ਦੁਪਹਿਰ ਤੱਕ 1504 ਯੂਨਿਟ ਖੂਨਦਾਨ
- ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ‘ਚ ਭਾਰੀ ਇਕੱਠ
- 447488 ਯੂਨਿਟ ਖੂਨਦਾਨ ਕਰ ਚੁੱਕਾ ਹੈ ਡੇਰਾ ਸੱਚਾ ਸੌਦਾ
ਸਰਸਾ ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜਾ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਮਨਾਇਆ ਗਿਆ। ਇਸ ਮੌਕੇ ‘ਤੇ ਸਤਿਸੰਗ ਪੰਡਾਲ ‘ਚ ਭਾਰੀ ਮਾਤਰਾ ‘ਤੇ ਸਾਧ-ਸੰਗਤ ਪਾਵਨ ਅਵਤਾਰ ਦਿਵਸ ਮਨਾਉਣ ਲਈ ਪਹੁੰਚੀ। ਪਾਵਨ ਅਵਤਾਰ ਦਿਵਸ ‘ਤੇ ਸੱਚਖੰਡ ਹਾਲ ‘ਚ ਖੂਨਦਾਨ ਕੈਂਪ ਦੌਰਾਨ 1161 ਖੂਨਦਾਨ ਕੀਤਾ ਗਿਆ। ਖੂਨਦਾਨੀਆਂ ਦਾ ਉਤਸ਼ਾਹ ਦੇਖਦੇ ਹੀ ਬਣ ਰਿਹਾ ਸੀ। ਖੂਨਦਾਨ ਕੈਂਪ ਦਾ ਉਦਘਾਟਨ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਬੇਨਤੀ ਦਾ ਸ਼ਬਦ ਲਾ ਕੇ ਕੀਤਾ ਗਿਆ।
ਇਸ ਮੌਕੇ ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਆਗੂ, ਪ੍ਰਦੇਸ਼ਾਂ ਤੋਂ ਆਈ ਬਲੱਡ ਬੈਂਕ ਟੀਮਾਂ ਦੇ ਮੈਂਬਰ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਖੂਨਦਾਨ ਕੈਂਪ ਚੱਲ ਰਿਹਾ ਸੀ ਅਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਖੂਨਦਾਨੀ ਆਪਣੀ ਵਾਰੀ ਆਉਣ ਦਾ ਇੰਤਜਾਰ ਕਰ ਰਹੇ ਸਨ। ਇਸ ਨਾਮ ਪੂਰਵ ਪਾਵਨ ਅਵਤਾਰ ਦਿਵਸ ਮੌਕੇ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਸੱਚਖੰਡ ਹਾਲ ‘ਚ 77ਵਾਂ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਜਿਸ ਵਿੱਚ ਡਾਕਟਰਾਂ ਦੁਆਰਾ 948 ਮਰੀਜਾਂ ਦੀ ਮੁਫ਼ਤ ਜਾਂਚ ਅਤੇ ਮੁਫ਼ਤ ਦਵਾਈਆਂ ਨਾਲ ਇਲਾਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਿਰਪਾ ਨਾਲ ਡੇਰਾ ਸੱਚਾ ਸੌਦਾ ਵਿੱਚ ਖੂਨਦਾਨ ਕੈਂਪ ਦਾ ਐਲਾਨ ਕੀਤਾ ਜਾਂਦਾ ਹੈ ਜਿਸ ਵਿੱਚ ਹੁਣ ਤੱਕ 447488 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ।