ਬਿਰਧ ਆਸ਼ਰਮ ਦੇ ਬਜ਼ੁਰਗਾਂ ਦੀ ਨਮ ਹੋਈਆਂ ਅੱਖਾਂ, ਅਖੇੇ ਕੋਈ ਤਾਂ ਮਿਲਣ ਆਇਆ
- ਬਜ਼ੁਰਗਾਂ ਨੂੰ ਫਲ-ਫਰੂਟ ਅਤੇ ਰਾਸ਼ਨ ਪਾਣੀ ਕਰਵਾਇਆ ਮੁਹੱਈਆ
Old Age Home: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਲਾਕ ਪਟਿਆਲਾ ਦੇ ਆਨੰਦ ਨਗਰ ਜੋਨ ਦੀ ਸਾਧ-ਸੰਗਤ ਵੱਲੋਂ ਬਿਰਧ ਆਸ਼ਰਮ ਪਿੰਡ ਰੌਂਗਲਾ ਵਿਖੇ ਪੁੱਜ ਕੇ ਜਿੱਥੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਗਿਆ, ਉੱਥੇ ਹੀ ਬਜ਼ੁਰਗਾਂ ਨੂੰ ਫ਼ਲ-ਫਰੂਟ ਤੋਂ ਇਲਾਵਾ ਰਾਸ਼ਨ ਪਾਣੀ ਵੀ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ ਬਿਰਧ ਆਸ਼ਰਮ ’ਚ ਰਹਿੰਦੇ ਬਜ਼ੁਰਗਾਂ ਨਾਲ ਆਪਣਾ ਸਮਾਂ ਵੀ ਬਤੀਤ ਕੀਤਾ ਗਿਆ।
ਇਹ ਵੀ ਪੜ੍ਹੋ: Sunam Development Projects: ਵੱਖ-ਵੱਖ ਵਿਕਾਸ ਕਾਰਜਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ, ਅਧਿਕਾਰੀਆਂ …
ਇਸ ਮੌਕੇ ਜਦੋਂ ਇਨ੍ਹਾਂ ਬਜੁਰਗਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਅੱਜ ਜਦੋਂ ਬਿਰਧ ਆਸ਼ਰਮ ’ਚ ਪਹੁੰਚ ਕੇ ਸਾਡਾ ਹਾਲ-ਚਾਲ ਜਾਣਿਆ ਗਿਆ ਤਾਂ ਸਾਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਕੋਲ ਦੋ ਪਲ ਰੁਕਣ ਦਾ ਸਮਾਂ ਨਹੀਂ ਹੈ ਅਤੇ ਇਹ ਡੇਰਾ ਸ਼ਰਧਾਲੂ ਸਾਡੇ ਨਾਲ ਪੂਰਾ-ਪੂਰਾ ਦਿਨ ਗੱਲਾਂ ਕਰਦੇ ਰਹਿੰਦੇ ਹਨ ਅਤੇ ਸਾਡੀ ਸੁੱਖ-ਸਾਂਦ ਪੁੱਛਦੇ ਹਨ। ਉਨ੍ਹਾਂ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ। ਇਸ ਮੌਕੇ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਵੱਲੋਂ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਸਮੇਂ-ਸਮੇਂ ਸਾਨੂੰ ਜ਼ਰੂਰ ਮਿਲਣ ਆਇਆ ਕਰੋ। ਇਸ ਤਰ੍ਹਾਂ ਮਿਲਣਾ ਚੰਗਾ ਲੱਗਦਾ ਹੈ। Old Age Home
ਇਸ ਮੌਕੇ ਸੱਚੇ ਨਿਮਰ ਸੇਵਦਾਰ ਧਰਮਪਾਲ ਇੰਸਾਂ, ਬਲਦੇਵ ਸਿੰਘ, ਬਲਾਕ ਪ੍ਰੇਮੀ ਸੇਵਕ ਮਨਜੀਤ ਸਿੰਘ, 15 ਮੈਂਬਰ ਇਕਬਾਲ ਸਿੰਘ, ਦਰਬਾਰਾ ਸਿੰਘ, ਸੇਵਾ ਸਿੰਘ, ਨੀਲਮ ਇੰਸਾਂ, ਸਰਬਜੀਤ ਹੈਪੀ, ਮਲਕੀਤ ਸਿੰਘ, ਸਨਮਦੀਪ ਇੰਸਾਂ, ਅਵਤਾਰ ਸਿੰਘ, ਮੱਖਣ ਸਿੰਘ, ਆਕਾਸ਼ ਇੰਸਾਂ ਆਦਿ ਮੌਜ਼ੂਦ ਸਨ।