ਡੇਰਾ ਸੱਚਾ ਸੌਦਾ ਨੇ ਬਣਾਇਆ ਆਸਿਆਨਾ

Welfare Work Sachkahoon

ਲੋੜਵੰਦ ਔਰਤ ਲਈ ਬਲਾਕ ਰੱਤੇਵਾਲਾ ਦੀ ਸਾਧ-ਸੰਗਤ ਦਾ ਮਾਨਵਤਾ ਭਲਾਈ ਕੰਮ Welfare Work

ਰੱਤੇਵਾਲ (ਸੱਚ ਕਹੂੰ ਨਿਊਜ਼)। ਬਲਾਕ ਰੱਤੇਵਾਲਾ ਦੀ ਸਾਧ-ਸੰਗਤ ਨੇ ਪੂਜਨੀਕ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ (Welfare Work) ਕੰਮ ਆਸ਼ਿਆਨਾ ਦੇ ਤਹਿਤ ਪਿੰਡ 7 ਬੀ ਬੀ ਵਿੱਚ ਰਹਿਣ ਵਾਲੀ ਇੱਕ ਲੋੜਵੰਦ ਔਰਤ ਗਿਆਨੀ ਬਾਈ ਨੂੰ ਇੱਕ ਪੱਕਾ ਕਮਰਾ ਬਣਾ ਕੇ ਦਿੱਤਾ। ਕਮਰੇ ਦਾ ਨਿਰਮਾਣ ਕੰਮ ਸਵੇਰੇ 9:30 ਵਜੇ ਬੇਨਤੀ ਦਾ ਸ਼ਬਦ ਬੋਲ ਕੇ ਜਿੰਮੇਵਾਰਾਂ ਨੇ ਸ਼ੁਰੂ ਕੀਤਾ।

Welfare Work Sachkahoon

ਉਸ ਤੋਂ ਬਾਅਦ 60 ਸੇਵਾਦਾਰਾਂ ਅਤੇ 6 ਮਿਸਤਰੀਆਂ ਨੇ ਕੇਵਲ 7 ਘੰਟਿਆਂ ਵਿੱਚ ਮਕਾਨ ਦਾ ਨਿਰਮਾਣ ਮੁਕੰਮਲ ਕਰ ਦਿੱਤਾ। ਇਸ ਸੇਵਾ ਵਿੱਚ ਬਲਾਕ ਦੇ ਗ੍ਰੀਨ ਐਸ ਸੇਵਾਦਾਰ, ਯੂਥ ਫੈਡਰੇਸ਼ਨ, ਸੱਤ ਪ੍ਰੇਮੀ, ਸੁਜਾਨ ਭੈਣਾਂ, ਆਈਟੀ ਵਿੰਗ, ਲੰਗਰ ਕਮੇਟੀ ਅਤੇ ਹੋਰ ਸੇਵਾਦਾਰਾਂ ਨੇ ਆਪਣੀ ਸੇਵਾ ਦਿੱਤੀ। ਇਸ ਸੇਵਾ ਵਿੱਚ ਭੈਣ ਕੁਲਵਿੰਦਰ ਕੌਰ ਇੰਸਾਂ ਅਤੇ ਪੰਕਜ ਇੰਸਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਬਲਾਕ ਦੇ ਸੱਤ ਪ੍ਰੇਮੀ ਜਲੰਧਰ ਇੰਸਾਂ ਨੇ ਦੱਸਿਆ ਕਿ ਆਉਣ ਵਾਲੇ ਐਤਵਾਰ ਨੂੰ ਛੱਤ ਸਟਰਿੰਗ ਖੋਲ ਕੇ ਕੁਝ ਘੰਟਿਆਂ ਵਿੱਚ ਹੀ ਕਮਰੇ ਦੀ ਲਿਪਾਈ ਕਰ ਦਿੱਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here