ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਔਰਤ ਦੀ ਕੀਤੀ ਸੰਭਾਲ

Welfare Works
ਸੰਗਰੂਰ : ਮੰਦਬੁੱਧੀ ਔਰਤ ਦੀ ਸੰਭਾਲ ਕਰਨ ਮੌਕੇ ਡੇਰਾ ਸ਼ਰਧਾਲੂ।

(ਗੁਰਪ੍ਰੀਤ ਸਿੰਘ) ਸੰਗਰੂਰ। ਡੇਰਾ ਪ੍ਰੇਮੀਆਂ ਨੇ ਇੱਕ ਮੰਦਬੁੱਧੀ ਔਰਤ (Welfare Works) ਦੀ ਸੰਭਾਲ ਕਰਨ ਉਪਰੰਤ ਉਸ ਨੂੰ ਉਸ ਦੇ ਪਿੰਡ ਵਾਸੀਆਂ ਦੇ ਹਵਾਲੇ ਕਰਨ ਦਾ ਪਤਾ ਲੱਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਰਿਟਾ: ਇੰਸਪੈਕਟਰ ਸੰਗਰੂਰ ਨੇ ਦੱਸਿਆ ਕਿ ਸਾਡੀ ਟੀਮ ਮੈਂਬਰਾਂ ਨੂੰ ਪਿਛਲੇ ਦਿਨੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਧੂਰੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਇੱਕ ਮੰਦਬੁੱਧੀ ਔਰਤ ਲਾਵਾਰਿਸ ਹਾਲਤ ’ਚ ਸੜਕਾਂ ਤੇ ਘੁੰਮ ਰਹੀ ਹੈੈ, ਫਿਰ ਸਾਡੀ ਟੀਮ ਨੇ ਤੁਰੰਤ ਮੌਕੇ ’ਤੇ ਜਾ ਕੇ ਉਸ ਮੰਦਬੁੱਧੀ ਔਰਤ ਦੀ ਸੰਭਾਲ ਕੀਤੀ ਜੋ ਬਦਤਰ ਹਾਲਤ ’ਚ ਸੀ ਪਹਿਲਾਂ ਉਸਨੂੰ ਧੂਰੀ ਬਲਾਕ ਦੀਆਂ ਸੇਵਾਦਾਰ ਭੈਣਾਂ ਦੀ ਮੱਦਦ ਨਾਲ ਨਹਾ ਕੇ ਨਵੇਂ ਕੱਪੜੇ ਪਵਾਏ। ਰੋਟੀ ਚਾਹ ਪਾਣੀ ਪਿਆਇਆ ਤੇ ਉਸ ਦੀ ਸਾਂਭ ਸੰਭਾਲ ਕੀਤੀ। (Welfare Works)

Welfare Works
ਸੰਗਰੂਰ : ਮੰਦਬੁੱਧੀ ਔਰਤ ਦੀ ਸੰਭਾਲ ਕਰਨ ਮੌਕੇ ਡੇਰਾ ਸ਼ਰਧਾਲੂ।

ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ : ਟੀਬੀ ਰੋਗੀਆਂ ਲਈ ਅਣਥੱਕ ਸੰਘਰਸ਼

ਪੁੱਛਣ ’ਤੇ ਉਸ ਨੇ ਆਪਣਾ ਨਾਮ ਸੁਖਵਿੰਦਰ ਕੌਰ ਪੁੱਤਰ ਮਹਿਦਰ ਸਿਘ ਵਾਸੀ ਬੱੁਲੋਵਾਲ ਜ਼ਿਲ੍ਹਾ ਜਲੰਧਰ ਦੱਸਿਆ, ਫਿਰ ਉਸਦੇ ਪਿੰਡ ਦੇ ਸਰਪੰਚ ਗਿਆਨ ਸਿਘ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਮੰਦਬੁੱਧੀ ਔਰਤ ਦੀ ਸ਼ਨਾਖਤ ਕੀਤੀ ਕਿ ਇਹ ਸਾਡੇ ਪਿੰਡ ਦੀ ਹੀ ਹੈ। ਇਸਦਾ ਕੋਈ ਵਾਰਿਸ ਸੰਭਾਲਣ ਵਾਲਾ ਨਹੀਂ ਹੈ ਪ੍ਰੇਮੀਆਂ ਨੇ ਉਕਤ ਔਰਤ ਨੂੰ ਪਿੰਡ ਬੁੱਲੋਵਾਲ ਤੋਂ ਹੀ ਸੰਗਰੂਰ ਵਿਖੇ ਪੁੱਜੇ ਗੁਰਪ੍ਰੀਤ ਸਿੰਘ ਤੇ ਸੱਤਿਆ ਦੇਵੀ ਦੇ ਹਵਾਲੇ ਕੀਤਾ ਗਿਆ। ਇਸ ਮੌਕ ਪ੍ਰੇਮੀ ਵਿਵੇਕ ਸ਼ੰਟੀ, ਦਿਕਸ਼ਾਂਤ ਇੰਸਾਂ, ਭੈਣ ਊਸ਼ਾ ਇੰਸਾਂ, 85 ਮੈਂਬਰ ਸੁਰਿਦਰ ਇੰਸਾਂ, ਕੁਲਵੀਰ ਸਿਘ ਨੰਬਰਦਾਰ, ਰਾਜੇਸ਼ ਕੁਮਾਰ ਇੰਸਾਂ ਬਲਾਕ ਧੂਰੀ ਦੇ ਹੋਰ ਵੀ ਸੇਵਾਦਾਰ ਮੌਜੂਦ ਸਨ। (Welfare Works)