ਜ਼ਰੂਰਤਮੰਦਾਂ ਨੂੰ ਵੰਡੇ ਕੰਬਲ ਤੇ ਗਰਮ ਕੱਪੜੇ (MSG Bhandara)
- 161ਵਾਂ ਮਾਨਵਤਾ ਭਲਾਈ ਕਾਰਜ ਸ਼ੁੁਰੂ, ਨਸ਼ੇ ਕਾਰਨ ਆਪਣਿਆਂ ਨੂੰ ਖੋਹਣ ਵਾਲਿਆਂ ਦੀ ਆਰਥਿਕ ਮੱਦਦ ਕਰੇਗੀ ਸਾਧ-ਸੰਗਤ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ’ਚ ਐਤਵਾਰ ਨੂੰ 32ਵਾਂ ਐੱਮਐੱਸਜੀ ਸੇਵਾ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਇਆ ਗਿਆ। ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਐੱਮਐੱਸਜੀ ਸੇਵਾ ਭੰੰਡਾਰੇ ਦੀ ਨਾਮ-ਚਰਚਾ ਸਤਿਸੰਗ ਹੋਈ। ਇਸ ਮੌਕੇ 88 ਜ਼ਰੂਰਤਮੰਦਾਂ ਨੂੰ ਕੰਬਲ ਤੇ 88 ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਐੱਮਐੱਸਜੀ ਸੇਵਾ ਭੰਡਾਰੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ ਆਪਣੀ 18ਵੀਂ ਰੂਹਾਨੀ ਚਿੱਠੀ ਭੇਜੀ, ਜੋ ਸਮੂਹ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। MSG Bhandara
ਰੂਹਾਨੀ ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ‘ਐੱਮਐੱਸਜੀ ਅਵਤਾਰ ਮਹੀਨਾ’ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਾਨਵਤਾ ਭਲਾਈ ਕਾਰਜ ‘ਸਹਾਰਾ-ਏ-ਇੰਸਾਂ’ ਸ਼ੁਰੂ ਕਰਵਾਇਆ। ਸਮੂਹ ਸਾਧ-ਸੰਗਤ ਨੇ ਆਪਣੇ ਹੱਥ ਖੜ੍ਹੇ ਕਰਕੇ ਇਸ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਇਸ ਕਾਰਜ ਤਹਿਤ ਜਿਹੜੇ ਜ਼ਰੂਰਤਮੰਦ ਪਰਿਵਾਰਾਂ ’ਚ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਦੀ ਵਜ੍ਹਾ ਨਾਲ ਮੌਤ ਹੋ ਗਈ, ਅਜਿਹੇ ਲੋਕਾਂ ਦੇ ਘਰ ਜਾ ਕੇ ਸਾਧ-ਸੰਗਤ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰੇਗੀ ਤੇ ਉਨ੍ਹਾਂ ਦਾ ਦੁੱਖ ਵੰਡਾਵੇਗੀ।
ਐਤਵਾਰ ਦੁਪਹਿਰ 12 ਵਜੇ ਐੱਮਐੱਸਜੀ ਸੇਵਾ ਭੰਡਾਰੇ ਦੀ ਨਾਮ-ਚਰਚਾ ਸਤਿਸੰਗ ਦਾ ਆਗਾਜ਼ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਬੇਨਤੀ ਨਾਲ ਹੋਇਆ। ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨਾਂ ਜ਼ਰੀਏ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇਕਾਗਰਚਿੱਤ ਹੋ ਕੇ ਸਰਵਣ ਕੀਤਾ। MSG Bhandara
‘ਫ਼ਕੀਰ ਸਾਰਿਆਂ ਦੀ ਸੁੱਖ-ਸ਼ਾਂਤੀ ਲਈ ਕਰਦੇ ਹਨ ਦੁਆਵਾਂ’
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਫ਼ਕੀਰ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਪ੍ਰਾਰਥਨਾ, ਦੁਆ ਕਰਦੇ ਰਹਿੰਦੇ ਹਨ, ਅਰਦਾਸ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਦਾ ਮਕਸਦ ਸਿਰਫ਼ ਇੱਕ ਹੀ ਹੁੰਦਾ ਹੈ ਕਿ ਹਰ ਜੀਵ ਸੁੱਖ-ਸ਼ਾਂਤੀ ਹਾਸਲ ਕਰੇ, ਹਰ ਇਨਸਾਨ ਨੂੰ ਉਹ ਖੁਸ਼ੀਆਂ ਮਿਲਣ, ਜਿਸ ਦੇ ਲਈ ਉਹ ਦੁਆਵਾਂ ਕਰਦਾ ਹੈ, ਪ੍ਰਾਰਥਨਾਵਾਂ ਕਰਦਾ ਹੈ, ਪਰ ਜਾਇਜ਼ ਨਜਾਇਜ਼ ਮੰਗ ਨਾ ਤਾਂ ਕਦੇ ਪੂਰੀ ਹੁੰਦੀ ਹੈ ਤੇ ਨਾ ਉਸ ਦੇ ਲਈ ਸੰਤ, ਪੀਰ-ਫ਼ਕੀਰ ਦੁਆਵਾਂ ਕਰਦੇ ਹਨ ਜਾਇਜ਼, ਨਾਜਾਇਜ਼, ਸਹੀ ਹੈ, ਗਲਤ ਹੈ, ਇਸ ਦਾ ਪਤਾ ਕਿਵੇਂ ਚੱਲੇ?
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਜੇਕਰ ਲਗਾਤਾਰ ਸਤਿਸੰਗ ਸੁਣਦੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ ਇਹ ਪਤਾ ਨਾ ਲੱਗੇ ਕਿ ਸਹੀ ਮੰਗ ਕਿਹੜੀ ਹੈ ਤੇ ਗਲਤ ਕਿਹੜੀ ਹੈ ਸਹੀ ਮੰਗ ਉਹ ਹੁੰਦੀ ਹੈ ਜਿਸ ਨਾਲ ਪਰਿਵਾਰ ਦਾ ਭਲਾ ਹੋਵੇ, ਸਮਾਜ ਦਾ ਭਲਾ ਹੋਵੇ, ਦੇਸ਼ ਦਾ ਭਲਾ ਹੋਵੇ ਤੇ ਸੰਸਾਰ ਦਾ ਭਲਾ ਹੋਵੇ ਸਹੀ ਮੰਗ ਉਹ ਵੀ ਹੁੰਦੀ ਹੈ, ਜਿਸ ਨਾਲ ਸਰੀਰ ਦਾ ਭਲਾ ਹੋਵੇ, ਆਤਮਾ ਦਾ ਭਲਾ ਹੋਵੇ ਅਤੇ ਦਿਮਾਗ ’ਚ ਸ਼ਾਂਤੀ ਰਹੇ, ਸੰਤੋਖ ਧਨ ਆਵੇ, ਮਨ ਨਾ ਭਟਕੇ, ਮਾਇਆ ਛਲੀਆ ਨਾ ਬਣੇ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ ਤੇ ਹੰਕਾਰ ਤੰਗ ਨਾ ਕਰਨ, ਇਹ ਸਾਰੀਆਂ ਪ੍ਰਾਰਥਨਾਵਾਂ ਜਦੋਂ ਕੀਤੀਆਂ ਜਾਂਦੀਆਂ ਹਨ ਤਾਂ ਪਰਮ ਪਿਤਾ ਪਰਮਾਤਮਾ ਦੀ ਦਰਗਾਹ ’ਚ ਮਨਜ਼ੂਰ ਹੁੰਦੀਆਂ ਹਨ ਐ੍ਮਐਸਜੀ ਸੇਵਾ ਭੰਡਾਰੇ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਲੰਗਰ ਛਕਾਇਆ ਤੇ ਪ੍ਰਸ਼ਾਦ ਵੰਡਿਆ।