ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦੇ ਪੂਜਨੀਕ ਗੁਰੂ ਜੀ ਨੇ ਕੀਤੇ ਸਨ ਬਚਨ
(ਜਸਵੀਰ ਸਿੰਘ ਗਹਿਲ) ਬਰਨਾਲਾ। ਸਥਾਨਕ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚੱਲਦਿਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੰਡ (Distribute Nutritious Food) ਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਫ਼ਰਜ਼ ਨਿਭਾਇਆ। ਬਰਨਾਵਾ ਆਸ਼ਰਮ ’ਚ ਆਗਮਨ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਲਾਈਵ ਹੋ ਕੇ ਸਾਧ-ਸੰਗਤ ਨੂੰ ਆਪਣੇ ਆਲੇ-ਦੁਆਲੇ ਦੀਆਂ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦਾ ਹੁਕਮ ਫਰਮਾਇਆ ਗਿਆ ਸੀ ਤਾਂ ਜੋ ਤੰਦਰੁਸਤ ਰਹਿ ਕੇ ਜਣਨੀ ਸਿਹਤਮੰਦ ਬੱਚੇ ਨੂੰ ਜਨਮ ਦੇਵੇ।
ਪੂਜਨੀਕ ਗੁਰੂ ਜੀ ਦੇ ਉਕਤ ਪਵਿੱਤਰ ਬਚਨਾਂ ’ਤੇ ਸਾਧ ਸੰਗਤ ਜਿਉਂ-ਤਿਉਂ ਅਮਲ ਕਮਾ ਰਹੀ ਹੈ। ਇਸੇ ਲੜੀ ਤਹਿਤ ਹੀ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਸੁਪਰਡੈਂਟ ਯਸ਼ਪਾਲ ਸ਼ਰਮਾ ਇੰਸਾਂ ਬਰਨਾਲਾ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਤੇ ਦੀਆਂ ਦੋ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਗਈ ਹੈ ਤਾਂ ਜੋ ਪੈਦਾ ਹੋਣ ਵਾਲਾ ਬੱਚਾ ਤੇ ਉਸ ਦੀ ਮਾਂ ਤੰਦਰੁਸਤ ਰਹੇ। ਇਸ ਨਾਲ ਇੱਕ ਨਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ’ਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ।
ਯਸ਼ਪਾਲ ਸ਼ਰਮਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਹਰ ਬਚਨ ਉਨ੍ਹਾਂ ਲਈ ਇਲਾਹੀ ਬਚਨ ਹੈ, ਜਿਸ ਨੂੰ ਅੰਜ਼ਾਮ ਦੇ ਕੇ ਉਨ੍ਹਾਂ ਨੂੰ ਅਥਾਹ ਆਤਮਿਕ ਖੁਸ਼ੀ ਮਿਲਦੀ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਦੇ ਹੁਕਮਾਂ ਤਹਿਤ ਰਹਿੰਦੀ ਜ਼ਿੰਦਗੀ ਭਲਾਈ ਕਾਰਜ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਰੂਪਿਕਾ ਸ਼ਰਮਾ ਤੇ ਦਕਸ਼ ਭਾਰਦਵਾਜ ਆਦਿ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ