ਮੈਡੀਕਲ ਖੋਜਾਂ ‘ਚ ਸਹਿਯੋਗੀ ਬਣ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਕ੍ਰਿਸ਼ਨਾ ਦੇਵੀ ਇੰਸਾਂ ਵੀ ਹੋਏ ਸ਼ਾਮਲ

Medical Research
Medical Research: ਮੈਡੀਕਲ ਖੋਜਾਂ 'ਚ ਸਹਿਯੋਗੀ ਬਣ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਕ੍ਰਿਸ਼ਨਾ ਦੇਵੀ ਇੰਸਾਂ ਵੀ ਹੋਏ ਸ਼ਾਮਲ

Medical Research: ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

Medical Research: ਰਾਮਪੁਰਾ ਫੂਲ (ਵਿਸ਼ਾਲ ਸਿੰਗਲਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਰਾਮਪੁਰਾ ਫੂਲ ਦੇ ਮਹਿਰਾਜ ਰੋਡ ਰਾਮਪੁਰਾ ਮੰਡੀ ਵਾਸੀ ਕ੍ਰਿਸ਼ਨਾ ਦੇਵੀ ਇੰਸਾਂ ਪਤਨੀ ਮਿੱਠੂ ਸਿੰਘ ਇੰਸਾਂ ਨੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ, ਜਿਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਖੋਜਾਂ ਕਰਨਗੇ ।

Medical Research

ਜਾਣਕਾਰੀ ਅਨੁਸਾਰ ਕ੍ਰਿਸ਼ਨਾ ਦੇਵੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ । ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਨੋਇਡਾ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਸ ਪਲਾਟ ਨੰਬਰ 1, ਸੈਕਟਰ 17 ਏ, ਯਮੁਨਾ ਐਕਸਪ੍ਰੈਸਵੇ, ਗੌਤਮ ਬੁੱਧ ਨਗਰ, ਨੋਇਡਾ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Medical Research

Read Also : ਯੂਏਈ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੀਤਾ ਭਲਾਈ ਕਾਰਜ, ਹੋ ਰਹੀ ਐ ਚਰਚਾ

ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਵੱਲੋਂ ‘ਸਰੀਰਦਾਨੀ ਕ੍ਰਿਸ਼ਨਾ ਦੇਵੀ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂ ਦਾਨ’ ਦੇ ਅਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ । ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰੋਹਿਤ ਗਰੋਵਰ ਇੰਸਾਂ ਨੇ ਕਿਹਾ ਕਿ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ਹੇਠ ਚੱਲ ਰਹੇ 170 ਮਾਨਵਤਾ ਭਲਾਈ ਕਾਰਜਾਂ ’ਚ ਦਿਨ-ਰਾਤ ਜੁਟੇ ਹੋਏ ਹਨ ।

Medical Research

Medical Research

ਉਨ੍ਹਾਂ ਕਾਰਜਾਂ ’ਚੋਂ ਇੱਕ ਕਾਰਜ ਹੈ ਸਰੀਰਦਾਨ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਬਿੱਕਰ ਸਿੰਘ ਇੰਸਾਂ, ਪ੍ਰੇਮੀ ਸੇਵਕ ਗੁਰਤੇਜ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਮੈਂਬਰ ਚੰਦਨਜੀਤ ਪਾਲੀ, ਮਾਤਾ ਕ੍ਰਿਸ਼ਨਾ ਦੇਵੀ ਦੇ ਭਰਾ ਅਸ਼ੋਕ ਕੁਮਾਰ ਬਾਵਾ, ਲਾਲ ਚੰਦ ਬਾਲਿਆਂਵਾਲੀ, ਮਹਿੰਦਰ ਸਿੰਘ (ਜੇਈ ਬਿਜਲੀ ਬੋਰਡ), ਹਰਚਰਨ ਸਿੰਘ ਚਰਨੀ ਬਾਲਿਆਂਵਾਲੀ , ਬੰਤ ਇੰਸਾਂ ਰਾਮਪੁਰਾ ਪਿੰਡ ਤੋਂ ਇਲਾਵਾ ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਸੁਨੀਤਾ ਬਾਹੀਆ, ਕਿਰਨਾ, ਰੇਸ਼ਮਾ, ਪਾਲਾ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।