ ਲਚੀਲਾ ਬਣਾਈ ਰੱਖਣ ਲਈ ਯੋਗ ਕਰ ਸਕਦੇ ਹਨ ਵਿਦਿਆਰਥੀ ਮਨ ਦੀ ਇਕਾਗਰਤਾ ਅਤੇ ਧਿਆਨ ਲਈ ਯੋਗ ਕਰ ਸਕਦੇ ਹਨ
ਪ੍ਰਾਣਾਯਾਮ ਅਤੇ ਧਿਆਨ
ਪ੍ਰਾਣਾਯਾਮ ਆਪਣੇ ਸਾਹ ‘ਚ ਵਾਧੇ ਅਤੇ ਕੰਟਰੋਲ ਹੈ ਸਾਹ ਲੈਣ ਦੀ ਸਹੀ ਤਕਨੀਕ ਦਾ ਅਭਿਆਸ ਕਰਨ ਨਾਲ ਖੂਨ ਅਤੇ ਦਿਮਾਗ ‘ਚ ਆਕਸੀਜਨ ਦੀ ਮਾਤਰਾ ਵਧਾਈ ਜਾ ਸਕਦੀ ਹੈ, ਆਖਰ: ਇਸ ਨਾਲ ਪ੍ਰਾਣ ਜਾਂ ਮਹੱਤਵਪੂਰਨ ਜੀਵਨ ਊਰਜਾ ਦੇ ਕੰਟਰੋਲ ‘ਚ ਮੱਦਦ ਮਿਲਦੀ ਹੈ ਪ੍ਰਾਣਾਯਾਮ ਆਸਾਨੀ ਨਾਲ ਯੋਗ ਆਸਣ ਨਾਲ ਕੀਤਾ ਜਾ ਸਕਦਾ ਹੈ ਇਨ੍ਹਾਂ ਦੋ ਯੋਗ ਸਿਧਾਂਤਾਂ ਦਾ ਮਿਲਨ ਅਤੇ ਸਰੀਰ ਦਾ ਉੱਚਤਮ ਸ਼ੁੱਧੀਕਰਨ ਅਤੇ ਆਤਮਾਨੁਸ਼ਾਸਨ ਮੰਨਿਆ ਗਿਆ ਹੈ ਪ੍ਰਾਣਾਯਾਮ ਦੀ ਤਕਨੀਕ ਸਾਡੇ ਧਿਆਨ ਦੇ ਤਜ਼ਰਬੇ ਨੂੰ ਵੀ ਡੂੰਘਾ ਬਣਾਉਂਦੀ ਹੈ ਇਨ੍ਹਾਂ ਵਰਗਾਂ ‘ਚ ਤੁਸੀਂ ਅਨੇਕਾਂ ਤਰ੍ਹਾਂ ਦੇ ਪ੍ਰਾਣਾਯਾਮ ਤਕਨੀਕਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ
ਇਹ ਹਨ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਇੰਟਰਨੈਸ਼ਨਲ ਯੋਗ ਸਟਾਰ
ਕਹਿੰਦੇ ਹਨ ਕਿ ਜੇਕਰ ਹੌਂਸਲੇ ਬੁਲੰਦ ਹਨ ਤਾਂ ਕੋਈ ਵੀ ਡਗਰ ਮੁਸ਼ਕਲ ਨਹੀਂ ਹੈ ਇਸ ਜੁਮਲੇ ਨੂੰ ਸੱਚ ਕਰ ਵਿਖਾਇਆ ਹੈ ਸੱਚ ਖੇਡਾਂ ਦੀ ਨਰਸਰੀ ਕਹੇ ਜਾਣ ਵਾਲੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕੌਮਾਂਤਰੀ ਯੋਗਾ ਦੀਆਂ ਉਨ੍ਹਾਂ ਖਿਡਾਰੀਆਂ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਯੋਗ ਦੇ ਖੇਤਰ ‘ਚ ਨਾ ਸਿਰਫ ਪੂਰੀ ਦੁਨੀਆ ‘ਚ ਆਪਣੇ ਹੁਨਰ ਦਾ ਲੋਹਾ ਮੰਨਵਾਇਆ ਸਗੋਂ ਦੇਸ਼ ਅਤੇ ਸੰਸਥਾਨ ਦਾ ਨਾਂਅ ਵੀ ਮਾਣ ਨਾਲ ਉੱਚਾ ਕੀਤਾ ਇਨ੍ਹਾਂ ਖਿਡਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਜਲਵਾ ਵਿਖਾਉਂਦਿਆਂ ਚਾਰ ਵਾਰ ਵਿਸ਼ਵ ਚੈਂਪੀਅਨ ਦੀ ਟਰਾਫੀ ‘ਤੇ ਕਬਜ਼ਾ ਕਰਦਿਆਂ ਦੇਸ਼ ਦੀ ਝੋਲੀ ‘ਚ 132 ਤਮਗੇ ਪਾਏ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਾਰੀਆਂ ਖਿਡਾਰਣਾਂ ਨਾਲ ਜਾਣੂੰ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਯੋਗਾ ਦੇ ਖੇਤਰ ‘ਚ ਕੌਮਾਂਤਰੀ ਮੰਚ ‘ਤੇ ਹਿੰਦੁਸਤਾਨ ਦਾ ਨਾਂਅ ਚਮਕਾਇਆ ਹੈ
ਨੀਲਮ ਇੰਸਾਂ:
ਇੱਕ ਦੋ ਨਹੀਂ ਸਗੋਂ ਪੰਜ-ਪੰਜ ਯੋਗਾ ਦੀਆਂ ਵਿਸ਼ਵ ਕੱਪ ਚੈਂਪੀਅਨਸ਼ਿਪਾਂ ‘ਚ ਹਿੱਸਾ ਲੈਣ ਵਾਲੀ ਨੀਲਮ ਇੰਸਾਂ ਸ਼ਾਹ ਸਤਿਨਾਮ ਜੀ ਸੰਸਥਾਨ ਦੀ ਵਿਦਿਆਰਥਣ ਰਹਿ ਚੁੱਕੀ ਹੈ 32 ਤਮਗੇ ਹਾਸਲ ਕਰ ਚੁੱਕੀ ਨੀਲਮ ਨੇ ਦੱÎਸਿਆ ਕਿ 2001 ‘ਚ ਅਰਜਨਟੀਨਾ ‘ਚ ਹੋਏ ਯੋਗਾ ਦੇ ਵਿਸ਼ਵ ਕੱਪ ‘ਚ 2 ਕਾਂਸੀ ਤਮਗੇ, 2009 ‘ਚ ਇਟਲੀ ‘ਚ ਹੋਏ ਵਿਸ਼ਵ ਕੱਪ ‘ਚ 1 ਸੋਨ, 2010 ‘ਚ ਅਰਜਨਟੀਨਾ ‘ਚ ਹੋਏ ਯੋਗਾ ਵਿਸ਼ਵ ਕੱਪ ‘ਚ 2 ਸੋਨ ਅਤੇ 1 ਕਾਂਸੀ, 2012 ‘ਚ ਮਾਸਕੋ ‘ਚ ਚਾਂਦੀ, 2012 ‘ਚ ਮਾਸਕੋ ‘ਚ ਹੋਏ ਵਿਸ਼ਵ ਕੱਪ ‘ਚ 1 ਸੋਨ ਅਤੇ 2 ਚਾਂਦੀ ਤਮਗੇ ਹਾਸਲ ਕੀਤੇ ਹਨ, ਜਦੋਂਕਿ ਇਸ ਵਾਰ ਪੈਰਿਸ ‘ਚ ਹੋਈ ਵਿਸ਼ਵ ਕੱਪ ਚੈਂਪੀਅਨਸ਼ਿਪ ‘ਚ 2 ਸੋਨ, 3 ਚਾਂਦੀ ਤੇ 1 ਕਾਂਸੀ ਤਮਗਾ ਹਾਸਲ ਕੀਤਾ ਹੈ 3 ਤੋਂ 5 ਸਤੰਬਰ 2016 ਤੱਕ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਉਨ੍ਹਾਂ ਨੇ 1 ਸੋਨ ਅਤੇ 1 ਚਾਂਦੀ ਤਮਗਾ ਹਾਸਲ ਕਰਕੇ ਦੇਸ਼ ਅਤੇ ਪਾਪਾ ਕੋਚ ਦਾ ਨਾਂਅ ਰੋਸ਼ਨ ਕੀਤਾ ਹੈ ਨੀਲਮ ਇੰਸਾਂ ਨੇ ਦੱਸਿਆ ਕਿ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ ਉਸ ਨੂੰ ਬਹੁਤ ਖੁਸ਼ੀ ਹੈ ਅਤੇ ਉਹ ਬਹੁਤ ਲੱਕੀ ਹੈ ਕਿ ਉਸ ਨੂੰ ਵਰਲਡ ਦੇ ਬੈਸਟ ਕੋਚ ਪਾਪਾ ਕੋਚ ਨੇ ਕੋਚਿੰਗ ਦਿੱਤੀ ਹੈ
ਕਰਮਦੀਪ ਇੰਸਾਂ:
ਯੋਗਾ ‘ਚ ਕੌਮਾਂਤਰੀ ਪੱਧਰ ‘ਤੇ ਜਲਵਾ ਵਿਖਾ ਚੁੱਕੀ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਕੌਮਾਂਤਰੀ ਯੋਗਾ ਖਿਡਾਰੀ ਕਰਮਦੀਪ ਇੰਸਾਂ ਨੇ ਹੁਣ ਤੱਕ ਇੰਟਰਨੈਸ਼ਨਲ ਯੋਗਾ ਮੁਕਾਬਲਿਆਂ ‘ਚ ਤਿੰਨ ਦਰਜਨ ਤੋਂ ਵੀ ਜ਼ਿਆਦਾ ਸੋਨ, ਚਾਂਦੀ ਅਤੇ ਕਾਂਸੀ ਤਮਗੇ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ 9 ਫਰਵਰੀ 1996 ਨੂੰ ਪੰਜਾਬ ਦੇ ਸ੍ਰੀ ਮੁਕਤਸਰ ‘ਚ ਜਨਮੀ ਕਰਮਦੀਪ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਮੁਕਾਬਲੇ ‘ਚ ਹਿੱਸਾ ਲੈ ਕੇ 37 ਤਮਗੇ ਹਾਸਲ ਕਰ ਚੁੱਕੀ ਹੈ
ਕੀਰਤੀ ਇੰਸਾਂ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥੀ ਕੀਰਤੀ ਇੰਸਾਂ ਨੇ ਵੀ ਯੋਗ ਦੀ ਦੁਨੀਆ ‘ਚ ਚੰਗਾ ਖਾਸਾ ਨਾਂਅ ਕਮਾਇਆ ਹੈ ਹੁਣ ਤੱਕ 13 ਚਾਂਦੀ ਅਤੇ 8 ਕਾਂਸੀ ਤਮਗੇ ਸਮੇਤ 21 ਤਮਗੇ ਹਾਸਲ ਕਰਕੇ ਦੇਸ਼ ਅਤੇ ਸੰਸਥਾਨ ਦਾ ਨਾਂਅ ਚਮਕਾ ਚੁੱਕੀ ਕੀਰਤੀ ਇੰਸਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਨੂੰ ਖੇਡਾਂ ‘ਚ ਕਾਫੀ ਰੁਚੀ ਸੀ ਇਸੇ ਰੁਚੀ ਕਾਰਨ ਮੇਰੇ ਪਿਤਾ ਰਣਬੀਰ ਸਿੰਘ ਅਤੇ ਮਾਤਾ ਰਾਜਲ ਦੇਵੀ ਦਾ ਸੁਫਨਾ ਸੀ ਕਿ ਮੈਂ ਕਿਸੇ ਇੱਕ ਖੇਡ ਨੂੰ ਚੁਣ ਕੇ ਉਸ ‘ਚ ਪੂਰੀ ਲਗਨ ਨਾਲ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ‘ਚ ਚਮਕਾਵੇ ਮੇਰੀ ਖੇਡਾਂ ‘ਚ ਰੁਚੀ ਹੋਣ ਕਾਰਨ ਉਨ੍ਹਾਂ ਨੇ ਅੱਠਵੀਂ ਜਮਾਤ ‘ਚ ਮੇਰਾ ਦਾਖਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਕਰਵਾ ਦਿੱਤਾ ਸੀ
ਸਵਪਨਿਲ ਇੰਸਾਂ:
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਇੱਕ ਹੋਰ ਕੌਮਾਂਤਰੀ ਯੋਗਾ ਖਿਡਾਰੀ ਸਵਪਨਿਲ ਇੰਸਾਂ ਵੀ ਹੁਣ ਤੱਕ ਅਨੇਕਾਂ ਯੋਗਾ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ ‘ਚ ਹਿੱਸਾ ਲੈ ਕੇ ਦੇਸ਼ ਨੂੰ 9 ਸੋਨ, 12 ਕਾਂਸੀ ਅਤੇ 9 ਚਾਂਦੀ ਸਮੇਤ ਕੁੱਲ 30 ਤਮਗੇ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਸਵਪਨਿਲ ਨੇ ਸਾਲ 2012 ‘ਚ ਮਾਸਕੋ ‘ਚ ਹੋਏ ਵਿਸ਼ਵ ਕੱਪ ਚੈਂਪੀਅਨਸ਼ਿਪ ‘ਚ 3 ਸੋਨ ਅਤੇ 2 ਚਾਂਦੀ ਤਮਗੇ ਹਾਸਲ ਕੀਤੇ ਸਨ ਜਦੋਂਕਿ 2013 ‘ਚ 3 ਸੋਨ, 1 ਸਿਲਵਰ ਅਤੇ 2 ਕਾਂਸੀ ਤਮਗਿਆਂ ‘ਤੇ ਕਬਜ਼ਾ ਕੀਤਾ ਸੀ ਉਸਨੇ ਦੱਸਿਆ ਕਿ ਹਮੇਸ਼ਾ ਲੜਕੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਪਰ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਖੇਡਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ
ਲਵਜੋਤ ਇੰਸਾਂ
ਸਰਸਾ ਦੇ ਪ੍ਰੀਤ ਨਗਰ ਦੀ ਗਲੀ ਨੰ.10 ਨਿਵਾਸੀ ਲਵਜੋਤ ਇੰਸਾਂ ਵੀ ਇੰਟਰਨੈਸ਼ਨਲ ਯੋਗ ਸਟਾਰ ਹੈ ਉਹ ਵੀ ਹੁਣ ਤੱਕ ਦੁਨੀਆ ਦੇ ਅਨੇਕਾਂ ਦੇਸ਼ਾਂ ‘ਚ ਹੋਈ ਵੱਖ-ਵੱਖ ਯੋਗਾ ਚੈਂਪੀਅਨਸ਼ਿਪ ‘ਚ ਇੱਕ ਸੋਨ, ਦੋ ਚਾਂਦੀ ਅਤੇ 4 ਕਾਂਸੀ ਤਮਗੇ ਸਮੇਤ ਕੁੱਲ ਸੱਤ ਤਮਗੇ ਹਾਸਲ ਕਰਕੇ ਭਾਰਤ ਦਾ ਨਾਂਅ ਚਮਕਾ ਚੁੱਕੀ ਹੈ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥੀ ਰਹੀ ਲਵਜੋਤ ਇੰਸਾਂ ਨੇ ਸਿਰਫ 13 ਸਾਲ ਦੀ ਉਮਰ ‘ਚ ਹੀ ਸਟੇਟ ਯੋਗਾ ਚੈਂਪੀਅਨਸ਼ਿਪ ਅਤੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ ‘ਚ ਤਮਗੇ ਹਾਸਲ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ
ਇੰਨਾ ਹੀ ਨਹੀਂ ਲਵਜੋਤ ਨੇ ਬਿਨਾ ਕਿਸੇ ਪ੍ਰੋਫੈਸ਼ਨਲ ਕੋਚ ਦੇ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਪੈਸ਼ਲ ਕੋਚ ਰੱਖਣ ਵਾਲੇ ਖਿਡਾਰੀਆਂ ਨੂੰ ਧੂੜ ਚਟਾ ਕੇ ਢੇਰਾਂ ਤਮਗੇ ਆਪਣੇ ਨਾਂਅ ਕੀਤੇ