Welfare: ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਵਿਖਾਈ

Welfare
ਗੋਬਿੰਦਗੜ੍ਹ ਜੇਜੀਆ : ਮੋਬਾਇਲ ਤੇ ਪਰਸ ਸੌਂਪਦੀ ਹੋਈ ਡੇਰਾ ਸ਼ਰਧਾਲੂ ਭੈਣ ਕੁਲਦੀਪ ਕੌਰ ਇੰਸਾਂ

ਮੋਬਾਇਲ ਤੇ ਇੱਕ ਪਰਸ, ਜਿਸ ’ਚ ਲਗਭਗ 9 ਹਜ਼ਾਰ ਦੀ ਨਗਦੀ ਸੀ | Welfare

(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਇਮਾਨਦਾਰੀ ਦੀ ਸਿੱਖਿਆ ਤਹਿਤ ਪਿੰਡ ਛਾਜਲੀ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਨੇ ਕਿਸੇ ਦਾ ਡਿੱਗਿਆ ਮੋਬਾਇਲ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। Welfare

ਇਹ ਵੀ ਪੜ੍ਹੋ: Haryana-Punjab Weather: ਬਦਲ ਰਿਹੈ ਮੌਸਮ, ਕੀ ਚਲਾ ਗਿਆ ਹੈ ਮਾਨਸੂਨ? ਜਾਣੋ ਕਦੋਂ ਤੱਕ ਰਹੇਗੀ ਗਰਮੀ, ਕਦੋਂ ਪਵੇਗਾ ਮੀ…

ਡੇਰਾ ਸ਼ਰਧਾਲੂ ਕੁਲਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਸੁਨਾਮ ਵਿਖੇ ਏਐੱਨਐੱਮ ਨਰਸ ਦੀ ਡਿਊਟੀ ਕਰਦੀ ਹੈ ਅੱਜ ਸਾਡੇ ਕੋਲ ਇੱਕ ਵਿਅਕਤੀ ਬਜ਼ੁਰਗ ਮਾਤਾ ਨੂੰ ਦਵਾਈ ਦਿਵਾਉਣ ਲਈ ਲੈ ਕੇ ਆਇਆ ਸੀ ਜੋ ਆਪਣਾ ਕੀਮਤੀ ਮੋਬਾਇਲ ਤੇ ਇੱਕ ਪਰਸ, ਜਿਸ ’ਚ ਲਗਭਗ 9 ਹਜ਼ਾਰ ਦੀ ਨਗਦੀ ਸੀ ਹਸਪਤਾਲ ’ਚ ਕੁਰਸੀਆਂ ’ਤੇ ਭੁੱਲ ਗਿਆ ਜਦੋਂ ਉਕਤ ਵਿਅਕਤੀ ਦਵਾਈ ਲੈ ਕੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਯਾਦ ਆਇਆ ਕਿ ਉਹ ਆਪਣਾ ਮੋਬਾਇਲ ਤੇ ਪਰਸ ਹਸਪਤਾਲ ’ਚ ਭੁੱਲ ਗਿਆ ਹੈ Welfare

ਤੇ ਵਾਪਸ ਹਸਪਤਾਲ ਆਇਆ ਡੇਰਾ ਸ਼ਰਧਾਲੂ ਕੁਲਦੀਪ ਕੌਰ ਇੰਸਾਂ ਨੇ ਕਿਹਾ ਕਿ ਉਸ ਦਾ ਮੋਬਾਇਲ ਤੇ ਪਰਸ ਉਸ ਕੋਲ ਸੁਰੱਖਿਅਤ ਹੈ ਕੁਲਦੀਪ ਕੌਰ ਇੰਸਾਂ ਨੇ ਮੋਬਾਇਲ ਤੇ ਪਰਸ ਉਸ ਦੇ ਅਸਲ ਮਾਲਕ ਨੂੰ ਸਨਮਦੀਪ ਸਿੰਘ ਵਾਸੀ ਕਾਲੀਆ ਨੂੰ ਵਾਪਸ ਕਰ ਦਿੱਤਾ ਉਕਤ ਵਿਅਕਤੀ ਨੇ ਡੇਰਾ ਸ਼ਰਧਾਲੂ ਕੁਲਦੀਪ ਕੌਰ ਇੰਸਾਂ ਦਾ ਧੰਨਵਾਦ ਕੀਤਾ ਤੇ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ ਕੀਤਾ।