ਕਨਾਡਾ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸੇਵਾ ਕਾਰਜਾਂ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਕਨਾਡਾ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸੇਵਾ ਕਾਰਜਾਂ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਸਰੀ (ਕੈਨੇਡਾ) (ਸੁਖਨਾਮ)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦੇਸ਼ ਵਿਦੇਸ਼ ‘ਚ ਵੱਡੀ ਪੱਧਰ ‘ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਰੀ (ਕੈਨੇਡਾ) ਵਿੱਚ ਆਏ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਨੂੰ ਮੁੱਖ ਰੱਖਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਨਾਮ ਜੀ ਗਰੀਨ ਵੱਲੋਂ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਤਰਫੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਅੰਗਰੇਜ਼ ਇੰਸਾਂ, ਕੁਲਤਾਰ ਇੰਸਾਂ, ਵਰਿੰਦਰ ਇੰਸਾਂ ਅਤੇ ਜਗਸੀਰ ਇੰਸਾਂ ਨੇ ਦੱਸਿਆ ਕਿ ਐਲਬਰਟ ਮੱਕਾ ਪਾਰਕ ਐਬਟਸਫੋਰਡ ਬੀਸੀ ਕੈਨੇਡਾ ਵਿਖੇ ਐਬਟਸਫੋਰਡ ਬੀਸੀ ਨਗਰ ਪਾਲਿਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੇਵਾਦਾਰਾਂ ਵੱਲੋਂ ਰੇਤ ਦੀਆਂ ਬੋਰੀਆਂ ਭਰ ਕੇ ਵਾਹਨਾਂ ‘ਚ ਲੱਦ ਕੇ ਪ੍ਰਭਾਵਿਤ ਹੜ੍ਹ ਖੇਤਰਾਂ ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਅੰਦਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਘਰਾਂ, ਇਮਾਰਤਾਂ ਅਤੇ ਹੋਰ ਜਾਇਦਾਦਾਂ ਨੂੰ ਨੁਕਸਾਨ ਪੁੱਜਾ ਹੈ। ਸੇਵਾਦਾਰਾਂ ਨੇ ਰਾਹਤ ਕਾਰਜ ਕਰ ਕੇ ਵੱਡੇ ਪੱਧਰ ‘ਤੇ ਨੁਕਸਾਨ ਹੋਣ ਤੋਂ ਬਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ