Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ

Social Service
Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ

Social Service: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ। ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਜੋ ਕਿ ਅਧਰੰਗ ਤੋਂ ਪੀੜਤ ਸਰਹੰਦ ਵਿਖੇ ਛੱਪਰੀ ’ਚ ਰਹਿੰਦਾ ਸੀ, ਜਿੱਥੇ ਉਸ ਦੀ ਕੋਈ ਸਾਂਭ-ਸੰਭਾਲ ਨਹੀਂ ਸੀ। ਇਸ ਸਬੰਧੀ ਹਰਜੀਤ ਸਿੰਘ ਰਿਉਣਾ, ਕਰਨੈਲ ਸਿੰਘ ਬਾਗੜੀਆ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਟੀਮ ਮੈਂਬਰਾਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਸ ਮੰਦਬੁੱਧੀ ਬਜ਼ੁਰਗ ਨੂੰ ਸੰਭਾਲਿਆ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਖਾਣਾ ਖੁਆਇਆ ਗਿਆ।

ਇਹ ਵੀ ਪੜ੍ਹੋ: Sirhind News: ਵਿਧਾਇਕ ਰਾਏ ਨੇ ਲਿਆ ਸਰਹਿੰਦ ਚੋਅ ਦਾ ਜਾਇਜ਼ਾ, ਸ਼ਹਿਰ ਵਾਸੀ ਘਬਰਾਉਣ ਨਾ

ਇਸ ਉਪਰੰਤ ਸੇਵਾਦਾਰਾਂ ਨੇ ਜਦੋਂ ਮੰਦਬੁੱਧੀ ਬਜ਼ੁਰਗ ਨੂੰ ਉਸਦਾ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਪੁਜਾਰੀ ਵਾਸੀ ਉੱਤਰ ਪ੍ਰਦੇਸ਼ ਹੀ ਦੱਸਿਆ ਤੇ ਹੋਰ ਕੁੱਝ ਨਹੀਂ ਦੱਸਿਆ। ਇਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਸਬੰਧੀ ਥਾਣਾ ਸੰਗਰੂਰ ਵਿਖੇ ਇਤਲਾਹ ਦੇ ਕੇ ਉਸਨੂੰ ਸਾਂਭ-ਸੰਭਾਲ ਲਈ ਪਿੰਡ ਬਡਰੁੱਖਾਂ ਦੇ ਬਿਰਧ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਕਾਰਜ ’ਚ ਜੁਗਰਾਜ ਸਿੰਘ ਇੰਸਾਂ ਸੰਗਰੂਰ, ਪ੍ਰੇਮੀ ਧਰੁਵ ਇੰਸਾਂ, ਬੱਬੀ ਇੰਸਾਂ, ਈਸ਼ਵਰ ਸਿੰਘ, ਗੁਰਬਿੰਦਰ ਸਿੰਘ ਮੁੱਲਾਂਪੁਰ ਦਾ ਵੀ ਖਾਸ ਯੋਗਦਾਨ ਰਿਹਾ ਹੈ। Social Service