ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮਜ਼ਦੂਰਾਂ ਨੂੰ ਮਠਿਆਈਆਂ ਤੇ ਕੱਪੜੇ ਵੰਡ ਕੇ ਮਨਾਇਆ ਦੀਵਾਲੀ ਦਾ ਤਿਉਹਾਰ

Diwali
ਸਮਾਣਾ: ਭੱਠੇ ’ਤੇ ਕੰਮ ਕਰਦੀ ਲੇਬਰ ਨੂੰ ਮਠਿਇਆਂ ਕੱਪੜੇ ਅਤੇ ਦੀਵੇ ਦਿੰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ। ਫੋਟੋ ਸੁਨੀਲ ਚਾਵਲਾ

Diwali: (ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਜੋਨ 4 ਦੇ ਸਮੂਹ ਜਿੰਮੇਵਾਰ ਤੇ ਸਾਧ-ਸੰਗਤ ਵੱਲੋਂ ਦੀਵਾਲੀ ਦੇ ਸੁੱਭ ਮੌਕੇ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਲੋਕਾਂ ਅਤੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ 111 ਪੈਕਟ ਮਿੱਠਾਈ, 240 ਦੀਵੇ ਅਤੇ 30 ਜੋੜੀ ਕੱਪੜੇ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ।

ਇਸ ਮੌਕੇ ਪ੍ਰੇਮੀ ਸੇਵਕ ਭੈਣ ਕੋਮਲ ਇੰਸਾਂ, ਸੰਮਤੀ ਮੈਂਬਰ ਪੁਸ਼ਪਾ ਇੰਸਾਂ ਤੇ ਸੁਸ਼ਮਾ ਇੰਸਾਂ ਨੇ ਕਿਹਾ ਕਿ ਦਿਵਾਲੀ ਦੇ ਪਾਵਨ ਤਿਉਹਾਰ ਦੀ ਖੁਸੀ ਵਿੱਚ ਸਮੂਹ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਵੱਲੋਂ ਝੁਗੀ ਚੋਪੜੀਆਂ ਵਿੱਚ ਰਹਿੰਦੇ ਲੋਕਾਂ ਅਤੇ ਇੱਟਾਂ ਦੇ ਭੱਠੇ ਤੇ ਕੰਮ ਕਰਦੀ ਲੇਬਰ ਨੂੰ ਮਿਠਾਈ ਦੀਵੇ ਅਤੇ ਕੱਪੜੇ ਵੰਡੇ ਗਏ।

ਇਹ ਵੀ ਪੜ੍ਹੋ: Green Diwali: ’ਦੀਵਾਲੀ ਅਸੀਂ ਮਨਾਵਾਂਗੇ, ਪਟਾਕੇ ਨਹੀਂ ਚਲਾਵਾਂਗੇ’ ਦਾ ਨੰਨ੍ਹੇ ਬੱਚਿਆਂ ਨੇ ਦਿੱਤਾ ਹੋਕਾ

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਇਹੋ ਜਿਹੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਮਜ਼ਦੂਰਾਂ ਅਤੇ ਬੱਚਿਆਂ ਵਿੱਚ ਨਵੇਂ ਕੱਪੜੇ ਵੇਖ ਅਤੇ ਮਠਿਆਈ ਨੂੰ ਖਾ ਕੇ ਜੋ ਖੁਸ਼ੀ ਜਾਹਰ ਕੀਤੀ ਗਈ ਹੈ, ਉਸ ਨਾਲ ਜੋ ਖੁਸ਼ੀ ਮਿਲੀ ਹੈ ਉਸ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ।

ਇਸ ਮੌਕੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੀ ਲੇਬਰ ਅਤੇ ਬੱਚਿਆਂ ਨੇ ਕਿਹਾ ਕਿ ਅਸੀਂ ਸਮੂਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਇਸ ਖੁਸ਼ੀ ਮੌਕੇ ਸਾਡੇ ਪਰਿਵਾਰਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੀ ਕੋਲ ਸਮਾਂ ਨਹੀਂ ਹੈ ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਸਮਾਂ ਕੱਢ ਇਸ ਤਿਉਹਾਰ ਦੀ ਖੁਸ਼ੀ ਕਈ ਗੁਣਾ ਵਧਾ ਦਿੱਤੀ ਹੈ। ਇਸ ਲਈ ਸਮੂਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਮੌਕੇ ਰਾਜ ਇੰਸਾਂ, ਸੰਤੋਸ਼ ਇੰਸਾਂ , ਨਿਸ਼ਠਾ ਇੰਸਾਂ, ਪੂਨਮ ਇੰਸਾਂ, ਨੀਤੂ ਇੰਸਾਂ, ਰਾਜ ਇੰਸਾਂ, ਸੋਨੀਆ ਇੰਸਾਂ, ਰਹਿਮਤ ਇੰਸਾਂ, ਬਲਵਿੰਦਰ ਇੰਸਾਂ ਆਦਿ ਹਾਜ਼ਰ ਸਨ।