17735 ਅੱਖਾਂ ਦਾਨ ਅਤੇ 1645 ਡੇਰਾ ਸ਼ਰਧਾਲੂਆਂ ਨੇ ਦੇਹਾਂਤ ਮਗਰੋਂ ਕਰ ਚੁੱਕੇ ਹਨ ਸਰੀਰਦਾਨ
ਮੇਰਠ (ਸੱਚ ਕਹੂੰ ਨਿਊਜ਼)। ਮੈਡੀਕਲ ਦੇ ਵਿਦਿਆਰਥੀ-ਡਾਕਟਰਾਂ ਲਈੇੇ ਖੋਜ ਕਾਰਜਾਂ-ਕੋਰਸ ਸਮੇਂ ਮਿ੍ਰਤਕ ਸਰੀਰਾਂ ਦੀ ਘਾਟ ਰੁਕਾਵਟ ਨਾ ਬਣੇ, ਇਸ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਡੇਰਾ ਸੱਚਾ ਸੌਦਾ (Dera Sacha Sauda) ਵੱਲੋਂ ਅਮਰ ਸੇਵਾ ਮੁਹਿੰਮ ਚਲਾ ਰਿਹਾ ਹੈ ਜਿਸ ਨੇ ਸਰੀਰਦਾਨ ਸਬੰਧੀ ਸਮਾਜ ਵਿੱਚ ਕ੍ਰਾਂਤੀ ਲਿਆਂਦੀ ਹੈ। ਹੁਣ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਨਾਲ-ਨਾਲ ਆਮ ਲੋਕ ਵੀ ਆਪਣੇ ਸਰੀਰ ਦਾਨ ਕਰਨ ਲਈ ਅੱਗੇ ਆ ਰਹੇ ਹਨ।
ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ ਮੇਰਠ ਵੱਲੋਂ ਕੀਤਾ ਗਿਆ ਸਨਮਾਨਿਤ
ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ, ਮੇਰਠ, ਉੱਤਰ ਪ੍ਰਦੇਸ਼ ਦੇ ਸਥਾਪਨਾ ਦਿਵਸ ’ਤੇ ਸ਼ਨਿੱਚਰਵਾਰ ਨੂੰ ਡਿਗਰੀ ਵੰਡ ਸਮਾਰੋਹ ਅਤੇ ਕਾਲਜ ਦੀ ਵਰ੍ਹੇਗੰਢ ਦਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡੇਰਾ ਸੱਚਾ ਸੌਦਾ ਨੂੰ ਅੱਖਾਂ ਦਾਨ ਅਤੇ ਸਰੀਰਦਾਨ ਲਈ ਸਮਾਜ ਵਿੱਚ ਜਾਗਰੂਕਤਾ ਲਿਆਉਣ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਡੇਰਾ ਸੱਚਾ ਸੌਦਾ (Dera Sacha Sauda) ਨੂੰ ਇਹ ਸਨਮਾਨ ਆਲੋਕ ਕੁਮਾਰ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ, ਉੱਤਰ ਪ੍ਰਦੇਸ਼ ਮੈਡੀਕਲ ਯੂਨੀਵਰਸਿਟੀ, ਸੈਫਈ ਦੇ ਚਾਂਸਲਰ ਪ੍ਰੋਫੈਸਰ ਡਾ. ਪੀਕੇ ਸਿੰਘ, ਡਿਵੀਜ਼ਨਲ ਕਮਿਸ਼ਨਰ ਸੇਲਵਾ ਕੁਮਾਰੀ ਜੈਨ, ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਣਾ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੇ ਚਾਂਸਲਰ ਪ੍ਰੋਫੈਸਰ ਸੰਗੀਤਾ ਸ਼ੁਕਲਾ, ਪਿ੍ਰੰਸੀਪਲ ਡਾ. ਆਰਸੀ ਗੁਪਤਾ, ਚੀਫ ਸੁਪਰਡੈਂਟ ਡਾ. ਧੀਰਜ ਰਾਜ ਅਤੇ ਅਕਾਦਮਿਕ ਐਵਾਰਡ ਕਮੇਟੀ ਦੇ ਇੰਚਾਰਜ ਡਾ. ਗੌਰਵ ਗੁਪਤਾ ਵੱਲੋਂ ਦਿੱਤਾ ਗਿਆ।
ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Dera Sacha Sauda)
ਸਨਮਾਨ ਵਜੋਂ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ 1 ਲੱਖ 44 ਹਜ਼ਾਰ 323 ਲੋਕਾਂ ਨੇ ਅੱਖਾਂ ਦਾਨ ਕਰਨ ਦਾ ਪ੍ਰਣ ਕੀਤਾ ਹੈ ਅਤੇ 1 ਲੱਖ 21 ਹਜ਼ਾਰ 511 ਲੋਕਾਂ ਨੇ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੈ। ਇਸ ਦੇ ਨਾਲ ਹੀ 2008 ਤੋਂ 2022 ਤੱਕ ਡੇਰਾ ਸੱਚਾ ਸੌਦਾ ਦੇ 17735 ਸ਼ਰਧਾਲੂ ਅੱਖਾਂ ਦਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿਚ 1645 ਲੋਕਾਂ ਨੇ ਮਰਨ ਉਪਰੰਤ ਸਰੀਰਦਾਨ ਕੀਤੇ ਹਨ। ਸਾਰੇ ਮੈਡੀਕਲ ਕਾਲਜ ਇਸ ਕ੍ਰਾਂਤੀ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰ ਰਹੇ ਹਨ ਅਤੇ ਡੇਰਾ ਸੱਚਾ ਸੌਦਾ ਅਤੇ ਪੂੁਜਨੀਕ ਗੁਰੂ ਜੀ ਨੂੰ ਸਨਮਾਨਿਤ ਕਰ ਚੁੱਕੇ ਹਨ।