Free Eye Camp: ਫਰੀ ਆਈ ਕੈਂਪ ’ਚ 15,465 ਮਰੀਜ਼ਾਂ ਦੀਆਂ ਅੱਖਾਂ ਦੀ ਹੋਈ ਜਾਂਚ, 391 ਆਪ੍ਰੇਸ਼ਨ ਲਈ ਚੁਣੇ
- 3568 ਨੂੰ ਐਨਕਾਂ ਅਤੇ 9889 ਨੂੰ ਮਿਲੀਆਂ ਦਵਾਈਆਂ
- ਸੋਮਵਾਰ ਸ਼ਾਮ ਤੱਕ 276 ਮਰੀਜ਼ਾਂ ਦੇ ਹੋਏ ਸਫਲ ਆਪ੍ਰੇਸ਼ਨ
Free Eye Camp: ਸਰਸਾ (ਸੁਨੀਲ ਵਰਮਾ)। ਮਹਾਨ ਸਮਾਜ ਸੁਧਾਰਕ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਲਾਇਆ ਗਿਆ 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਇੱਕ ਵਾਰ ਫਿਰ ਮਾਨਵਤਾ ਦੀ ਸੇਵਾ ਦੀ ਜਿਉਂਦੀ ਮਿਸਾਲ ਸਾਬਤ ਹੋਇਆ। ਇਸ ਮੈਗਾ ਆਈ ਕੈਂਪ ਨੇ ਵਰਿ੍ਹਆਂ ਤੋਂ ਹਨ੍ਹੇਰੇ ’ਚ ਡੁੱਬੀਆਂ ਹਜ਼ਾਰਾਂ ਜ਼ਿੰਦਗੀਆਂ ’ਚ ਉਮੀਦ ਅਤੇ ਰੌਸ਼ਨੀ ਦੀ ਨਵੀਂ ਕਿਰਨ ਜਗਾਈ ਹੈ। ਚਾਰ ਦਿਨਾਂ ਤੱਕ ਚੱਲੇ ਵਿਸ਼ਾਲ ਸੇਵਾ ਕਾਰਜ ’ਚ ਦੇਸ਼ ਭਰ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ 129 ਤੋਂ ਵੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਕੁੱਲ 15,465 ਮਰੀਜ਼ਾਂ (9,033 ਔਰਤਾਂ ਤੇ 6,432 ਪੁਰਸ਼) ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ।
ਜਾਂਚ ਦੌਰਾਨ 372 ਚਿੱਟਾ ਮੋਤੀਆ ਅਤੇ 19 ਕਾਲਾ ਮੋਤੀਆ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਕੈਂਪ ’ਚ ਲੋੜਵੰਦਾਂ ਨੂੰ ਸਿਰਫ਼ ਜਾਂਚ ਤੱਕ ਸੀਮਿਤ ਨਾ ਰੱਖਦੇ ਹੋਏ 3,568 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ 9,889 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਲੋੜਵੰਦ ਅਤੇ ਗਰੀਬ ਵਰਗ ਨੂੰ ਵੱਡਾ ਸਹਾਰਾ ਮਿਲਿਆ। ਸੋਮਵਾਰ ਸ਼ਾਮ ਤੱਕ 276 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਸਨ, ਜਦੋਂਕਿ ਬਾਕੀ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ 18 ਦਸੰਬਰ ਤੱਕ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਲਗਾਤਾਰ ਜਾਰੀ ਰਹਿਣਗੇ।
Free Eye Camp
ਆਪ੍ਰੇਸ਼ਨ ਮਗਰੋਂ ਸੋਮਵਾਰ ਤੱਕ 215 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਿਸ਼ੇਸ਼ ਗੱਲ ਇਹ ਰਹੀ ਕਿ ਡੇਰਾ ਸੱਚਾ ਸੌਦਾ, ਸਰਸਾ ਵੱਲੋਂ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਮੁਫ਼ਤ ਛੱਡਣ ਦਾ ਪ੍ਰਬੰਧ ਵੀ ਕੀਤਾ ਗਿਆ। ਘਰ ਪਰਤਦੇ ਸਮੇਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਕੇ ਸੇਵਾਦਾਰਾਂ ਨੂੰ ਅਸ਼ੀਰਵਾਦ ਦਿੰਦੇ ਅਤੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਪ੍ਰਗਟ ਕਰਦੇ ਨਜ਼ਰ ਆਏ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਦੱਸਿਆ ਕਿ ਕੈਂਪ ’ਚ ਕੁੱਲ 15,465 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 391 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ।
Read Also : ‘ਵੋਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਏਕਾ ਸਭ ਤੋਂ ਪਹਿਲਾਂ’
ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਲਾਇਆ ਗਿਆ, ਇਹ ਕੈਂਪ ਦੇਸ਼ ਭਰ ਤੋਂ ਆਏ ਹਜ਼ਾਰਾਂ ਮਰੀਜ਼ਾਂ ਲਈ ਵਰਦਾਨ ਸਾਬਤ ਹੋਇਆ ਹੈ। ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਆਏ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਇੱਥੇ ਉਪਲਬੱਧ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਅਤੇ ਅਨੁਸ਼ਾਸਿਤ ਸੇਵਾ ਪ੍ਰਬੰਧ ਦੀ ਵੀ ਸ਼ਲਾਘਾ ਕੀਤੀ। ਇਸ ਫਰੀ ਆਈ ਕੈਂਪ ਨੇ ਨਾ ਸਿਰਫ਼ ਅੱਖਾਂ ਦਾ ਇਲਾਜ ਕੀਤਾ, ਸਗੋਂ ਸਮਾਜ ’ਚ ਆਖਰੀ ਲਾਈਨ ’ਚ ਖੜ੍ਹੇ ਲੋੜਵੰਦ ਵਿਅਕਤੀ ਦੇ ਜੀਵਨ ’ਚ ਉਮੀਦ, ਆਤਮਵਿਸ਼ਵਾਸ ਅਤੇ ਸਨਮਾਨ ਦੀ ਭਾਵਨਾ ਵੀ ਜਗਾਈ। ਡੇਰਾ ਸੱਚਾ ਸੌਦਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਅਜਿਹੇ ਮਾਨਵਤਾ ਭਰੇ ਕਾਰਜ ਇਹ ਸਿੱਧ ਕਰਦੇ ਹਨ ਕਿ ਨਿਸਵਾਰਥ ਸੇਵਾ ਹੀ ਸੱਚੀ ਇਬਾਦਤ ਹੈ ਅਤੇ ਇਹੀ ਵਿਚਾਰ ਇਸ ਵਿਸ਼ਾਲ ਸੇਵਾ ਅਭਿਆਨ ਦੀ ਆਤਮਾ ਹੈ।














