(ਸੱਚ ਕਹੂੰ ਨਿਊਜ਼) ਜਬਲਪੁਰ। ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਨਾਮ ਚਰਚਾ ਘਰ, ਮਝੌਲੀ,ਜਬਲਪੁਰ ਮੱਦ ਪ੍ਰਦੇਸ਼ ’ਚ ਰੂਹਾਨੀ ਸਤਿਸੰਗ ਫ਼ਰਮਾਇਆ। ਇਸ ਦੌਰਾਨ ਸਭ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਦਾ ਸਵਾਗਤ ਸ਼ਾਹ ਸਤਿਨਾਮ ਦੀ ਮਸਤੀ ਚੜ੍ਹਗੀਆਂ-ਚੜ੍ਹ੍ਵਗੀਆਂ…ਭਜਨ ’ਤੇ ਸਮੂਹ ਸਾਧ-ਸੰਗਤ ਨੇ ਖੁਸ਼ੀ ’ਚ ਝੂਮ ਕੇ ਕੀਤਾ।
ਇਹ ਵੀ ਪੜ੍ਹੋ : ਵੇਖੋ.. ਸ਼ਾਹ ਮਸਤਾਨਾ ਜੀ ਧਾਮ ਦੀਆਂ ਮਨਮੋਹਕ ਝਲਕੀਆਂ, ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ
ਇਸ ਦੌਰਾਨ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਮੱਧ ਪ੍ਰਦੇਸ਼ ਦੇ 1-1 ਕਿੱਲੋ ਦੇ ਰਸਗੁੱਲੇ ਰਹੇ। ਜਿਕਰਯੋਗ ਹੈ ਕਿ ਜਿਵੇਂ ਹੀ ਮੱਧ ਪ੍ਰਦੇਸ਼ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਲਈ ਨਾਮ ਚਰਚਾ ਦੇ ਮਿੱਠੇ ਅਮਰੂਦ ਤੇ ਇੱਕ-ਇੱਕ ਕਿੱਲੋ ਦੇ ਵੱਡੇ-ਵੱਡੇ ਪੰਜ ਰਸਗੁੱਲੇ ਰੱਖੇ ਤਾਂ, ਪੂਜਨੀਕ ਗੁਰੂ ਜੀ ਵੇਖ ਕੇ ਖੂਬ ਮੁਸਕਰਾਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ “ਬੇਟਾ ਇੱਕ-ਇੱਕ ਕਿੱਲੋ ਦਾ ਇੱਕ-ਇੱਕ ਰਸਗੁੱਲਾ ਇੱਥੇ ਤਾਂ ਪਹਿਲੀ ਵਾਰ ਲੋਕਾਂ ਨੇ ਵੇਖਿਆ ਹੈ ਤੇ ਤੁਸੀਂ ਤਾਂ ਜਾਣਦੇ ਹੋ ਕਿ ਰਸਗੁੱਲੇ ਦਾ ਨਾਮ ਸੁਣਦੇ ਹੀ ਕੀ ਹੋ ਜਾਂਦਾ ਹੈ। ਬੇਟਾ ਤੁਹਾਡੇ ’ਚੋਂ ਕੋਈ ਸੇਵਾਦਾਰ ਆਵੇ ਤਾਂ ਇਹ ਰਸਗੁੱਲਾ ਜ਼ਰੂਰ ਲੈਂਦੇ ਆਉਣਾ। ਆਪ ਜੀ ਨੇ ਫ਼ਰਮਾਇਆ ਕਿ ਅਸੀਂ ਜਦੋਂ ਪਹਿਲਾਂ ਆਏ ਸੀ ਤਾਂ ਕਿਸੇ ਨੇ ਕਦੇ ਨਹੀਂ ਦੱਸਿਆ, ਅਸੀਂ ਕਈ ਥਾਵਾਂ ’ਤੇ ਸਤਿਸੰਗ ਕੀਤੇ, ਚਲੋ ਕੋਈ ਗੱਲ ਨਹੀਂ ਦੇ ਆਏ ਦਰੁਸਤ ਆਏ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ