Mental Health Awareness: ਸੜਕ ’ਤੇ ਲਾਵਾਰਿਸ ਘੁੰਮ ਰਹੇ ਮੰਦਬੁੱਧੀ ਨੂੰ ਡੇਰਾ ਪ੍ਰੇਮੀਆਂ ਨੇ ਸੰਭਾਲਿਆ

Mental Health Awareness
Mental Health Awareness: ਸੜਕ ’ਤੇ ਲਾਵਾਰਿਸ ਘੁੰਮ ਰਹੇ ਮੰਦਬੁੱਧੀ ਨੂੰ ਡੇਰਾ ਪ੍ਰੇਮੀਆਂ ਨੇ ਸੰਭਾਲਿਆ

ਸਾਂਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ

Mental Health Awareness: (ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਹਮੇਸ਼ਾ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਨੇ ਇਕ ਮੰਦਬੁੱਧੀ ਵਿਅਕਤੀ ਜੋ ਕਿ ਸੜਕਾਂ ’ਤੇ ਲਾਵਾਰਿਸ ਘੁੰਮ ਰਿਹਾ ਸੀ ਦੀ ਸਾਂਭ-ਸੰਭਾਲ ਕਰਦਿਆਂ ਉਸਨੂੰ ਸੰਗਰੂਰ ਦੇ ਪਿੰਗਲਵਾੜਾ ਸੰਸਥਾ ਵਿਖੇ ਦਾਖਲ ਕਰਵਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਰਾਮਕਰਨ ਇੰਸਾਂ, ਹਰਵਿੰਦਰ ਸਿੰਘ ਬੱਬੀ ਇੰਸਾਂ ਅਤੇ ਸੰਦੀਪ ਇੰਸਾਂ ਉਰਫ ਸਨੀ ਨੇ ਦੱਸਿਆ ਕਿ ਇਕ ਮੰਦਬੁੱਧੀ ਸੰਗਰੂਰ ਨੇੜੇ ਲਾਵਾਰਿਸ ਹਾਲਤ ਵਿੱਚ ਘੁੰਮ ਰਿਹਾ ਸੀ ਜਿਸ ਦੀ ਇਤਲਾਹ ਮਿਲਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਨੇ ਉਸ ਦੀ ਸਾਂਭ-ਸੰਭਾਲ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁੱਛਗਿੱਛ ਕਰਨ ’ਤੇ ਉਕਤ ਵਿਅਕਤੀ ਨੇ ਆਪਣਾ ਨਾਂਅ ਸੈਤਾਂ ਦੱਸਿਆ ਇਹ ਮੰਦਬੁੱਧੀ ਕਿੱਥੇ ਦਾ ਰਹਿਣ ਵਾਲਾ ਹੈ ਇਸਦਾ ਪਤਾ ਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Punjab Fire Accident: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜਾਨ ’ਤੇ ਖੇਡ ਅੱਗ ’ਤੇ ਪਾਇਆ ਕਾਬੂ

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਨੇ ਸਾਂਭ-ਸੰਭਾਲ ਤੋਂ ਬਾਅਦ ਪਿੰਗਲਵਾੜਾ ਵਿਖੇ ਦਾਖਲ ਕਰਵਾ ਦਿੱਤਾ। ਇਸ ਸੇਵਾ ਵਿੱਚ ਗੁਰਪ੍ਰੀਤ ਵਿੱਕੀ, ਰਾਂਝਾ ਸੋਹੀਆ ਰੋਡ, ਪ੍ਰੇਮੀ ਕਾਕਾ ਰਾਮ ਭਵਾਨੀਗੜ੍ਹ, ਜਗਦੀਸ਼ ਘਰਾਚੋਂ ਅਤੇ ਪ੍ਰੇਮੀ ਜੁਗਰਾਜ ਦਾ ਯੋਗਦਾਨ ਰਿਹਾ ਇਸ ਮੌਕੇ ਪਿੰਗਲਵਾੜਾ ਸੰਸਥਾ ਵਿਖੇ ਹਰਜੀਤ ਸਿੰਘ ਅਰੋੜਾ, ਰਵਨੀਤ ਕੌਰ, ਗੁਰਮੇਲ ਸਿੰਘ ਅਤੇ ਹੋਰ ਸਮੂਹ ਸਟਾਫ਼ ਹਾਜ਼ਰ ਸਨ।

ਮੰਦਬੁੱਧੀਆਂ ਦੀ ਸੇਵਾ ਕਰਨਾ ਬਹੁਤ ਵੱਡੀ ਸੇਵਾ : 85 ਮੈਂਬਰ ਰਾਮਕਰਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸੇਵਾਦਾਰਾਂ ਨੂੰ ਮੰਦਬੁੱਧੀਆਂ ਦੀ ਸਾਂਭ-ਸੰਭਾਲ ਲਈ ਸੇਵਾ ਕਰਨ ਲਈ ਕਿਹਾ ਗਿਆ ਸੀ ਜੋ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਵਿੱਚੋਂ ਇਕ ਹੈ ਇਸਦੇ ਤਹਿਤ ਸੈਂਕੜੇ ਹੀ ਮੰਦਬੁੱਧੀਆਂ ਨੂੰ ਸਹੀ ਸਲਾਮਤ ਸੇਵਾਦਾਰਾਂ ਵੱਲੋਂ ਆਪਣੇ ਪਰਿਵਾਰਾਂ ਨਾਲ ਮਿਲਵਾਇਆ ਜਾ ਚੁੱਕਿਆ ਹੈ। ਮੰਦਬੁੱਧੀਆਂ ਦੀ ਸੇਵਾ ਕਰਨਾ ਬਹੁਤ ਵੱਡੀ ਸੇਵਾ ਹੈ। ਸੇਵਾਦਾਰਾਂ ਦੇ ਇਸ ਸੇਵਾ ਦੇ ਜਜ਼ਬੇ ਨੂੰ ਦੇਖ ਕੇ ਹਰ ਕੋਈ ਤਾਰੀਫ ਕਰ ਰਿਹਾ ਹੈ। Mental Health Awareness

LEAVE A REPLY

Please enter your comment!
Please enter your name here