(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਸਾਂਭ ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱਧੀ ਔਰਤ ਸਬੰਧੀ ਸੂਚਨਾ ਸਾਨੂੰ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਅਹਿਮਦਗੜ੍ਹ ਦੀ ਸੇਵਾਦਾਰ ਭੈਣ ਜਸਵੀਰ ਕੌਰ ਕੁਪਕਲਾ ਕੋਲੋਂ ਮਿਲੀ। ਉਨ੍ਹਾਂ ਦੱਸਿਆ ਕਿ ਇਕ ਮੰਦਬੁੱਧੀ ਔਰਤ ਲਾਵਾਰਿਸ ਹਾਲਤ ਵਿੱਚ ਸੜਕ ’ਤੇ ਘੁੰਮ ਰਹੀ ਹੈ। (Mental Health Support)
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ
ਮੰਦਬੁੱਧੀ ਔਰਤ ਸਬੰਧੀ ਸੂਚਨਾ ਮਿਲਣ ’ਤੇ ਸਾਡੀ ਟੀਮ ਨੇ ਤੁਰੰਤ ਪਹੁੰਚ ਕੇ ਉਸਦੀ ਸਾਂਭ-ਸੰਭਾਲ ਕੀਤੀ। ਸੇਵਾਦਾਰ ਭੈਣਾਂ ਨੇ ਮੰਦਬੁੱਧੀ ਔਰਤ ਨੂੰ ਨੁਹਾਅ ਧਵਾਅ ਕੇ ਨਵੇਂ ਕੱਪੜੇ ਪਹਿਨਾਏ ਤੇ ਉਸ ਨੂੰ ਖਾਣਾ ਖਵਾਇਆ। ਇਸ ਤੋਂ ਬਾਅਦ ਜਦੋਂ ਮੰਦਬੁੱਧੀ ਔਰਤ ਨੂੰ ਉਸਦਾ ਨਾਂਅ ਤੇ ਰਿਹਾਇਸ਼ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਰੀਨਾ ਦੱਸਿਆ ਪਰ ਰਿਹਾਇਸ਼ ਬਾਰੇ ਕੁੱਝ ਨਾ ਦੱਸਿਆ। ਜਿਸ ਤੋਂ ਬਾਅਦ ਮੰਦਬੁੱਧੀ ਔਰਤ ਸਬੰਧੀ ਸਥਾਨਕ ਥਾਣਾ ’ਚ ਰਿਪੋਰਟ ਦਰਜ ਕਰਵਾ ਦਿੱਤੀ (Mental Health Support) ਗਈ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਉਪਰੰਤ ਮੰਦਬੁੱਧੀ ਔਰਤ ਨੂੰ ਸਾਂਭ ਸੰਭਾਲ ਲਈ ਪਿੰਗਲਵਾੜੇ ਆਸ਼ਰਮ ਦਾਖਲ ਕਰਵਾ ਦਿੱਤਾ ਗਿਆ। ਇਸ ਮੌਕੇ ਸੀਤਲ ਇੰਸਾਂ, ਮਨਪ੍ਰੀਤ ਇੰਸਾਂ ਮਾਲੇਰਕੋਟਲਾ, ਭੈਣ ਹਰਦੇਵ ਕੌਰ ਇੰਸਾਂ, ਬੇਟੀ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਸੇਵਾਦਾਰ ਮੌਜ਼ੂਦ ਸਨ।