ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਦਿੱਤੀ ਮਾਤਾ ਰਣਜੀਤ ਕੌਰ ਇੰਸਾਂ ਨੂੰ ਸ਼ਰਧਾਂਜਲੀ
ਗੋਨਿਆਣਾ ਮੰਡੀ (ਜਗਤਾਰ ਜੱਗਾ) ਨੇੜਲੇ ਪਿੰਡ ਜੰਡਾਂਵਾਲਾ (ਬਲਾਕ ਮਹਿਮਾ-ਗੋਨਿਆਣਾ) ਵਾਸੀ ਮਾਤਾ ਰਣਜੀਤ ਕੌਰ ਇੰਸਾਂ ਪਤਨੀ ਬਿੱਕਰ ਸਿੰਘ ਇੰਸਾਂ ਤੇ (ਸੱਚ ਕਹੂੰ ਦੇ ਡਰਾਈਵਰ ਮਹਿਤਾਬ ਸਿੰਘ ਇੰਸਾਂ ਲੱਭੂ, ਨੰਬਰਦਾਰ ਗੁਲਾਬ ਸਿੰਘ ਇੰਸਾਂ ਭੰਗੀਦਾਸ ਦੀ ਮਾਤਾ) ਪਿਛਲੇ ਦਿਨੀਂ ਕੁਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਜਿੰਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪਿੰਡ ਦੀ ਅਨਾਜ ਮੰਡੀ ਵਿਖੇ ਨਾਮ ਚਰਚਾ ਕੀਤੀ ਗਈ
ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਸ਼ਬਦ ਬਾਣੀ ਕੀਤੀ ਗਈ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ
ਇਸ ਦੌਰਾਨ ਡੇਰਾ ਸੱਚਾ ਸੌਦਾ ਸਰਸਾ ਤੋਂ ਪਹੁੰਚੇ ਸੇਵਾਦਾਰ ਬੂਟਾ ਸਿੰਘ ਇੰਸਾਂ, ਇੰਚਾਰਜ ਸਰਕੂਲੇਸ਼ਨ ਸੱਚ ਕਹੂੰ ਅਤੇ ਸੱਚੀ ਸ਼ਿਕਸ਼ਾ ਮਲਕੀਤ ਇੰਸਾਂ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਮਾਤਾ ਰਣਜੀਤ ਕੌਰ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਸਾਦਗੀ ਭਰਪੂਰ ਜੀਵਨ ‘ਤੇ ਵਿਸਥਾਰ ਨਾਲ ਚਾਨਣਾ ਪਾਇਆ ਨਾਮ ਚਰਚਾ ਦੌਰਾਨ ਮਾਤਾ ਰਣਜੀਤ ਕੌਰ ਇੰਸਾਂ ਦੇ ਪਰਿਵਾਰ ਵੱਲੋਂ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਮੈਡਮ ਚਰਨਜੀਤ ਕੌਰ ਨੈਬ ਤਹਿਸੀਲਦਾਰ ਗਿੱਦੜਬਾਹਾ, ਅਦਾਰਾ ਸੱਚ ਕਹੂੰ ਮੁੱਖ ਦਫਤਰ ਸਰਸਾ ਤੋਂ ਮੁੱਖ ਸਲਾਹਕਾਰ ਮਾ. ਅੰਗਰੇਜ ਚੰਦ ਇੰਸਾਂ, ਇਸ਼ਤਿਹਾਰ ਮੈਨੇਜਰ ਵਿਕਾਸ ਬਾਘਲਾ ਇੰਸਾਂ, ਸੀਨੀਅਰ ਸਬ ਐਡੀਟਰ ਰਵਿੰਦਰ ਇੰਸਾਂ, ਪੱਤਰਕਾਰ ਸੁਖਨਾਮ ਇੰਸਾਂ ਉਪ ਦਫਤਰ ਬਠਿੰਡਾ, ਪੱਤਰਕਾਰ ਨਰੇਸ਼ ਇੰਸਾਂ ਉੱਪ ਦਫ਼ਤਰ ਸੰਗਰੂਰ, ਸਰਕੂਲੇਸ਼ਨ ਐਗਜੀਕਿਊਟਿਵ ਰਾਹੁਲ ਇੰਸਾਂ ਸੰਗਰੂਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਾਧ-ਸੰਗਤ ਨੇ ਵੱਡੀ ਗਿਣਤੀ ‘ਚ ਪੁੱਜ ਕੇ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਇਸ ਮੌਕੇ ਬਲਾਕ ਮਹਿਮਾ ਗੋਨਿਆਣਾ ਦੇ 25 ਮੈਂਬਰ, 15 ਮੈਂਬਰ, ਪਿੰਡ ਜੰਡਾਂਵਾਲਾ ਦੇ ਸਰਪੰਚ ਜਗਸੀਰ ਸਿੰਘ ਗਿੱਲ, ਸੁਜਾਣ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ, ਰਿਸ਼ਤੇਦਾਰ ਅਤੇ ਪਿੰਡਾਂ, ਸ਼ਹਿਰਾਂ ਦੇ ਭੰਗੀਦਾਸ ਹਾਜਰ ਸਨ ਨਾਮ ਚਰਚਾ ਦੀ ਕਾਰਵਾਈ ਬਲਾਕ ਭੰਗੀਦਾਸ ਪ੍ਰਦੀਪ ਇੰਸਾਂ ਨੇ ਚਲਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।