Welfare: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਕੀਤੀ ਸਾਂਭ-ਸੰਭਾਲ

Welfare
ਭਵਾਨੀਗੜ੍ਹ : ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਮੌਕੇ ਸੇਵਾਦਾਰ।

(ਵਿਜੈ ਸਿੰਗਲਾ) ਭਵਾਨੀਗੜ੍ਹ। Welfare: ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਸਾਂਭ ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਵਿਅਕਤੀ (45) ਲਾਵਰਿਸ ਹਾਲਤ ਵਿਚ ਭਵਾਨੀਗੜ੍ਹ ਵਿਖੇ ਮਿਲਿਆ ਸੀ, ਜਿਸ ਦੀ ਹਾਲਤ ਤਰਸਯੋਗ ਸੀ।

ਇਹ ਵੀ ਪੜ੍ਹੋ: Crime News: ਸੁਨਾਮ ਪੁਲਿਸ ਵੱਲੋਂ ਚੋਰੀ ਦੇ ਕੇਸ ‘ਚ ਫੜੇ ਤਿੰਨ ਚੋਰ

ਪ੍ਰੇਮੀ ਕਾਕਾ ਰਾਮ ਤੇ ਡਾ. ਜਗਦੀਸ਼ ਘਰਾਚੋਂ ਕੰਟੀਨ ਸੇਵਾਦਾਰ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਭਵਾਨੀਗੜ੍ਹ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ਨੇ ਫੋਨ ਰਾਹੀ ਸਾਡੀ ਟੀਮ ਮੈਂਬਰਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੰਦਬੁੱਧੀ ਵਿਅਕਤੀ ਸਬੰਧੀ ਸਥਾਨਕ ਥਾਣਾ ’ਚ ਰਿਪੋਰਟ ਦਰਜ ਕਰਵਾਈ ਤੇ ਸਰਕਾਰੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਭਲਾਈ ਕਾਰਜ ਸੇਵਾ ਵਿੱਚ ਪ੍ਰੇਮੀ ਸਤਪਾਲ ਇੰਸਾਂ, ਪ੍ਰੇਮੀ ਲਖਵੀਰ ਇੰਸਾਂ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ। Welfare

LEAVE A REPLY

Please enter your comment!
Please enter your name here