ਪਰਸ ਮਾਲਕ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ
Honesty: (ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸ਼ਰਧਾਲੂਆਂ ’ਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਕੋਈ ਵੀ ਸਮਾਂ ਹੋਏ ਜਾ ਕੋਈ ਵੀ ਅਜਿਹੀ ਚੀਜ਼ ਹੋਵੇ ਤੇ ਇਨ੍ਹਾਂ ਨੂੰ ਮਿਲ ਜਾਵੇ ਤਾਂ ਇਹ ਉਸ ਨੂੰ ਜਦੋਂ ਤੱਕ ਉਸ ਦੇ ਅਸਲ ਮਾਲਕ ਨੂੰ ਸ਼ੌਂਪ ਨਹੀਂ ਦਿੰਦੇ, ਇਨ੍ਹਾਂ ਨੂੰ ਚੈਨ ਨਹੀਂ ਆਉਂਦਾ। ਅਜਿਹੀ ਇੱਕ ਮਿਸ਼ਾਲ ਪੇਸ਼ ਕਰਦਿਆ ਪਿੰਡ ਪਸਿਆਣਾ ਦੇ ਡੇਰਾ ਸ਼ਰਧਾਲੂਆਂ ਨੇ ਲੱਭਿਆ ਪਰਸ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕਰਮਜੀਤ ਇੰਸਾਂ ਪਿੰਡ ਪਸਿਆਣਾ ਨੇ ਦੱਸਿਆ ਕਿ ਪ੍ਰੇਮੀ ਬਲਬੀਰ ਸਿੰਘ ਇੰਸਾਂ ਅਤੇ ਭਗਵੰਤ ਸਿੰਘ ਜੋ ਕਿ ਸਾਗ, ਪਾਲਕ ਆਦਿ ਰੇਹੜੀ ਲਗਾਉਂਦੇ ਹਨ ਅਤੇ ਇਨ੍ਹਾਂ ਸੜਕ ’ਤੇ ਡਿੱਗਿਆ ਇੱਕ ਪਰਸ ਲੱਭਿਆ। ਜਿਸ ਵਿੱਚ ਏਟੀਐਮ, ਸਕੂਲ ਦਾ ਆਈ ਕਾਰਡ ਅਤੇ ਨਗਦੀ ਸੀ। ਜਿਸ ਨੂੰ ਕਿ ਇਨ੍ਹਾਂ ਪ੍ਰੇਮੀਆਂ ਨੇ ਸਾਂਭ ਕੇ ਆਪਣੇ ਕੋਲ ਰੱਖ ਲਿਆ ਅਤੇ ਅਸਲ ਮਾਲਕ ਸਬੰਧੀ ਜਾਣਕਾਰੀ ਇੱਕਤਰ ਕਰਨ ਲੱਗ ਪਏ।
ਕੁੱਝ ਹੀ ਸਮੇਂ ਬਾਅਦ ਰਵਿੰਦਰ ਸਿੰਘ ਵਾਸੀ ਪਿੰਡ ਸੂਲਰ ਘਰਾਟ ਜਿੰਨ੍ਹਾਂ ਦੇ ਪਿਤਾ ਆਰਮੀ ’ਚ ਪਟਿਆਲਾ ਸ਼ਹਿਰ ’ਚ ਨੌਕਰੀ ਕਰਦੇ ਹਨ, ਉਹ ਆਪਣਾ ਪਰਸ ਲੱਭਦਾ ਫਿਰ ਰਿਹਾ ਸੀ ਅਤੇ ਆਟੋ ਆਦਿ ਵਾਲਿਆਂ ਨੂੰ ਪਰਸ ਸਬੰਧੀ ਪੁੱਛਦਿਆ, ਉਹ ਇਨ੍ਹਾਂ ਸਾਗ, ਪਾਲਕ ਦੀ ਰੇਹੜੀ ਲਗਾਉਣ ਵਾਲੇ ਡੇਰਾ ਸ਼ਰਧਾਲੂਆਂ ਕੋਲ ਆ ਪਹੁੰਚਿਆ ਅਤੇ ਉਕਤ ਡੇਰਾ ਸ਼ਰਧਾਲੂਆਂ ਨੇ ਪਰਸ ਦੀ ਨਿਸ਼ਾਨੀ ਅਤੇ ਨਾਮ ਪਤਾ ਕਰਨ ਤੋਂ ਉਕਤ ਪਰਸ ਉਸਦੇ ਅਸਲ ਮਾਲਕ ਰਵਿੰਦਰ ਸਿੰਘ ਨੂੰ ਵਾਪਸ ਕਰ ਦਿੱਤਾ। ਪਰਸ ਵਾਪਸ ਮਿਲਣ ’ਤੇ ਰਵਿੰਦਰ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।