Welfare: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰਰਨਾ ’ਤੇ ਚੱਲਦਿਆਂ ਬਲਾਕ ਕੋਟਭਾਈ ਦੇ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਪਤਨੀ 15 ਮੈਂਬਰ ਪਰਮਜੀਤ ਕੌਰ ਇੰਸਾਂ ਤੇ ਬੇਟੀ ਨਵਜੋਤ ਕੌਰ ਇੰਸਾਂ ਨੇ ਇੱਕ ਔਰਤ ਦੀ ਜਾਨ ਬਚਾਈ।
ਇਹ ਵੀ ਪੜ੍ਹੋ: Asia Cup: ਕੀ ਏਸ਼ੀਆ ਕੱਪ ’ਚ ਖੇਡਦੇ ਨਜ਼ਰ ਆਉਣਗੇ ਬੁਮਰਾਹ, ਅਕਸ਼ਰ ਤੇ ਗਿੱਲ ਉਪਕਪਤਾਨ ਦੇ ਦਾਅਵੇਦਾਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਉਸਦਾ ਪਰਿਵਾਰ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਸੇਵਾ ’ਤੇ ਜਾ ਰਹੇ ਸਨ ਤਾਂ ਨਹਿਰਾਂ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਔਰਤ ਆਪਣੀਆਂ ਚੱਪਲਾਂ ਤੇ ਐਨਕ ਨਹਿਰ ਦੇ ਕਿਨਾਰੇ ’ਤੇ ਰੱਖ ਨਹਿਰ ’ਚ ਛਾਲ ਮਾਰਕੇ ਆਤਮ ਹੱਤਿਆ ਕਰਨ ਲਈ ਨਹਿਰ ਵਿੱਚ ਡਿੱਗ ਪਈ ਤਾਂ ਪਿੰਡ ਖੁਨਣ ਖੁਰਦ ਦੇ ਪ੍ਰੇਮੀ ਸੇਵਕ ਚਰਨਜੀਤ ਇੰਸਾਂ ਤੇ ਉਸਦੇ ਪਰਿਵਾਰ ਨੇ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਤੇ ਆਪਣੇ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਲੈ ਗਏ। ਇਹ ਔਰਤ ਦਾ ਨਾਂਅ ਸੁਰਜੀਤ ਕੌਰ ਪਤਨੀ ਜੰਗੀਰ ਸਿੰਘ ਵਾਸੀ ਸ਼ੇਖ ਦੀ ਸੀ। ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਉਸਦੇ ਪਤੀ ਜੰਗੀਰ ਸਿੰਘ ਨੂੰ ਬੁਲਾਕੇ ਸੁਰਜੀਤ ਕੌਰ ਨੂੰ ਜਿੰਮੇਵਾਰਾਂ ਦੀ ਹਾਜ਼ਰੀ ’ਚ ਉਸਦੇ ਹਵਾਲੇ ਕਰ ਦਿੱਤਾ ਇਸ ਮੌਕੇ 85 ਮੈਂਬਰ ਗੁਰਦਾਸ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ ਤੋਂ ਇਲਾਵਾ ਸਾਧ ਸੰਗਤ ਹਾਜ਼ਰ ਸੀ। Welfare