ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Blood Donatio...

    Blood Donation Day: ਖੂਨਦਾਨ ’ਚ ਸ਼ਾਨਦਾਰ ਯੋਗਦਾਨ ਲਈ ਡੇਰਾ ਸੱਚਾ ਸੌਦਾ ਸਨਮਾਨਿਤ

    Blood Donation Day
    Blood Donation Day: ਖੂਨਦਾਨ ’ਚ ਸ਼ਾਨਦਾਰ ਯੋਗਦਾਨ ਲਈ ਡੇਰਾ ਸੱਚਾ ਸੌਦਾ ਸਨਮਾਨਿਤ
    • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 15 ਲੱਖ ਯੂਨਿਟ ਤੋਂ ਵੱਧ ਖੂਨਦਾਨ | Blood Donation Day
    • ਭਾਰਤੀ ਰੈੱਡ ਕਰਾਸ ਸੁਸਾਇਟੀ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ, ਸ਼ਲਾਘਾ ਪੱਤਰ ਤੇ ਸਾਫਾ ਪਹਿਣਾ ਕੇ ਕੀਤਾ ਸਨਮਾਨਿਤ

    Blood Donation Day: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਦੁਨੀਆ ਭਰ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਸਵੈ-ਇੱਛਾ ਨਾਲ ਖੂਨਦਾਨ ਤੇ ਲੋਕਾਂ ’ਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਭਾਰਤੀ ਰੈੱਡ ਕਰਾਸ ਸੁਸਾਇਟੀ ਦੁਆਰਾ ਸ਼ਨਿੱਚਰਵਾਰ ਨੂੰ ਡੇਰਾ ਸੱਚਾ ਸੌਦਾ ਨੂੰ ਸਨਮਾਨਿਤ ਕੀਤਾ ਗਿਆ।

    ਭਾਰਤੀ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸਰਸਾ ਦੁਆਰਾ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਪਿੰਡ ਗੰਗਾ ਦੇ ਸਹਿਯੋਗ ਨਾਲ ਹੋਏ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਮੈਂਬਰ ਸੁਭਾਸ਼ ਚੰਦਰ ਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਲਾਲ ਬਹਾਦਰ ਬੈਨੀਵਾਲ ਤੇ ਹੋਰਾਂ ਨੇ ਡੇਰਾ ਸੱਚਾ ਸੌਦਾ ਹਰਿਆਣਾ ਦੇ 85 ਮੈਂਬਰਾਂ ਵਿਨੋਦ ਕੁਮਾਰ ਇੰਸਾਂ, ਸਹਿਦੇਵ ਇੰਸਾਂ, ਸੁਰੇਸ਼ ਇੰਸਾਂ, ਨਰ ਸਿੰਘ ਇੰਸਾਂ ਨੂੰ ਯਾਦਗਾਰੀ ਚਿੰਨ੍ਹ ਤੇ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ।

    Blood Donation Day

    ਇਸ ਦੌਰਾਨ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਡੇਰਾ ਸੱਚਾ ਸੌਦਾ ਤੋਂ ਇਲਾਵਾ ਖੂਨਦਾਨ ਦੇ ਖੇਤਰ ’ਚ ਸ਼ਾਨਦਾਰ ਕਾਰਜ ਕਰਨ ਵਾਲੇ ਪਬਲਿਕ ਰਿਲੇਸ਼ਨ ਹੈਲਪ ਫਾਊਂਡੇਸ਼ਨ, ਸੰਤ ਨਿਰੰਕਾਰੀ ਮਿਸ਼ਨ ਦੇ ਮੈਂਬਰਾਂ, ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ, ਵੱਖ-ਵੱਖ ਯੂਥ ਕਲੱਬਾਂ ਦੇ ਮੈਂਬਰਾਂ ਤੇ ਸਭ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨ ਦੇ ਪ੍ਰਤੀਕ ਵਜੋਂ ਸਾਫਾ ਪਹਿਣਾ ਕੇ ਸਨਮਾਨਿਤ ਕੀਤਾ ਗਿਆ।

    ਵਿਸ਼ਵ ਖੂਨਦਾਨ ਦਿਵਸ ਮੌਕੇ ਭਾਰਤੀ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਸਰਸਾ ਵੱਲੋਂ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਪਿੰਡ ਗੰਗਾ ਦੇ ਸਹਿਯੋਗ ਨਾਲ ਸਥਾਨ ਗਊਸ਼ਾਲਾ ਵਿਖੇ ਇੱਕ ਸਵੈ-ਇੱਛਤ ਖੂਨਦਾਨ ਕੈਂਪ ਵੀ ਲਾਇਆ ਗਿਆ, ਜਿਸ ਵਿੱਚ ਸਿਵਲ ਹਸਪਤਾਲ ਸਰਸਾ ਤੋਂ ਬਲੱਡ ਸੈਂਟਰ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ। ਖੂਨਦਾਨ ਕੈਂਪ ਵਿੱਚ ਸਭ ਤੋਂ ਵੱਧ ਖੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਨ।

    ਇਸ ਦੌਰਾਨ ਮੁੱਖ ਮਹਿਮਾਨ ਨੇ ਗਊਸ਼ਾਲਾ ਦੇ ਅਹਾਤੇ ਵਿੱਚ ਬੂਟੇ ਵੀ ਲਾਏ ਅਤੇ ਤੇਜ਼ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਲਈ ਕਟੋਰੇ ਵੀ ਬੰਨ੍ਹੇ ਗਏ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਹੁਣ ਤੱਕ 15 ਲੱਖ ਯੂਨਿਟ ਖੂਨਦਾਨ ਕਰ ਚੁੱਕਾ ਹੈ ਅਤੇ ਇਹ ਲੜੀ ਅਜੇ ਵੀ ਲਗਾਤਾਰ ਜਾਰੀ ਹੈ। ਇਸ ਮੌਕੇ 85 ਮੈਂਬਰ ਵਿਨੋਦ ਕੁਮਾਰ ਇੰਸਾਂ, ਸਹਿਦੇਵ ਇੰਸਾਂ, ਸੋਨੀਆ ਇੰਸਾਂ, ਵਿਨੀਤਾ ਇੰਸਾਂ, ਕਰਨੈਲ ਸਿੰਘ ਇੰਸਾਂ ਸਮੇਤ ਨੇੜਲੇ ਪਿੰਡਾਂ ਦੇ ਪ੍ਰੇਮੀ ਸੰਮਤੀ ਮੈਂਬਰ, ਭਾਰਤੀ ਰੈੱਡ ਕਰਾਸ ਸੁਸਾਇਟੀ ਸਰਸਾ ਸ਼ਾਖਾ ਦੇ ਸਹਾਇਕ ਸਕੱਤਰ ਗੁਰਮੀਤ ਸੈਣੀ, ਸੁਪਰਡੈਂਟ ਪਵਨ ਰਾਣਾ, ਵਲੰਟੀਅਰ ਸੰਤੋਸ਼, ਚੰਦਰਮੋਹਨ ਬਿਸ਼ਨੋਈ, ਕਮਲ ਬਿਸ਼ਨੋਈ, ਯੋਗ ਅਧਿਆਪਕ ਓਮ ਪ੍ਰਕਾਸ਼, ਪੂਰਨ, ਭਾਰਤ ਭੂਸ਼ਣ, ਸੁਸ਼ੀਲ ਗੋਇਲ, ਰਾਮਜੀਲਾਲ ਗੋਦਾਰਾ, ਨਰੇਸ਼, ਜੈਪ੍ਰਕਾਸ਼ ਗੋਦਾਰਾ ਆਦਿ ਮੌਜੂਦ ਸਨ।

    ਡੇਰਾ ਸੱਚਾ ਸੌਦਾ ਦੀ ਖੂਨਦਾਨ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ ਇਹ ਸੰਸਥਾ ਵੱਡੇ-ਵੱਡੇ ਖੂਨਦਾਨ ਕੈਂਪ ਲਾਉਂਦੀ ਹੈ। ਇਸ ਤੋਂ ਇਲਾਵਾ ਜਿੱਥੇ ਵੀ ਪਿੰਡਾਂ ਵਿੱਚ ਕੋਈ ਵੀ ਸਮਾਜਿਕ ਮੁਹਿੰਮ ਚਲਾਈ ਜਾਂਦੀ ਹੈ, ਡੇਰਾ ਸ਼ਰਧਾਲੂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡੇਰਾ ਸੱਚਾ ਸੌਦਾ ਅਤੇ ਇਸ ਦੇ ਸੇਵਾਦਾਰਾਂ ਨੂੰ ਖੂਨਦਾਨ ਕਰਦੇ ਦੇਖ ਕੇ ਅਸੀਂ ਵੀ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਹੁੰਦੇ ਹਾਂ।

    ਸੁਖਜੀਤ ਸਿੰਘ ਪ੍ਰਧਾਨ ਅਤੇ ਹਰਮੀਤ ਗਿੱਲ ਜਨਰਲ ਸਕੱਤਰ, ਯੂਥ ਕਲੱਬ ਐਸੋਸੀਏਸ਼ਨ ਸਰਸਾ

    ਪਿੰਡ ਗੰਗਾ ’ਚ ਆਲ ਇੰਡੀਆ ਜੀਵ-ਰਕਸ਼ਾ ਬਿਸ਼ਨੋਈ ਸਭਾ ਵੱਲੋਂ ਲਾਏ ਗਏ ਖੂਨਦਾਨ ਕੈਂਪ ਵਿੱਚ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਮੇਤ ਨੇੜਲੇ ਇਲਾਕਿਆਂ ਦੇ ਖੂਨਦਾਨੀਆਂ ਨੇ ਖੂਨਦਾਨ ਕੀਤਾ, ਮੈਂ ਉਨ੍ਹਾਂ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ। ਹੋਰ ਵੀ ਬਹੁਤ ਸਾਰੇ ਦਾਨ ਹਨ, ਪਰ ਖੂਨਦਾਨ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਹੈ। ਕਿਉਂਕਿ ਇਹ ਸਿਰਫ਼ ਖੂਨ ਹੀ ਹੈ, ਜਿਸ ਦਾ ਦਾਨ ਕਰਕੇ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ।
    -ਸੁਭਾਸ਼ ਚੰਦਰ, ਮੈਂਬਰ ਹਰਿਆਣਾ ਸਟਾਫ ਚੋਣ ਕਮਿਸ਼ਨ

    ਮਨੁੱਖੀ ਖੂਨ ਦੀ ਵਰਤੋਂ ਸਿਰਫ਼ ਮਨੁੱਖਾਂ ਲਈ ਕੀਤੀ ਜਾ ਸਕਦੀ ਹੈ। ਇਹ ਫੈਕਟਰੀਆਂ ਆਦਿ ਵਿੱਚ ਨਹੀਂ ਬਣਾਇਆ ਜਾ ਸਕਦਾ। ਇਸ ਦਾ ਕੋਈ ਹੋਰ ਬਦਲ ਨਹੀਂ ਹੈ, ਇਸ ਲਈ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਭਾਰਤੀ ਰੈੱਡ ਕਰਾਸ ਸੋਸਾਇਟੀ ਨੇ ਖੂਨਦਾਨ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ। ਅਸੀਂ ਡੇਰਾ ਸੱਚਾ ਸੌਦਾ ਵੱਲੋਂ ਖੂਨਦਾਨ ਕੈਂਪ ਵਿੱਚ ਦਿੱਤੇ ਗਏ ਸਹਿਯੋਗ ਲਈ ਹਮੇਸ਼ਾ ਧੰਨਵਾਦੀ ਰਹਾਂਗੇ।
    -ਲਾਲ ਬਹਾਦਰ ਬੇਨੀਵਾਲ, ਸਕੱਤਰ ਭਾਰਤੀ ਰੈੱਡ ਕਰਾਸ ਸੁਸਾਇਟੀ

    ਸਾਡੀ ਸੰਸਥਾ ਜਾਨਵਰਾਂ ਦੀ ਸੁਰੱਖਿਆ ਅਤੇ ਖੂਨਦਾਨ ਦੇ ਖੇਤਰ ਵਿੱਚ ਨਿਰੰਤਰ ਕੰਮ ਕਰ ਰਹੀ ਹੈ। ਅਸੀਂ ਡੇਰਾ ਸੱਚਾ ਸੌਦਾ ਦੇ ਧੰਨਵਾਦੀ ਹਾਂ ਕਿ ਵੱਡੀ ਗਿਣਤੀ ਵਿੱਚ ਲੋਕ ਖੂਨਦਾਨ ਕਰਨ ਲਈ ਆਏ ਹਨ। ਕੈਂਪ ਨੂੰ ਸਫਲ ਬਣਾਉਣ ਵਿੱਚ ਡੇਰਾ ਸੱਚਾ ਸੌਦਾ ਦਾ ਵੱਡਾ ਯੋਗਦਾਨ ਹੈ।
    -ਚੰਦਰ ਮੋਹਨ ਬਿਸ਼ਨੋਈ, ਪ੍ਰਧਾਨ ਆਲ ਇੰਡੀਆ ਜੀਵ-ਰਕਸ਼ਾ ਬਿਸ਼ਨੋਈ ਸਭਾ ਗੰਗਾ

    Read Also : Mathura Building Collapse: ਮਥੁਰਾ ’ਚ 6 ਮਕਾਨ ਅਚਾਨਕ ਡਿੱਗੇ, 12 ਲੋਕ ਦੱਬੇ, 3 ਦੀ ਮੌਤ, ਬਚਾਅ ਕਾਰਜ਼ ਜਾਰੀ