ਸਾਡੇ ਨਾਲ ਸ਼ਾਮਲ

Follow us

13.9 C
Chandigarh
Sunday, February 1, 2026
More
    Home Breaking News Welfare: ਡੇਰਾ...

    Welfare: ਡੇਰਾ ਪ੍ਰੇਮੀਆਂ ਨੇ ਕੀਤੀ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ

    Welfare
    Welfare: ਡੇਰਾ ਪ੍ਰੇਮੀਆਂ ਨੇ ਕੀਤੀ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ

    (ਸੱਚ ਕਹੂੰ ਨਿਊਜ਼) ਸੰਗਰੂਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਪ੍ਰੇਮੀਆਂ ਨੇ ਇੱਕ ਮੰਦਬੁੱਧੀ ਔਰਤ ਦੀ ਸੰਭਾਲ ਕਰਕੇ ਉਸਨੂੰ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਬੱਬੀ ਇੰਸਾਂ ਨੇ ਦੱਸਿਆ ਹੈ ਕਿ ਇੱਕ ਬਿਰਧ ਮੰਦਬੁੱਧੀ ਔਰਤ ਧੂਰੀ ਰੋਡ ’ਤੇ ਬੇਹਾਲ ਘੁੰਮ ਰਹੀ ਹੈ। Welfare

    ਇਹ ਵੀ ਪੜ੍ਹੋ: Punjab News: ਬਿਰਧ ਆਸ਼ਰਮ ਜਾ ਕੇ ਇਨਸਾਨੀਅਤ ਦੇ ਪੁਜਾਰੀ ਇਸ ਤਰ੍ਹਾਂ ਵੰਡ ਰਹੇ ਨੇ ਬਜ਼ੁਰਗਾਂ ਨਾਲ ਖੁਸ਼ੀਆਂ

    ਇਸ ਦੀ ਸੂਚਨਾ ਮਿਲਦਿਆਂ ਡੇਰਾ ਪ੍ਰੇਮੀਆਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਕਰਨੀ ਸ਼ੁਰੂ ਕੀਤੀ। ਉਸ ਨੇ ਆਪਣਾ ਨਾਂਅ ਅਮਰਜੀਤ ਕੌਰ ਪਤਨੀ ਸਵ: ਸੁਖਦੇਵ ਸਿੰਘ ਵਾਸੀ ਫਰਵਾਹੀ ਦੱਸਿਆ ਡੇਰਾ ਪ੍ਰੇਮੀਆਂ ਵੱਲੋਂ ਇਸ ਸਬੰਧੀ ਥਾਣਾ ਸੰਗਰੂਰ ਵਿਖੇ ਰਿਪੋਰਟ ਲਿਖਵਾਉਣ ਉਪਰੰਤ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। ਇਸ ਸੇਵਾ ਕਾਰਜਾਂ ’ਚ ਪ੍ਰੇਮੀ ਜਗਰਾਜ ਇੰਸਾਂ, ਸੰਦੀਪ ਸਨੀ ਇੰਸਾਂ ਤੇ ਭੈਣ ਹਰਦੇਵ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀਆਂ ਵੱਲੋਂ ਭੂਮਿਕਾ ਨਿਭਾਈ ਗਈ।

    LEAVE A REPLY

    Please enter your comment!
    Please enter your name here