(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀ ਜੀਵਨ ਇੰਸਾਂ ਨੇ ਲੱਭਿਆ ਮੋਬਾਇਲ ਸੈੱਟ ਫੋਨ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ: Gold Price Crash: ਭਾਰੀ ਮੁਨਾਫਾ ਵਸੂਲੀ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ
ਬਲਾਕ ਪ੍ਰੇਮੀ ਸੇਵਕ ਰਵਿੰਦਰ ਰਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਵਨ ਇੰਸਾਂ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਜਾਂਦੇ ਹੋਏ ਸੜਕ ’ਤੇ ਡਿੱਗਿਆ ਪਿਆ ਮੋਬਾਇਲ ਮਿਲਿਆ। ਇਹ ਮੋਬਾਇਲ ਰਣਜੋਤ ਸਿੰਘ ਵਾਸੀ ਫਤਿਹਪੁਰ ਰਾਜਪੂਤਾਂ ਦਾ ਸੀ, ਜੋ ਕਿ ਸਾਧ-ਸੰਗਤ ਦੀ ਹਾਜਰੀ ’ਚ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ। ਅਸਲ ਮਾਲਕ ਨੇ ਆਪਣਾ ਮੋਬਾਇਲ ਵਾਪਸ ਲੈਂਦਿਆਂ ਡੇਰਾ ਪ੍ਰੇਮੀ ਦਾ ਤਹਿਦਿਲੋਂ ਧੰਨਵਾਦ ਕੀਤਾ।













