ਡੇਰਾ ਸ਼ਰਧਾਲੂਆਂ (Dera Devotees) ਨੇ ਜਖਮੀ ਗਾਂ ਦਾ ਇਲਾਜ ਕਰਵਾਇਆ
(ਸੁਭਾਸ਼ ਸ਼ਰਮਾ) ਕੋਟਕਪੂਰਾ। ਪੂਜਨੀਕ ਗੁਰੂ ਸੰਤ ਡਾਂ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਅਨੁਸਾਰ ਚਲਾਏ ਗਏ ਭਲਾਈ ਕਾਰਜਾਂ ਦੀ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ (Dera Devotees) ਨੇ ਜਖਮੀ ਗਾਂ ਇਲਾਜ ਕਰਵਾਇਆ। ਜਾਣਕਾਰੀ ਅਨੁਸਾਰ ਪ੍ਰੇਮੀ ਵੀਰ ਸਿੰਘ ਨੰਬਰਦਾਰ ਅਤੇ ਵੈਟਨਰੀ ਡਾ. ਰਾਜੂ ਪਿੰਡ ਢਿੱਲਵਾਂ ਕਲਾਂ ਬਲਾਕ ਬਰਗਾੜੀ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਕੋਈ ਬੇਸਹਾਰਾ ਗਾਂ ਨੂੰ ਸਿਵੀਆਂ ਰੋਡ ’ਤੇ ਲਵਾਰਿਸ ਹਾਲਤ ਵਿੱਚ ਸੁੱਟ ਗਿਆ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਉਸ ਜਗਾ ’ਤੇ ਪਹੁੰਤੇ ਜਿੱਥ ਗਾਂ ਸਰਦੀ ਨਾਲ ਬੇਹਾਲ ਬੇਸੁੱਧ ਹੋਈ ਪਈ ਸੀ। ਉਸ ਤੋਂ ਚੱਲਿਆ ਵੀ ਨਹੀਂ ਜਾ ਰਿਹਾ ਅਤੇ ਨਾ ਕੁਛ ਕੁਝ ਖਾਧਾ ਜਾ ਰਿਹਾ ਸੀ।
ਇਨਾਂ ਸੇਵਾਦਾਰਾਂ ਨੇ ਸਭ ਤੋਂ ਪਹਿਲਾਂ ਗਾਂ ਕੋਲ ਅੱਗ ਬਾਲ ਕੇ ਉਸ ਨੂੰ ਠੰਢ ਤੋਂ ਬਚਾਇਆ ਅਤੇ ਫੇਰ ਉਸ ਦਾ ਇਲਾਜ ਸ਼ੁਰੂ ਕੀਤਾ।ਇਲਾਜ ਕਰਨ ਤੋਂ ਬਾਅਦ ਲੱਗਭਗ ਡੇਢ ਘੰਟੇ ਬਾਅਦ ਉੱਠ ਖੜੀ ਹੋਈ ਤੇ ਉਸ ਨੇ ਚਾਰਾ ਖਾਣ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੇਵਾਦਾਰਾਂ ਨੇ ਮਾਲਕ ਦਾ ਸ਼ੁੱਕਰਾਨਾ ਕੀਤਾ। ਹੁਣ ਉਹ ਗਾਂ ਪੂਰੀ ਤਰ੍ਹਾਂ ਠੀਕ ਹੈ ਜੇਕਰ ਇਹ ਸੇਵਾਦਾਰ ਮੌਕੇ ’ਤੇ ਜਾ ਕੇ ਗਾਂ ਦਾ ਇਲਾਜ ਨਾ ਕਰਦੇ ਤਾਂ ਉਸ ਦੀ ਤੜਫ ਤੜਫ ਕੇ ਮੌਤ ਹੋ ਜਾਣੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














