12 ਤੋਂ ਮਾਹਿਰ ਡਾਕਟਰ ਕਰਨਗੇ ਜਾਂਚ
- ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 34ਵਾਂ ਫਰੀ ਆਈ ਕੈਂਪ’
- ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਕੀਤੇ ਜਾਣਗੇ ਆਪ੍ਰੇਸ਼ਨ
Free Eye Camp: ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 34ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮੁਫ਼ਤ ਅੱਖਾਂ ਦਾ ਕੈਂਪ 12 ਤੋਂ 15 ਦਸੰਬਰ ਤੱਕ ਲਾਇਆ ਜਾਵੇਗਾ। ਇਸ ਸਬੰਧੀ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਕੈਂਪ ’ਚ ਇਲਾਜ ਕਰਵਾਉਣ ਲਈ ਬੁੱਧਵਾਰ ਨੂੰ ਕੁੱਲ 1207 ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ’ਚੋ 488 ਪੁਰਸ਼ ਅਤੇ 719 ਔਰਤਾਂ ਸ਼ਾਮਲ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਐਂਡ ਵਿਜ਼ੂਅਲ ਇਮਪੇਅਰਮੈਂਟ (ਐੱਨਪੀਸੀਬੀਵੀਆਈ) ਦੇ ਤਹਿਤ ਇਹ ਕੈਂਪ 12 ਦਸੰਬਰ ਨੂੰ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਸ਼ੁਰੂ ਹੋਵੇਗਾ। Free Eye Camp
ਇਹ ਖਬਰ ਵੀ ਪੜ੍ਹੋ : Electoral Politics In India: ਚੁਣਾਵੀ ਰਾਜਨੀਤੀ ਅਤੇ ਜਾਗਰੂਕਤਾ ਦਾ ਸੰਕਟ
ਕੈਂਪ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਚਿੱਟਾ ਮੋਤੀਆ ਦੇ ਲੈਂਸ ਵਾਲੇ ਅਤੇ ਕਾਲਾ ਮੋਤੀਆ ਦੇ ਲੇਜ਼ਰ ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ-ਆਧੁਨਿਕ ਆਪ੍ਰੇਸ਼ਨ ਥੀਏਟਰ ’ਚ ਮੁਫ਼ਤ ਕੀਤੇ ਜਾਣਗੇ। ਕੈਂਪ ਦੀਆਂ ਪਰਚੀਆਂ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਡਿਸਪੈਂਸਰੀ ਵਿੱਚ ਬੁੱਧਵਾਰ ਤੋਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ਵਿਖੇ 12 ਦਸੰਬਰ ਨੂੰ ਸ਼ੁਰੂ ਕੀਤੀ ਜਾਵੇਗੀ।
ਮਰੀਜ਼ ਅਤੇ ਵਾਰਿਸ ਦੋਵੇਂ ਆਪਣੇ ਨਾਲ ਕੋਈ ਵੀ ਇੱਕ ਸਰਕਾਰੀ ਪਛਾਣ ਪੱਤਰ/ਆਈਡੀ ਪਰੂਫ਼ ਲਾਜ਼ਮੀ ਲਿਆਉਣ। ਪੁਰਸ਼ ਮਰੀਜ਼ ਆਪਣੇ ਨਾਲ ਪੁਰਸ਼ ਵਾਰਿਸ ਅਤੇ ਮਹਿਲਾ ਮਰੀਜ਼ ਆਪਣੇ ਨਾਲ ਮਹਿਲਾ ਵਾਰਸ ਲੈ ਕੇ ਜ਼ਰੂਰ ਆਉਣ ਬਿਨਾ ਵਾਰਿਸ ਦੇ ਆਪ੍ਰੇਸ਼ਨ ਨਹੀਂ ਕੀਤਾ ਜਾਵੇਗਾ ਮਰੀਜ਼ ਆਪਣੇ ਨਾਲ ਪੁਰਾਣੀਆਂ ਪਰਚੀਆਂ ਵੀ ਜ਼ਰੂਰ ਲੈ ਕੇ ਆਉਣ ਅਤੇ ਜਿਸ ਵੀ ਮਰੀਜ਼ ਨੂੰ ਸ਼ੂਗਰ, ਦਿਲ, ਦਮਾ ਜਾਂ ਕੋਈ ਹੋਰ ਗੰਭੀਰ ਬਿਮਾਰੀ ਹੈ, ਉਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਇਸ ਕੈਂਪ ’ਚ ਨਹੀਂ ਕੀਤੇ ਜਾਣਗੇ। ਇਸ ਮੁਫ਼ਤ ਅੱਖਾਂ ਦੇ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ ਤੁਸੀਂ 82955-58771, 97288-60222 ’ਤੇ ਸੰਪਰਕ ਕਰ ਸਕਦੇ ਹੋ।













