ਡੇਰਾ ਸ਼ਰਧਾਲੂਆਂ ਦੀ ਮੱਦਦ ਨਾਲ ਕੁਝ ਹੀ ਘੰਟਿਆਂ ‘ਚ ਨਸੀਬ ਹੋਈ ਸੁਰਿੰਦਰ ਸਿੰਘ ਨੂੰ ਸਿਰ ਦੀ ਛੱਤ
ਵਿਜੈ ਹਾਂਡਾ /ਗੁਰੂਹਰਸਹਾਏ, 21 ਅਕਤੂਬਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਸਾਧ-ਸੰਗਤ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ। ਇਸੇ ਲੜੀ ਤਹਿਤ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਪਿੰਡ ਮਿੱਡਾ ਦੇ ਨਿਵਾਸੀ ਅਤੀ ਲੋੜਵੰਦ ਸੁਰਿੰਦਰ ਸਿੰਘ ਜੋ ਕਿ ਬੀਤੇ ਕਈ ਸਾਲਾਂ ਤੋਂ ਪੰਚਾਇਤ ਘਰ ਅੰਦਰ ਬਣੇ ਇੱਕ ਛੋਟੇ ਜਿਹੇ ਕਮਰੇ ਅੰਦਰ ਆਪਣੇ ਦੋ ਬੱਚਿਆਂ ਨਾਲ ਪਰਿਵਾਰ ਸਮੇਤ ਜੀਵਨ ਬਸਰ ਕਰ ਰਿਹਾ ਸੀ। ਸੁਰਿੰਦਰ ਸਿੰਘ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਆਪਣਾ ਮਕਾਨ ਨਹੀਂ ਬਣਾ ਸਕਿਆ ਸੀ ਤੇ ਹਰ ਵਾਰ ਉਸ ਦੀ ਆਰਥਿਕ ਕਮਜ਼ੋਰੀ ਕਿਧਰੇ ਨਾ ਕਿਧਰੇ ਉਸਦੇ ਰਾਹ ਵਿੱਚ ਰੋੜਾ ਬਣ ਰਹੀ ਸੀ ਤੇ ਹਮੇਸ਼ਾ ਇਸ ਗੱਲ ਦਾ ਮਲਾਲ ਦਿਲ ‘ਚ ਰਹਿੰਦਾ ਸੀ।
ਕਿ ਕਦ ਉਸਦੇ ਪਰਿਵਾਰ ਦੇ ਸਿਰ ਉੱਪਰ ਪੱਕੀ ਛੱਤ ਹੋਵੇਗੀ ਡੇਰਾ ਸ਼ਰਧਾਲੂਆਂ ਵੱਲੋਂ ਸੁਰਿੰਦਰ ਸਿੰਘ ਦੇ ਅਧੂਰੇ ਸੁਫ਼ਨੇ ਨੂੰ ਉਦੋਂ ਕੁਝ ਹੀ ਘੰਟਿਆਂ ‘ਚ ਪੂਰਾ ਕਰ ਦਿੱਤਾ ਗਿਆ ਜਦੋਂ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਨੂੰ ਇਸ ਅਤੀ ਲੋੜਵੰਦ ਪਰਿਵਾਰ ਸਬੰਧੀ ਪਤਾ ਲੱਗਿਆ ਜਿੰਮੇਵਾਰ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹਾਇਤਾ ਨਾਲ ਕੁਝ ਹੀ ਘੰਟਿਆਂ ਅੰਦਰ ਸੁਰਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੂੰ ਮਕਾਨ ਬਣਾ ਕੇ ਸੌਂਪ ਦਿੱਤਾ ਇਸ ਸਬੰਧੀ ਬਲਾਕ ਦੇ ਭੰਗੀਦਾਸ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਧ ਸੰਗਤ ਦੇ ਸਹਿਯੋਗ ਨਾਲ ਕਈ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਧ-ਸੰਗਤ ਵੱਲੋਂ ਕੋਈ ਵੀ ਸੇਵਾ ਦਾ ਕਾਰਜ ਹੋਵੇ ਚਾਹੇ ਉਹ ਖੂਨਦਾਨ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਬੇਸਹਾਰਾ ਦਾ ਇਲਾਜ ਕਰਵਾਉਣਾ ਸਮੇਤ ਅਨੇਕਾਂ ਅਜਿਹੇ ਮਾਨਵਤਾ ਭਲਾਈ ਦੇ ਕਾਰਜ ਹਨ ਜੋ ਸਾਧ-ਸੰਗਤ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਨੇਪਰੇ ਚਾੜ੍ਹੇ ਜਾਂਦੇ ਹਨ। ਇਸ ਮੌਕੇ ਬਲਾਕ ਭੰਗੀਦਾਸ ਰਛਪਾਲ ਸਿੰਘ, 15 ਮੈਂਬਰ ਹਰਜੀਤ ਸਿੰਘ, ਬਿੱਟੂ ਸਿੰਘ, ਜੰਗੀਰ ਚੰਦ, ਪਿੱਪਲ ਸਿੰਘ, ਗੁਰਮੀਤ ਸਿੰਘ, ਰਾਮ ਸਰੂਪ, ਗੁਰਜੀਤ ਸਿੰਘ, ਸਰਬਜੀਤ, ਬੰਤਾ ਸਿੰਘ, ਲਛਮਣ ਸਿੰਘ, ਨਰਾਇਣ ਦਾਸ, ਜੱਜ ਸਿੰਘ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਹਾਜ਼ਰ ਸੀ ।
ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣਾ ਸ਼ਲਾਘਾਯੋਗ
ਇਸ ਸਬੰਧੀ ਪਿੰਡ ਮਿੱਡਾ ਦੇ ਸਰਪੰਚ ਸੁਭਾਸ਼ ਚੰਦਰ ਨੇ ਕਿਹਾ ਕਿ ਸਾਧ-ਸੰਗਤ ਵੱਲੋਂ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਜਾਤ-ਪਾਤ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਮਦਦ ਕਰਨਾ ਆਪਣੇ ਆਪ ਵਿੱਚ ਸੱਚੀ ਸੇਵਾ ਭਾਵਨਾ ਨੂੰ ਦਰਸਾਉਂਦਾ ਹੈ।
ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਨਹੀਂ ਬਣਾ ਸਕਿਆ ਘਰ
ਸਾਧ-ਸੰਗਤ ਵੱਲੋਂ ਨਵੇਂ ਬਣਾ ਕੇ ਦਿੱਤੇ ਜਾ ਰਹੇ ਮਕਾਨ ਸਬੰਧੀ ਜਦੋਂ ਘਰ ਦੇ ਮਾਲਕ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਘਰ ਅੰਦਰ ਗਰੀਬੀ ਹੋਣ ਕਾਰਨ ਉਹ ਖੁਦ ਦਾ ਮਕਾਨ ਨਹੀਂ ਬਣਾ ਸਕਿਆ ਤੇ ਮਜ਼ਬੂਰੀ ਵੱਸ ਉਸਦੇ ਪਰਿਵਾਰ ਨੂੰ ਪੰਚਾਇਤ ਘਰ ਅੰਦਰ ਰਹਿਣਾ ਪੈ ਰਿਹਾ ਸੀ। ਉਸਨੇ ਕਿਹਾ ਕਿ ਸਾਧ-ਸੰਗਤ ਦੇ ਇਸ ਮਹਾਨ ਉਪਰਾਲੇ ਸਦਕਾ ਉਸਨੂੰ ਆਪਣੇ ਘਰ ਅੰਦਰ ਰਹਿਣ ਲਈ ਪੱਕੀ ਛੱਤ ਨਸੀਬ ਹੋਈ ਹੈ ਉਸ ਵੱਲੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਇਸ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਜਦਾ ਕਰਦਿਆਂ ਕਿਹਾ ਕਿ ਧੰਨ ਹਨ ਉਨ੍ਹਾਂ ਦੇ ਗੁਰੂ ਤੇ ਉਹ ਪ੍ਰੇਮੀ ਜੋ ਨਿਹਸਵਾਰਥ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ‘ਚ ਦਿਨ ਰਾਤ ਲੱਗੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।