
Platelets Donation: ਸਰਸਾ (ਰਵਿੰਦਰ ਸ਼ਰਮਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਭਾਵੇਂ ਕਿਸੇ ਨੂੰ ਮਹੀਨੇ ਭਰ ਦਾ ਰਾਸ਼ਨ ਦੇਣਾ ਹੋਵੇ ਜਾਂ ਫਿਰ ਕਿਸੇ ਲੋੜਵੰਦ ਦੀ ਧੀ ਦੇ ਵਿਆਹ ਵਿੱਚ ਵਿੱਤੀ ਸਹਿਯੋਗ ਕਰਨਾ ਹੋਵੇ। ਐਨਾ ਹੀ ਨਹੀਂ ਇਨਸਾਨੀ ਜਾਨਾਂ ਬਚਾਉਣ ਲਈ ਵੀ ਹਮੇਸ਼ਾ ਅੱਗੇ ਰਹਿੰਦੇ ਹਨ ਇਹ ਮਨੁੱਖਤਾ ਦੇ ਪੁਜਾਰੀ।
ਇਸੇ ਲੜੀ ਤਹਿਤ ਡੇਰਾ ਸ਼ਰਧਾਲੂ ਵਿਕਾਸ ਜੀਰਾ ਇੰਸਾਂ (ਇੰਚਾਰਜ ਸੱਚ ਢਾਬਾ) ਵਾਸੀ ਸ਼ਾਹ ਸਤਿਨਾਮ ਜੀ ਪੁਰਾ, ਸਰਸਾ ਨੇ ਇੱਕ ਯੂਨਿਟ ਪਲੇਟਲੈਟਸ ਦਾਨ ਕਰਕੇ ਡੇਂਗੂ ਪੀੜਤ ਮਰੀਜ ਦੇ ਇਲਾਜ ਵਿੱਚ ਸਹਿਯੋਗ ਕੀਤਾ। ਉਨ੍ਹਾਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਦਿਆਂ ਹੋਇਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ, ਸਰਸਾ ਵਿਖੇ ਪਹੁੰਚ ਕੇ ਅਤਿ ਜ਼ਰੂਰਤਮੰਦ ਡੇਂਗੂ ਦੇ ਮਰੀਜ ਲਈ ਪਲੇਟਲੈਟਸ (ਐਸਡੀਪੀ) ਦਾਨ ਕੀਤੇ। Platelets Donation

ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਹੁਣ ਤੱਕ ਕੁੱਲ 73 ਵਾਰ ਖੂਨਦਾਨ ਅਤੇ ਪਲੇਟਲੈਟਸ ਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੌਸਲਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਆਸ਼ੀਰਵਾਦ ਨਾਲ ਹੀ ਆਉਂਦਾ ਹੈ। ਲੋੜਵੰਦ ਮਰੀਜਾਂ ਦੇ ਇਲਾਜ ਵਿੱਚ ਇਸ ਤਰ੍ਹਾਂ ਸਹਿਯੋਗ ਕਰ ਕੇ ਆਤਮਿਕ ਸੰਤੁਸ਼ਟੀ ਮਿਲਦੀ ਹੈ।
Read Also : ਬਲਾਕ ਲਹਿਰਾਗਾਗਾ ਦਾ 32ਵਾਂ ਸਰੀਰਦਾਨੀ ਬਣੇ ਸੋਹਣ ਸਿੰਘ ਇੰਸਾਂ











