Dera Sacha Sauda: ਨੂਰਾਨੀ ਮੁੱਖੜੇ ਨੇ ਝਲਕ ਵਿਖਾਈ ਤਾਂ ਬਹਾਰਾਂ ਨੇ ਛਹਿਬਰ ਲਾ ਦਿੱਤੀ। ਇੱਕ ਮੁਸਕਾਨ ਸਾਰੇ ਜਹਾਨ ਦੀ ਫਿਜ਼ਾ ਬਦਲ ਦਿੰਦੀ ਹੈ। ਜਿਨ੍ਹਾਂ ਦੀ ਮੁਸਕਾਨ ਤੇ ਪਿਆਰੀ ਅਦਾ ਤੋਂ ਬਿਨਾਂ ਫੁੱਲਾਂ ਲਈ ਖੂਬਸੂਰਤੀ ਵੀ ਬੇਗਾਨੀ ਸ਼ੈਅ ਹੈ, ਜਿੱਧਰ ਵੀ ਨਿਗ੍ਹਾ ਮਾਰ ਦੇਣ, ਰਹਿਮਤਾਂ ਭਰਿਆ ਹੱਥ ਆਸ਼ੀਰਵਾਦ ਲਈ ਉੱਠ ਪੈਂਦਾ ਹੈ ਤਾਂ ਦਿਲ ਦੀਆਂ ਮੁਰਝਾਈਆਂ ਕਲੀਆਂ ਖਿੜ ਪੈਂਦੀਆਂ ਹਨ, ਮੁਰਝਾਏ ਚਿਹਰੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੇ ਹਨ।
ਬਹਾਰਾਂ ਰੌਣਕ ਲਾ ਦਿੰਦੀਆਂ ਹਨ। ਬਹਾਰਾਂ ਲਿਆਉਣ ਵਾਲੇ ਮਹਾਨ ਰੂਹਾਨੀ ਰਹਿਬਰ, ਨੂਰ ਦੇ ਪਰਬਤ, ਰੂਹਾਂ ਦੇ ਸੱਚੇ ਵਣਜਾਰੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਅੱਜ ਪਵਿੱਤਰ ਅਵਤਾਰ ਦਿਹਾੜਾ ਹੈ। ਭਾਗਾਂ ਭਰੀ 15 ਅਗਸਤ ਅੱਜ ਕਰੋੜਾਂ ਸ਼ਰਧਾਲੂਆਂ ਲਈ ਖੁਸ਼ੀਆਂ ਤੇ ਮਸਤੀ ਦਾ ਸਮੁੰਦਰ ਲੈ ਕੇ ਆਈ ਹੈ। ਚਾਰੇ ਪਾਸੇ ਵਧਾਈਆਂ ਦਾ ਦੌਰ ਹੈ। Dera Sacha Sauda
ਆਪ ਜੀ ਦੇ ਦੀਦ ਦੀ ਇੱਕ ਝਲਕ ਦਿਲਾਂ ‘ਚ ਉਮੰਗ ਪੈਦਾ ਕਰਦੀ ਹੈ। ਤੜਫਦੇ ਮਨਾਂ ‘ਚ ਠੰਢ ਵਰਤਾਉਂਦੀ ਹੈ, ਅਜਿਹਾ ਸਕੂਨ ਬਖਸ਼ ਦਿੰਦੀ ਹੈ ਕਿ ਭਟਕਣ ਖਤਮ ਹੋ ਜਾਂਦੀ ਹੈ। ਨੂਰਾਨੀ ਮੁੱਖੜਾ ਰੂਹ ‘ਚ ਆਨੰਦ ਦੀਆਂ ਲਹਿਰਾਂ, ਤਰੰਗਾਂ ਛੇੜ ਦਿੰਦਾ ਹੈ। ਦੁਨੀਆਂ ਦੀ ਕੋਈ ਵੀ ਦੌਲਤ ਇਸ ਰੂਹਾਨੀ ਆਨੰਦ ਤੋਂ ਲੱਖਾਂ ਕੋਹਾਂ ਪਿੱਛੇ ਹੈ।
ਆਪਣੇ ਸੱਚੇ ਮੁਰਸ਼ਿਦ ਕਾਮਲ ਦੇ ਆਗਮਨ ਦੀ ਖੁਸ਼ੀ ਕਰੋੜਾਂ ਡੇਰਾ ਸ਼ਰਧਾਲੂਆਂ ਤੋਂ ਬੋਲ ਕੇ ਨਹੀਂ ਦੱਸੀ ਜਾ ਰਹੀ, ਪਰ ਚਿਹਰੇ ਦੱਸ ਰਹੇ ਹਨ। ਮੁਰਸ਼ਿਦ ਮਿਲ ਗਿਆ ਤਾਂ ਚਾਰੇ ਪਾਸਿਓਾ ਮਹਿਕ ਹੀ ਆ ਰਹੀ ਹੈ। ਅੱਜ ਸਾਡੀ ਦੀਵਾਲੀ, ਲੋਹੜੀ, ਵਿਸਾਖੀ ਹੈ। ਅੱਜ ਆਨੰਦ ਦਾ ਤਿਉਹਾਰ ਹੈ, ਰੂਹਾਂ ਆਨੰਦ ਦੇ ਸਮੁੰਦਰ ‘ਚ ਤਾਰੀਆਂ ਲਾ ਰਹੀਆਂ ਹਨ। ਕਰੋੜਾਂ ਸ਼ਰਧਾਲੂਆਂ ਦੇ ਅੱਜ ਧਰਤੀ ‘ਤੇ ਪੈਰ ਨਹੀਂ ਲੱਗ ਰਹੇ।
Read Also : ਖੂਈਆਂ ਸਰਵਰ ’ਚ ਗੂੰਜੇ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ














