ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡਾਕਟਰਾਂ ਦਾ ਮਾਣ-ਸਨਮਾਨ ਕਰਦੇ ਹੋਏ ਵੰਡਿਆ ਫਰੂਟ
(ਜਸਵੰਤ ਰਾਏ) ਜਗਰਾਓਂ । ਡੇਰਾ ਸੱਚਾ ਸੌਦਾ ਦੇ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਬਚਨਾਂ ਅਨੂਸਾਰ ਬਲਾਕ ਜਗਰਾਓਂ ਦੇ ਪਿੰਡ ਸ਼ੇਰਪੁਰ ਕਲਾਂ ਦੀ ਸਾਧ-ਸੰਗਤ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਜੰਗ ਲੜਣ ਵਾਲੇ ਯੋਧਿਆਂ ਦਾ ਮਾਣ-ਸਨਮਾਨ ਕਰਦੇ ਹੋਏ ਅੱਜ ਪਿੰਡ ਦੀ ਡਿਸਪੈਂਸਰੀ ਦੇ ਡਾਕਟਰਾਂ ਤੇ ਸਟਾਫ ਨਰਸਾਂ ਨੂੰ ਫਲ-ਫਰੂਟ ਦੇ ਨਾਲ ਕੋਰੋਨਾ ਤੋਂ ਬਚਾਅ ਸਬੰਧੀ ਕਿੱਟਾਂ ਵੰਡਦੇ ਹੋਏ ਸਲੂਟ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਰਾਓਂ ਦੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ (ਪੰਮਾ), 25 ਮੈਂਬਰ ਅਵਤਾਰ ਸਿੰਘ ਇੰਸਾਂ, ਪਿੰਡ ਦੇ ਭੰਗੀਦਾਸ ਨਾਹਰ ਸਿੰਘ ਇੰਸਾਂ ਸਮੇਤ ਹੋਰ ਜ਼ਿੰਮੇਵਾਰਾਂ ਨੇ ਦੱਸਿਆ ਕਿ ਹਜ਼ੂਰ ਪਿਤਾ ਜੀ ਵੱਲੋਂ ਬੀਤੇ ਦਿਨੀਂ ਆਪਣੇ ਬੱਚਿਆਂ ਦੇ ਨਾਂਅ ਸ਼ਾਹੀ ਚਿੱਠੀ ਭੇਜੀ ਗਈ ਸੀ, ਜਿਸ ਵਿੱਚ ਬਚਨ ਕੀਤੇ ਗਏ ਸਨ ਕਿ ਕੋਰੋਨਾ ਮਹਾਂਮਾਰੀ ਨਾਲ ਜੰਗ ਲੜਣ ਲਈ ਜੋ ਡਾਕਟਰ ਅਤੇ ਪੁਲਿਸ ਪ੍ਰਸ਼ਾਸਨ ਦੇ ਯੋਧੇ ਦਿਨ ਰਾਤ ਲੱਗੇ ਹੋਏ ਹਨ, ਉਨਾਂ ਦੇ ਮਾਣ-ਸਨਮਾਨ ਲਈ ਉਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਕਿੱਟਾਂ ਅਤੇ ਫਲ-ਫਰੂਟ ਦੇ ਕੇ ਸਲੂਟ ਕੀਤਾ ਜਾਵੇ। ਜ਼ਿੰਮੇਵਾਰਾਂ ਨੇ ਦੱਸਿਆ ਕਿ ਆਪਣੇ ਗੁਰੂ ਦੇ ਬਚਨਾਂ ਅਨੂਸਾਰ ਅੱਜ ਪਿੰਡ ਸ਼ੇਰਪੁਰ ਕਲਾਂ ਦੀ ਡਿਸਪੈਂਸਰੀ ਦੇ ਡਾਕਟਰਾਂ-ਸਟਾਫ ਨਰਸਾਂ ਸਮੇਤ ਸਾਰੇ ਮੁਲਾਜ਼ਮਾਂ ਦਾ ਮਾਣ-ਸਨਮਾਨ ਕਰਦੇ ਹੋਏ ਉਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਕਿੱਟਾਂ ਅਤੇ ਫਲ-ਫਰੂਟ ਦੀਆਂ ਟੋਕਰੀਆਂ ਦੇ ਕੇ ਸਲੂਟ ਕੀਤਾ ਗਿਆ ਹੈ।
ਜਿਸ ਵਿੱਚ ਫਲ-ਫਰੂਟ, ਸੈਨੀਟਾਈਜਰ, ਮਾਸਕ, ਦਸਤਾਨੇ, ਸ਼ਰੀਰਕ ਸ਼ਕਤੀ ਵਧਾਉਣ ਲਈ ਬੂਸਟਰ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਮੋਕੇ ਸੁਰਜੀਤ ਸਿੰਘ ਇੰਸਾਂ, ਬਿੱਲੂ ਇੰਸਾਂ, ਜਰਨੈਲ ਇੰਸਾਂ, ਕੁਲਵੰਤ ਇੰਸਾਂ, ਗੁਰਪ੍ਰੀਤ ਇੰਸਾਂ, ਜੋਗਿੰਦਰ ਇੰਸਾਂ, ਕੁਲਦੀਪ ਇੰਸਾਂ, ਰੇਸ਼ਮ ਕੋਰ ਇੰਸਾਂ, ਬਲਵੀਰ ਕੌਰ ਇੰਸਾਂ, ਬਲਜਿੰਦਰ ਕੋਰ ਇੰਸਾਂ, ਪਰਵੀਨ ਕੋਰ ਇੰਸਾਂ ਸਮੇਤ ਹੋਰ ਸਾਧ-ਸੰਗਤ ਵੱਲੋਂ ਸ਼ਮੂਲੀਅਤ ਕਰਦੇ ਹੋਏ ਇਹ ਕਿੱਟਾਂ ਭੇਂਟ ਕੀਤੀਆਂ ਗਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ